ਇੰਗਲੈਂਡ ਦੇ ਵਿਸ਼ਵ ਜੇਤੂ ਫੁੱਟਬਾਲਰ ਪੀਟਰਸ ਦਾ ਦਿਹਾਂਤ

12/22/2019 12:34:54 PM

ਲੰਡਨ : ਵਿਸ਼ਵ ਕੱਪ 1966 ਦੇ ਫਾਈਨਲ ਵਿਚ ਪੱਛਮੀ ਜਰਮਨੀ ਖਿਲਾਫ ਇੰਗਲੈਂਡ ਵੱਲੋਂ ਦੂਜਾ ਗੋਲ ਕਰਨ ਵਾਲੇ ਆਪਣੇ ਜ਼ਮਾਨੇ ਦੇ ਦਿੱਗਜ ਫੁੱਟਬਾਲਰ ਮਾਰਟਿਨ ਦਾ ਲੰਬੇ ਸਮੇਂ ਤੋਂ ਅਲਜਾਈਮਰ ਦੀ ਬੀਮਾਰੀ ਨਾਲ ਜੂਝਣ ਤੋਂ ਬਾਅਦ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਹ 76 ਸਾਲ ਦੇ ਸੀ। ਵੈਸਟ ਹੈਮ ਨੇ ਪੀਟਰਸ ਦੇ ਦਿਹਾਂਤ ਦਾ ਐਲਾਨ ਕੀਤਾ। ਉਹ ਇਸ ਕਲੱਬ ਦੇ 3 ਦਿੱਗਜ ਖਿਡਾਰੀਆਂ ਵਿਚ ਸ਼ਮਾਲ ਸੀ। ਉਨ੍ਹਾਂ ਤੋਂ ਇਲਾਵਾ ਇਸ ਵਿਚ ਕਪਤਾਨ ਬਾਬੀ ਮੂਰੇ ਅਤੇ ਜਿਓਫ ਹਸਅਰਟ ਸ਼ਾਮਲ ਸੀ। ਹਸਰਟ ਨੇ ਇੰਗਲੈਂਡ ਦੀ ਇਕਲੌਤੀ ਵਰਲਡ ਕੱਪ ਖਿਤਾਬੀ ਜਿੱਤ ਵਿਚ ਹੈਟ੍ਰਿਕ ਬਣਾਈ ਸੀ।

PunjabKesari

ਹਸਅਰਟ ਨੇ ਪੀਟਰਸ ਨੂੰ ਹਮੇਸ਼ਾ ਲਈ ਮਹਾਨ ਖਿਡਾਰੀਆਂ ਵਿਚੋਂ ਇਕ ਕਰਾਰ ਦਿੱਤਾ। ਵੈਸਟ ਹੈਮ ਕਲੱਬ ਨੇ ਆਪਣੇ ਬਿਆਨ 'ਚ ਕਿਹਾ, ''ਵੈਸਟ ਹੈਮ ਯੂਨਾਈਟਿਡ ਵੱਲੋਂ ਮਾਰਟਿਨ ਪੀਟਰਸ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ ਹੈ। ਉਹ ਸਾਡੇ ਕਲੱਬ 125 ਸਾਲ ਦੇ ਇਤਿਹਾਸ ਵਿਚ ਮਹਾਨ ਖਿਡਾਰੀਆਂ ਵਿਚੋਂ ਇਕ ਸੀ।''

PunjabKesari


Related News