30 ਅਗਸਤ 2019 ਤੋਂ ਹੋਵੇਗਾ ਯੂਰੋ ਟੀ-20 ਕੱਪ

03/07/2019 8:35:31 PM

ਲੰਡਨ— ਆਇਰਲੈਂਡ, ਹਾਲੈਂਡ ਤੇ ਸਕਾਟਲੈਂਡ ਦੇ ਕ੍ਰਿਕਟ ਬੋਰਡ ਨੇ ਸੰਯੁਕਤ ਰੂਪ ਨਾਲ 3 ਹਫਤੇ ਤੱਕ ਚੱਲਣ ਵਾਲੇ ਯੂਰੋ ਟੀ-20 ਕੱਪ ਦਾ ਐਲਾਨ ਕਰ ਦਿੱਤਾ ਹੈ। 3 ਕ੍ਰਿਕਟ ਬੋਰਡ ਦੇ ਸੰਯੁਕਤ ਰੂਪ ਨਾਲ ਮੇਜ਼ਬਾਨੀ ਕਰਨ ਵਾਲੇ ਇਸ ਟੂਰਨਾਮੈਂਟ ਦੀ ਸ਼ੁਰੂਆਤ 20 ਅਗਸਤ 2019 ਤੋਂ ਹੋਵੇਗੀ ਤੇ ਇਹ 22 ਸਤੰਬਰ ਤੱਕ ਚੱਲੇਗੀ। ਦੁਨੀਆ ਦੀ ਹੋਰ ਟੀ-20 ਲੀਗ ਦੀ ਤਰ੍ਹਾਂ ਇਸ ਲੀਗ 'ਚ ਸ਼ਹਿਰ ਆਧਾਰਿਤ 6 ਫ੍ਰੇਂਚਾਈਜ਼ੀ ਟੀਮਾਂ ਹੋਣਗੀਆਂ। ਹਰ ਦੇਸ਼ ਦੀਆਂ 2 ਟੀਮਾਂ ਹੋਣਗੀਆਂ, ਜਿਸ 'ਚ ਬੇਲਫਾਸਟ, ਡਬਲਿਨ, ਐਡਿਨਬਰਗ ਤੇ ਹਲਾਸਗੋ ਆਇਰਲੈਂਡ ਤੇ ਸਕਾਟਲੈਂਡ ਦੀ ਫ੍ਰੈਂਚਾਈਜ਼ੀ ਹੋਣਗੀਆਂ। 2 ਹੋਰ ਡਚ ਟੀਮਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਹਾਲਾਂਕਿ ਐਮਸਟਲਵੀਨ ਦਾ ਵੀ.ਆਰ.ਏ. ਮੈਦਾਨ ਇਕ ਸਥਾਨ ਹੋ ਸਕਦਾ ਹੈ ਜਦਕਿ ਦੂਸਰਾ ਸਥਾਨ ਰੋਟਰਡਸ ਜਾਂ ਦ ਹੇਗ ਨੂੰ ਸਥਾਨ ਦੇ ਰੂਪ 'ਚ ਚੁਣਿਆ ਜਾ ਸਕਦਾ ਹੈ। ਟੂਰਨਾਮੈਂਟ 'ਚ ਕੁੱਲ 33 ਮੈਚ ਹੋਣਗੇ, ਜਿਸ 'ਚ ਗਰੁੱਪ ਪੜਾਅ, ਸੈਮੀਫਾਈਨਲ ਤੇ ਫਾਈਨਲ ਸ਼ਾਮਲ ਹੋਣਗੇ। ਹੋਰ ਫ੍ਰੇਂਚਾਈਜ਼ੀ ਦੀ ਟੀਮ 'ਚ ਘੱਟੋ-ਘੱਟ 9 ਘਰੇਲੂ ਤੇ ਜ਼ਿਆਦਾਤਰ 7 ਵਿਦੇਸ਼ੀ ਖਿਡਾਰੀ ਹੋਣਗੇ।


Gurdeep Singh

Content Editor

Related News