ਬੋਪੰਨਾ-ਇਬਡੇਨ ਦੀ ਜੋੜੀ ਸਿੰਚ ਚੈਂਪੀਅਨਸ਼ਿਪ ਦੇ ਕੁਆਰਟਰ ’ਚ ਪੁੱਜੀ

Thursday, Jun 20, 2024 - 07:57 PM (IST)

ਬੋਪੰਨਾ-ਇਬਡੇਨ ਦੀ ਜੋੜੀ ਸਿੰਚ ਚੈਂਪੀਅਨਸ਼ਿਪ ਦੇ ਕੁਆਰਟਰ ’ਚ ਪੁੱਜੀ

ਲੰਡਨ: ਸਿਖਰਲਾ ਦਰਜਾ ਪ੍ਰਾਪਤ ਰੋਹਨ ਬੋਪੰਨਾ ਅਤੇ ਮੈਥਿਊ ਇਬਡੇਨ ਦੀ ਜੋੜੀ ਦੀ ਇੱਥੇ ਆਸਟਰੀਆ ਦੀ ਅਲੈਗਜ਼ੈਂਦਰ ਅਰਲਰ ਅਤੇ ਲੁਕਾਸ ਮੇਡਲਰ ਦੀ ਜੋੜੀ ’ਤੇ ਸਿੱਧੇ ਸੈੱਟਾਂ ਵਿੱਚ ਜਿੱਤ ਨਾਲ ਸਿੰਚ ਟੈਨਿਸ ਚੈਂਪੀਅਨਸ਼ਿਪ ਦੇ ਪੁਰਸ਼ ਡਬਲਜ਼ ਕੁਆਰਟਰ ਫਾਈਨਲ ਵਿੱਚ ਕਦਮ ਧਰਿਆ। ਬੋਪੰਨਾ ਅਤੇ ਇਬਡੇਨ ਦੀ ਭਾਰਤੀ-ਆਸਟਰੇਲਿਆਈ ਜੋੜੀ ਨੇ ਵਿੰਬਲਡਨ ਚੈਂਪੀਅਨਸ਼ਿਪ ਦੀ ਤਿਆਰੀ ਦੀ ਸ਼ੁਰੂਆਤ ਕਰਦਿਆਂ ਏਟੀਪੀ 500 ਗ੍ਰਾਸ ਕੋਰਟ ਟੂਰਨਾਮੈਂਟ ਦੇ ਸ਼ੁਰੂਆਤੀ ਰਾਊਂਡ ਵਿੱਚ 56 ਮਿੰਟ ’ਚ 6-4, 6-4 ਨਾਲ ਜਿੱਤ ਦਰਜ ਕੀਤੀ। ਬੋਪੰਨਾ ਅਤੇ ਇਬਡੇਨ ਫਰੈਂਚ ਓਪਨ ਸੈਮੀ ਫਾਈਨਲ ਵਿੱਚ ਪਹੁੰਚੇ ਸੀ। ਇਸ ਜੋੜੀ ਨੇ ਸਾਰੇ ਤਿੰਨਾਂ ਬ੍ਰੇਕ ਪੁਆਇੰਟ ਬਚਾਏ ਅਤੇ ਦੋ ਵਾਰ ਆਪਣੇ ਵਿਰੋਧੀਆਂ ਦੀ ਸਰਵਿਸ ਤੋੜੀ।


author

Tarsem Singh

Content Editor

Related News