ਕੋਰੋਨਾ ਵਿਚਾਲੇ ECB ਨੇ ਕੀਤਾ ਵੱਡਾ ਐਲਾਨ, ਕਾਊਂਟੀ ਚੈਂਪੀਅਨਸ਼ਿਪ ''ਤੇ ਲਿਆ ਇਹ ਫੈਸਲਾ

Tuesday, Jun 30, 2020 - 06:12 PM (IST)

ਕੋਰੋਨਾ ਵਿਚਾਲੇ ECB ਨੇ ਕੀਤਾ ਵੱਡਾ ਐਲਾਨ, ਕਾਊਂਟੀ ਚੈਂਪੀਅਨਸ਼ਿਪ ''ਤੇ ਲਿਆ ਇਹ ਫੈਸਲਾ

ਸਪੋਰਟਸ ਡੈਸਕ : ਜਿੱਥੇ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆਂ ਦੀਆਂ ਖੇਡ ਪ੍ਰਤੀਯੋਗਿਤਾਵਾਂ ਰੱਦ ਜਾਂ ਮੁਲਤਵੀ ਹੋਈਆਂ ਸੀ, ਉੱਥੇ ਹੀ ਹੁਣ ਇੰਗਲੈਂਡ ਦੀ ਘਰੇਲੂ ਕ੍ਰਿਕਟ ਲੀਗ ਪੁਰਸ਼ ਕਾਊਂਟੀ ਕ੍ਰਿਕਟ ਸੈਸ਼ਨ ਦੀ ਸ਼ੁਰੂਆਤ ਦੀ ਤਾਰੀਖ ਦਾ ਐਲਾਨ ਹੋ ਚੁੱਕਾ ਹੈ। ਇੰਗਲਿਸ਼ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਇਸ ਨੂੰ 1 ਅਗਸਤ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਕਾਉਂਟੀ ਸੈਸ਼ਨ ਅਪ੍ਰੈਲ ਵਿੱਚ ਸ਼ੁਰੂ ਹੋਣਾ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਇਸ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਈ.ਸੀ.ਬੀ. ਨੇ ਕਿਹਾ ਹੈ ਕਿ ਕਾਉਂਟੀ ਸੀਜ਼ਨ ਦੇ ਬਾਕੀ ਮੈਚ ਖੇਡੇ ਜਾਣ ਬਾਰੇ ਫਾਰਮੇਟ ਦਾ ਫੈਸਲਾ ਜੁਲਾਈ ਦੀ ਸ਼ੁਰੂਆਤ ਵਿਚ 18 ਫਰਸਟ ਕਲਾਸ ਦੀਆਂ ਕਾਉਂਟੀਆਂ ਦੀ ਸਹਿਮਤੀ ਨਾਲ ਲਿਆ ਜਾਵੇਗਾ ਅਤੇ ਉਸ ਤੋਂ ਬਾਅਦ ਇਕ ਨਵਾਂ ਸ਼ੈਡਿਉਲ ਜਾਰੀ ਕੀਤਾ ਜਾਵੇਗਾ। ਦੂਜੇ ਪਾਸੇ, ਈ.ਸੀ.ਬੀ. ਨੇ ਕਿਹਾ ਹੈ ਕਿ ਈ.ਸੀ.ਬੀ. ਮਹਿਲਾ ਘਰੇਲੂ ਸਰਕਟ 2020 ਦਾ ਆਯੋਜਨ ਕਰਨ ਲਈ ਵਚਨਬੱਧ ਹੈ ਪਰ ਇਹ ਨਵੀਂ ਮਹਿਲਾ ਕੁਲੀਨ ਘਰੇਲੂ ਢਾਂਚੇ ਤੋਂ ਵੱਖਰੀ ਹੋ ਸਕਦੀ ਹੈ। ਮਹਿਲਾ ਕੁਲੀਨ ਘਰੇਲੂ ਟੂਰਨਾਮੈਂਟ ਪੁਰਸ਼ ਕਾਉਂਟੀ ਸੈੱਟਅਪ ਦੇ ਬਰਾਬਰ ਹੈ ਅਤੇ 8 ਖੇਤਰਾਂ ਨਾਲ ਬਣੀ ਹੈ। ਮਹਾਂਮਾਰੀ ਦੇ ਦੌਰਾਨ ਨਵੇਂ ਮੁਕਾਬਲੇ ਲਈ ਨਵਾਂ ਢਾਂਚਾ ਤਿਆਰ ਕਰਨਾ ਬਹੁਤ ਮੁਸ਼ਕਲ ਹੋਵੇਗਾ।

PunjabKesari

ਪੁਰਸ਼ ਤੇ ਮਹਿਲਾਵਾਂ ਦੇ ਘਰੇਲੂ ਸੀਜ਼ਨ ਦੇ ਸਬੰਧ ਵਿਚ ਯੋਜਨਾਬੰਦੀ ਕਰਨਾ ਸਰਕਾਰ ਅਤੇ ਸਿਹਤ ਮਾਹਰਾਂ ਦੀ ਸਲਾਹ ‘ਤੇ ਨਿਰਭਰ ਕਰੇਗਾ, ਕਿਉਂਕਿ ਖਿਡਾਰੀਆਂ, ਸਟਾਫ ਅਤੇ ਅਧਿਕਾਰੀਆਂ ਦੀ ਸਿਹਤ ਬੋਰਡ ਦੀ ਤਰਜੀਹ ਹੈ। ਈ.ਸੀ.ਬੀ. ਬੋਰਡ ਨੇ ਪੁਰਸ਼ ਫਰਸਟ ਕਲਾਸ ਕਾਊਂਟੀ ਖਿਡਾਰੀਆਂ ਦੀ ਟ੍ਰੇੋਨਿੰਗ ਸ਼ੁਰੂ ਕਰਨ ਲਈ 1 ਜੁਲਾਈ ਦੀ ਤਾਰੀਖ ਵੀ ਤੈਅ ਕੀਤੀ ਹੈ। ਈ. ਸੀ. ਬੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਟੌਮ ਹੈਰੀਸਨ ਨੇ ਕਿਹਾ, “ਸਾਡੇ ਖੇਡ ਲਈ ਇਹ ਇਕ ਮਹੱਤਵਪੂਰਨ ਕਦਮ ਹੈ ਕਿ ਅਸੀਂ ਆਪਣੇ ਪੁਰਸ਼ਾਂ ਦੇ ਘਰੇਲੂ ਸੀਜ਼ਨ 1 ਅਗਸਤ ਤੋਂ ਸ਼ੁਰੂ ਕਰਨ ਲਈ ਤਿਆਰ ਹਾਂ। ਕਾਊਂਟੀ ਕ੍ਰਿਕਟ ਨਾਲ ਜੁੜਿਆ ਹਰ ਵਿਅਕਤੀ ਇਸ ਕਦਮ ਦਾ ਸਵਾਗਤ ਕਰੇਗਾ।


author

Ranjit

Content Editor

Related News