ਫੀਫਾ ਵਿਸ਼ਵ ਕੱਪ ਇਕ ਦਿਨ ਪਹਿਲਾਂ 20 ਨਵੰਬਰ ਤੋਂ ਸ਼ੁਰੂ ਹੋਵੇਗਾ
Saturday, Aug 13, 2022 - 01:47 PM (IST)
ਜਿਨੇਵਾ– ਵਿਸ਼ਵ ਫੁੱਟਬਾਲ ਦੀ ਸਰਵਉੱਚ ਸੰਸਥਾ ਫੀਫਾ ਨੇ ਇਸ ਸਾਲ ਦੇ ਆਖ਼ਰ ਵਿਚ ਕਤਰ ਵਿਚ ਹੋਣ ਵਾਲੇ ਵਿਸ਼ਵ ਕੱਪ ਨੂੰ ਇਕ ਦਿਨ ਪਹਿਲਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਹੁਣ ਇਹ ਟੂਰਨਾਮੈਂਟ 20 ਨਵੰਬਰ ਨੂੰ ਸ਼ੁਰੂ ਹੋਵੇਗਾ। ਵਿਸ਼ਵ ਕੱਪ ਦਾ ਪਹਿਲਾ ਮੈਚ ਮੇਜ਼ਬਾਨ ਕਤਰ ਤੇ ਇਕਵਾਡੋਰ ਵਿਚਾਲੇ 20 ਨਵੰਬਰ ਨੂੰ ਦੋਹਾ ਵਿਚ ਖੇਡਿਆ ਜਾਵੇਗਾ। ਫੀਫਾ ਨੇ ਫੈਸਲਾ ਵਿਸ਼ਵ ਕੱਪ ਨੂੰ 28 ਦੀ ਬਜਾਏ 20 ਦਿਨ ਦਾ ਕਰਨ ਦੇ ਫੈਸਲੇ ਦੇ 101 ਦਿਨਾਂ ਬਾਅਦ ਕੀਤਾ ਹੈ। ਫੀਫਾ ਦੀ ਕਮੇਟੀ ਨੇ ਨਵੇਂ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਮੀਡੀਆ ਦੇ ਸਾਹਮਣੇ ਆ ਕੇ ਰੋ ਪਏ ‘The Great Khali', ਦੇਖੋ ਵਾਇਰਲ ਵੀਡੀਓ
ਇਸ ਫੈਸਲੇ ’ਤੇ ਦਸਤਖਤ ਕਰਨ ਵਾਲਿਆਂ ਵਿਚ ਫੀਫਾ ਮੁਖੀ ਜਿਆਨੀ ਇਨਫੇਂਟਿੰਨੋ ਤੇ ਛੇ ਮਹਾਦੀਪੀ ਫੁੱਟਬਾਲ ਬਾਡੀਆਂ ਦੇ ਮੁਖੀ ਸ਼ਾਮਲ ਹਨ। ਫੀਫਾ ਨੇ ਕਿਹਾ ਕਿ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ। ਇਸ ਦਾ ਖੁਲਾਸਾ ਬੁੱਧਵਾਰ ਨੂੰ ਕੀਤਾ ਗਿਆ ਜਦਕਿ ਪਿਛਲੇ ਸਾਲ ਤੋਂ ਹੀ ਵਿਸ਼ਵ ਭਰ ਵਿਚ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਚੁੱਕੀ ਹੈ। ਫੀਫਾ ਨੇ ਪ੍ਰਸ਼ੰਸਕਾਂ ਦੀ ਯਾਤਰਾ ਯੋਜਨਾ ਪ੍ਰਭਾਵਿਤ ਹੋਣ ਦੇ ਸਬੰਧ ਵਿਚ ਵੀਰਵਾਰ ਨੂੰ ਕਿਹਾ, ‘‘ਫੀਫਾ ਇਸ ਫੈਸਲੇ ਤੋਂ ਪ੍ਰਭਾਵਿਤ ਹੋਣ ਵਾਲੇ ਕਿਸੇ ਵੀ ਮੁੱਦੇ ’ਤੇ ਹਰੇਕ ਮਾਮਲੇ ਦੇ ਹਿਸਾਬ ਨਾਲ ਨਜਿੱਠਣ ਦੀ ਕੋਸ਼ਿਸ਼ ਕਰੇਗਾ।’’
ਇਹ ਵੀ ਪੜ੍ਹੋ : ਪਟਿਆਲਾ ਦੇ ਉਦੈਵੀਰ ਨੇ ਸਿਰਜਿਆ ਇਤਿਹਾਸ, ਤਲਵਾਰਬਾਜ਼ੀ ਚੈਪੀਅਨਸ਼ਿਪ 'ਚ ਜਿੱਤੇ 2 ਸੋਨ ਤਮਗੇ
ਕਤਰ ਹੁਣ 20 ਨਵੰਬਰ ਨੂੰ ਅਲ ਬਾਯਤ ਸਟੇਡੀਅਮ ਵਿਚ ਉਦਘਾਟਨੀ ਸਮਾਰੋਹ ਤੋਂ ਬਾਅਦ ਸ਼ਾਮ 7 ਵਜੇ ਇਕਵਾਡੋਰ ਵਿਰੁੱਧ ਵਿਸ਼ਵ ਕੱਪ ਵਿਚ ਡੈਬਿਊ ਕਰੇਗਾ। ਇਸ ਤੋਂ ਪਹਿਲਾਂ ਉਸ ਨੂੰ ਇਹ ਮੈਚ 24 ਘੰਟਿਆਂ ਬਾਅਦ 21 ਨਵੰਬਰ ਨੂੰ ਖੇਡਣਾ ਸੀ। ਮੂਲ ਪ੍ਰੋਗਰਾਮ ਵਿਚ ਉਦਘਾਟਨੀ ਸਮਾਰੋਹ ਦਾ ਆਯੋਜਨ ਕਤਰ ਤੇ ਇਕਵਾਡੋਰ ਵਿਚਾਲੇ ਮੈਚ ਤੋਂ ਪਹਿਲਾਂ ਹੀ ਕਰਨ ਦੀ ਯੋਜਨਾ ਸੀ ਜਦਕਿ ਇਹ ਟੂਰਨਾਮੈਂਟ ਦਾ ਤੀਜਾ ਮੈਚ ਹੁੰਦਾ। ਤਦ ਉਦਘਾਟਨੀ ਸਮਾਰੋਹ ਲਈ ਇੰਗਲੈਂਡ ਤੇ ਈਰਾਨ ਵਿਚਾਲੇ ਹੋਣ ਵਾਲੇ ਮੈਚ ਤੋਂ ਬਾਅਦ ਸਿਰਫ ਇਕ ਘੰਟੇ ਦਾ ਸਮਾਂ ਰਹਿੰਦਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।