ਕਿਸਮਤ ਦੀਆਂ ਕਸੌਟੀਆਂ ਵੀ ਨਹੀਂ ਸੁੱਟ ਸਕੀਆਂ ਭਾਰਤੀ ਕ੍ਰਿਕਟ ਟੀਮ ਦੀ ਇਸ ''ਨੌਜਵਾਨ ਬ੍ਰਿਗੇਡ'' ਦੇ ਹੌਸਲੇ

Thursday, Feb 06, 2020 - 06:39 PM (IST)

ਕਿਸਮਤ ਦੀਆਂ ਕਸੌਟੀਆਂ ਵੀ ਨਹੀਂ ਸੁੱਟ ਸਕੀਆਂ ਭਾਰਤੀ ਕ੍ਰਿਕਟ ਟੀਮ ਦੀ ਇਸ ''ਨੌਜਵਾਨ ਬ੍ਰਿਗੇਡ'' ਦੇ ਹੌਸਲੇ

ਨਵੀਂ ਦਿੱਲੀ : ਕ੍ਰਿਕਟ ਦੇ ਮੈਦਾਨ 'ਤੇ ਘੰਟਿਆਂ ਪਸੀਨਾ ਵਹਾਉਣ ਤੋਂ ਬਾਅਦ ਮੇਰੇ ਕੋਲ ਉਸ ਨੂੰ ਜਲ ਪਿਲਾਉਣ ਜਾਂਚੰਗਾ ਖਾਣਾ ਦੇਣ ਲਈ ਪੈਸੇ ਨਹੀਂ ਹੁੰਦੇ ਸਨ ਪਰ ਉਹ ਫੋੜਨੀ ਦਾ ਭਾਤ ਖਾ ਕੇ ਖੁਸ਼ ਹੋ ਜਾਂਦਾ ਤੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਵੀ ਉਹ ਛੱਪਨ ਪਕਵਾਨ ਨਹੀਂ, ਇਹ ਹੀ ਮੰਗੇਗਾ।'' ਇਹ ਕਹਿਣਾ ਹੈ ਕਿ ਦੱਖਣੀ ਅਫਰੀਕਾ ਵਿਚ ਟੀ-20 ਵਿਸ਼ਵ ਕੱਪ ਫਾਈਨਲ ਤਕ ਦੇ ਸਫਰ ਵਿਚ ਭਾਰਤ ਦੇ ਸਟਾਰ ਆਲਰਾਊਂਡਰ ਰਹੇ ਅਰਥਵ ਅੰਕੋਲੇਕਰ ਦੀ ਮਾਂ ਵੈਦੇਹੀ ਦਾ।

PunjabKesari

ਇਹ ਕਹਾਣੀ ਸਿਰਫ ਅਰਥਵ ਦੀ ਨਹੀਂ ਸਗੋਂ ਵਿਸ਼ਵ ਚੈਂਪੀਅਨ ਬਣ ਦੇ ਕੰਢੇ 'ਤੇ ਖੜ੍ਹੀ ਭਾਰਤ ਦੀ ਅੰਡਰ-19 ਟੀਮ ਦੇ ਕਈ ਸਿਤਾਰਿਆਂ ਦੀ ਹੈ, ਜਿਹੜੇ ਕਿਸਮਤ ਦੀ ਹਰ ਕਸੌਟੀ 'ਤੇ ਖਰੇ ਉਤਰ ਕੇ ਇੱਥੋਂ ਤਕ ਪਹੁੰਚੇ ਹਨ। ਵੈਦੇਹੀ ਨੇ ਪਤੀ ਦੀ ਮੌਤ ਤੋਂ ਬਾਅਦ ਮੁੰਬਈ ਦੀਆਂ ਬੱਸਾਂ ਵਿਚ ਕੰਡਕਟਰੀ ਕਰਕੇ ਉਸ ਨੂੰ  ਕ੍ਰਿਕਟ ਦੇ ਮੈਦਾਨ 'ਤੇ ਭੇਜਿਆ ਜਦਕਿ ਕਪਤਾਨ ਪ੍ਰਿਯਮ ਗਰਦ ਦਾ ਪਿਤਾ ਸਕੂਲ ਦੀ ਵੈਨ ਚਲਾਉਂਦਾ ਸੀ। ਪਾਕਿਸਤਾਨ ਵਿਰੁੱਧ ਸੈਮੀਫਾਈਨਲ ਵਿਚ ਸੈਂਕੜਾ ਲਾਉਣ ਵਾਲੇ ਯਸਸ਼ਵੀ ਜਾਇਸਵਾਲ ਦੀ ਗੋਲਗੱਪੇ ਬੇਚਣ ਦੀ ਕਹਾਣੀ ਤਾਂ ਹੁਣ ਕ੍ਰਿਕਟ ਦੀਆਂ ਕਹਾਣੀਆਂ ਵਿਚ ਸ਼ਾਮਲ ਹੈ। ਕਿਸਮਤ ਨੇ ਇਨ੍ਹਾਂ ਜਾਂਬਾਜਾ ਦੀ ਕਮਦ-ਕਦਮ 'ਤੇ ਪ੍ਰੀਕਿਆ ਲਈ ਪਰ ਇਨ੍ਹਾਂ ਦੇ ਸੁਪਨੇ ਨਹੀਂ ਖੋਹ ਸਕੀ ਤੇ ਆਪਣੀ ਲਗਨ, ਮਿਹਨਤ ਤੇ ਪਰਿਵਾਰ ਦੇ ਬਲਿਦਾਨਾਂ ਨੇ ਇਨ੍ਹਾਂ ਨੂੰ ਵਿਸ਼ਵ ਚੈਂਪੀਅਨ ਬਣਨ ਤੋਂ ਇਕ ਕਦਮ ਦੂਰ ਲਿਆ ਖੜ੍ਹਾ ਕੀਤਾ ਹੈ। ਸ਼੍ਰੀਲੰਕਾ ਵਿਚ ਪਿਛਲੇ ਸਾਲ ਏਸ਼ੀਆ ਕੱਪ ਫਾਈਨਲ ਵਿਚ ਬੰਗਲਾਦੇਸ਼ ਵਿਰੁੱਧ 5 ਵਿਕਟਾਂ ਲੈਣ ਵਾਲੇ ਅਰਥਵ ਨੇ 9 ਸਾਲ ਦੀ ਉਮਰ ਵਿਚ ਅਪਾਣੇ ਪਿਤਾ ਨੂੰ ਗੁਆ ਦਿੱਤਾ ਸੀ। ਸੱਸ, ਨਨਾਣ ਤੇ ਦੋ ਬੇਟਿਆਂ ਦੀ ਜਿੰਮੇਵਾਰੀ ਉਸਦੀ ਮਾਂ ਵੈਦੇਹੀ 'ਤੇ ਆ ਪਈ, ਜਿਹੜੀ ਘਰ ਵਿਚ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਸੀ। ਵੈਦੇਹੀ ਨੇ ਆਪਣੇ ਪਤੀ ਦੀ ਜਗ੍ਹਾ ਵਰਿਹਨ ਮੁੰਬਈ ਇਲੈਕਟ੍ਰਿਕ ਸਪਲਾਇ ਐਂਡ ਟ੍ਰਾਂਸਪੋਰਟਸ (ਬੈਸਟ) ਦੀਆਂ ਬੱਸਾਂ ਵਿਚ ਕੰਡਕਟਰ ਦੀ ਨੌਕਰੀ ਕਰਕੇ ਅਰਥਵ ਨੂੰ ਕ੍ਰਿਕਟਰ ਬਣਾਇਆ।

PunjabKesari

ਵੈਦੇਹੀ ਨੇ ਗੱਲਬਾਤ ਵਿਚ ਕਿਹਾ, ''ਅਰਥਵ ਦੇ ਪਾਪਾ ਦਾ ਸੁਪਨਾ ਸੀ ਕਿ ਉਹ ਕਿਰਕਟਰ ਬਣੇ ਤੇ ਉਸਦੇ ਜਾਣ ਤੋਂ ਬਾਅਦ ਮੈਂ ਉਸ ਨੂੰ ਪੂਰਾ ਕੀਤਾ। ਉਹ ਹਮੇਸ਼ਾ ਨਾਈਟ ਸ਼ਿਫਟ ਕਰਦੇ ਸਨ (ਅਰਥਵ ਦੇ ਪਿਤਾ) ਤਾਂ ਕਿ ਦਿਨ ਵਿਚ ਉਸ ਨੂੰ ਪ੍ਰੈਕਟਿਸ ਕਰਵਾ ਸਕੇ ਪਰ ਉਸਦੀ ਕਾਮਯਾਬੀ ਦੇਖਣ ਲਈ ਉਹ ਨਹੀਂ ਹੈ।''
ਆਪਣੇ ਸੰਘਰਸ਼ ਦੇ ਦੌਰ ਨੂੰ ਯਾਦ ਕਰਦਿਆਂ ਉਸ ਨੇ ਦੱਸਿਆ, ''ਇਹ ਕਾਫੀ ਮੁਸ਼ਕਿਲ ਦੌਰ ਸੀ। ਮੈਂ ਉਸ ਨੂੰ  ਮੈਦਾਨ 'ਤੇ ਲਿਜਾਂਦੀ ਪਰ ਦੂਜੇ ਬੱਚੇ ਅਭਿਆਸ ਤੋਂ ਬਾਅਦ ਜੂਸ ਪੀਂਦੇ ਜਾਂ ਚੰਗੀਆਂ ਚੀਜ਼ਾਂ ਖਾਂਦੇ ਪਰ ਮੈਂ ਉਸ ਨੂੰ ਕਦੇ ਇਹ ਨਹੀਂ ਦੇ ਸਕੀ।'' ਉਸ ਨੇ ਕਿਹਾ ਕਿ ਅਰਥਵ ਦੇ ਦੋਸਤਾਂ ਦੇ ਮਾਤਾ-ਪਿਤਾ ਤੇ ਉਸਦੇ ਕੋਚਾਂ ਨੇ ਕਾਫੀ ਮਦਦ ਕੀਤੀ।'' ਅਕਸਰ ਅਰਥਵ ਦੇ ਮੈਚ ਦੇ ਦਿਨ ਵੈਦੇਹੀ ਦੀ ਡਿਊਟੀ ਹੁੰਦੀ ਹੈ ਪਰ ਹੁਣ ਅੰਡਰ-19 ਵਿਸ਼ਵ ਕੱਪ ਫਾਈਨਲ ਐਤਵਾਰ ਨੂੰ ਹੈ ਤਾਂ ਉਹ ਪੂਰਾ ਮੈਚ ਦੇਖੇਗੀ।

PunjabKesari

ਮੇਰਠ ਦੇ ਤਕਰੀਬਨ ਕਿਲਾ ਪ੍ਰੀਕਸ਼ਤ ਗੜ੍ਹ ਦੇ ਰਹਿਣ ਵਾਲੇ ਕਪਤਾਨ ਪ੍ਰਿਯਮ ਗਰਗ ਦੇ ਸਿਰ ਤੋਂ ਮਾਂ ਦਾ ਸਾਇਆ ਬਚਪਨ ਤੋਂ ਹੀ ਉਠ ਗਿਆ ਸੀ। ਤਿੰਨ ਭੈਣਾਂ ਤੇ ਦੋ ਭਰਾਵਾਂ ਦੇ ਪਰਿਵਾਰ ਨੂੰ ਉਸਦੇ ਪਿਤਾ ਨਰੇਸ਼ ਗਰਗ ਨੇ ਸੰਭਾਲਿਆ, ਜਿਸ ਨੇ ਦੁੱਧ, ਅਖਬਾਰ ਬੇਚ ਕੇ ਤੇ ਬਾਅਦ ਵਿਚ ਸਕੂਲ ਵਿਚ ਵੈਨ ਚਲਾ ਕੇ ਉਸ ਦੇ ਸੁਪਨੇ ਨੂੰ ਪੂਰਾ ਕੀਤਾ। ਗਰਗ ਦੇ ਕੋਚ ਸੰਜਯ ਰਸਤੋਗੀ ਨੇ ਕਿਹਾ, ''ਪ੍ਰਿਯਮ ਨੇ ਆਪਣੇ ਪਾਪਾ ਦਾ ਸੰਘਰਸ਼ ਦੇਖਿਆ ਹੈ, ਜਿਹੜਾ ਇੰਨੀ ਦੂਰ ਤੋਂ ਉਸ ਨੂੰ ਲੈ ਕੇ ਆਉਂਦਾ ਸੀ। ਇਹ ਹੀ ਵਜ੍ਹਾ ਹੈ ਕਿ ਉਹ ਸ਼ੌਕੀਆ ਨਹੀਂ ਸਗੋਂ ਪੂਰੀ ਇਮਾਨਦਾਰੀ ਨਾਲ ਕੁਝ ਬਣਨ ਲਈ ਖੇਡਦਾ ਹੈ। ਇਹ ਭਵਿੱਖ ਵਿਚ ਵੱਡਾ ਖਿਡਾਰੀ ਬਣੇਗਾ, ਕਿਉਂਕਿ ਇਸ ਵਿਚ ਉਹ ਸੰਜੀਦਗੀ ਹੈ।''ਨਰੇਸ਼ ਦੇ ਦੋਸਤਾਂ ਤੋਂ ਉਧਾਰ ਲੈ ਕੇ ਪ੍ਰਿਯਮ  ਦੇ ਲਈ ਕਦੇ ਕ੍ਰਿਕਟ ਕਿੱਟ ਤੇ ਕੋਚਿੰਗ ਦਾ ਇੰਤਜ਼ਾਮ ਕੀਤਾ ਸੀ ਤੇ ਉਸਦੀ ਮਿਹਨਤ ਰੰਗ ਲਿਆ ਜਦੋਂ ਉਹ 2018 ਵਿਚ ਰਣਜੀ ਟੀਮ ਵਿਚ ਚੁਣਿਆ ਗਿਆ ਹੈ।

PunjabKesari

ਉਥੇ ਹੀ ਉੱਤਰ ਪ੍ਰਦੇਸ਼ ਦੇ ਭਦੋਹੀ ਤੋਂ ਕ੍ਰਿਕਟ ਵਿਚ ਨਾਂ ਕਮਾਉਣ ਮੁੰਬਈ ਆਏ ਯਸ਼ਸਵੀ ਦੀ ਹੁਣ 'ਗੋਲਗੱਪਾ ਬੋਆਏ' ਦੇ ਨਾਂ ਨਾਲ ਪਛਾਣ  ਬਣ ਗਈ ਹੈ। ਆਪਣਾ ਘਰ ਛੱਡ ਕੇ ਆਏ ਯਸ਼ਸਵੀ ਦੇ ਕੋਲ ਨਾ ਰਹਿਣ ਦੀ ਜਗ੍ਹਾ ਸੀ ਤੇ ਨਾ ਖਾਣ ਲਈ ਕੁਝ ਸੀ। ਮੁਫਲਿਸੀ ਦੇ ਦੌਰ ਵਿਚ ਰਾਤ ਵਿਚ ਗੋਲਗੱਪੇ ਬੇਚ ਕੇ ਦਿਨ ਵਿਚ ਕ੍ਰਿਕਟ ਖੇਡਣ ਵਾਲੇ ਯਸ਼ਸਵੀ ਇਸ ਗੱਲ ਦੀ ਮਿਸਾਲ ਬਣ ਗਿਆ ਹੈ ਕਿ ਜਿੱਥੇ ਚਾਹ ਹੁੰਦੀ ਹੈ, ਉਥੇ ਹੀ ਰਸਤਾ ਨਕਲ  ਆਉਂਦਾ ਹੈ। ਅਜਿਹੇ ਵਿਚ ਉਸਦੇ ਸਰਪ੍ਰਸਤ ਬਣੇ ਕੋਚ ਜਵਾਲਾ ਸਿੰਘ ਨੇ ਉਸ ਨੂੰ ਆਪਣੀ ਛਤਰਸ਼ਾਇਆ ਵਿਚ ਲਿਆ ਤੇ ਇਥੋਂ ਸ਼ੁਰੂ ਹੋਈ ਉਸਦੀ ਕਾਮਯਾਬੀ ਦੀ ਕਹਾਣੀ। ਹੁਣ ਤਕ ਅੰਡਰ-19 ਵਿਸ਼ਵ ਕੱਪ ਵਿਚ ਖੇਡੇ ਗਏ ਪੰਜ ਮੈਚਾਂਵਿਚ ਉਸ ਨੇ ਪਾਕਸਤਾਨ ਵਿਰੁੱਧ ਅਜੇਤੂ 105 ਦੌੜਾਂ, ਆਸਟਰੇਲੀਆ ਵਿਰੁੱਧ 62, ਨਿਊਜ਼ੀਲੈਂਡ ਵਿਰੁੱਧ ਅਜੇਤੂ 57, ਜਾਪਾਨ ਦੇ ਵਿੱਰੁਧ ਅਜੇਤੂ 29 ਤੇ ਸ਼੍ਰੀਲੰਕਾ ਵਿਰੁੱਧ 59 ਦੌੜਾਂ ਬਣਾਈਆਂ।


Related News