ਰਾਸ਼ਟਰਮੰਡਲ ਖੇਡਾਂ ਦੀ ਰੰਗਾਰੰਗ ਸਮਾਰੋਹ ਨਾਲ ਸਮਾਪਤੀ, ਭੰਗੜਾ ਅਤੇ ''ਅਪਾਚੇ ਇੰਡੀਅਨ'' ਨੇ ਬੰਨ੍ਹਿਆ ਸਮਾਂ

08/09/2022 4:06:02 PM

ਬਰਮਿੰਘਮ, (ਭਾਸ਼ਾ)- ਭੰਗੜੇ ਦੀ ਥਾਪ ਤੋਂ ਲੈ ਕੇ 'ਅਪਾਚੇ ਇੰਡੀਅਨ' ਦੇ ਦਮਦਾਰ ਪ੍ਰਦਰਸ਼ਨ ਨੇ ਇੱਥੇ ਅਲੈਗਜ਼ੈਂਡਰ ਸਟੇਡੀਅਮ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਸਮਾਪਤੀ ਸਮਾਰੋਹ 'ਚ ਸਮਾਂ ਬੰਨ੍ਹ ਦਿੱਤਾ ਜਿਸ ਦੇ ਨਾਲ ਹੀ ਚਾਰ ਸਾਲਾਂ ਬਾਅਦ ਆਸਟਰੇਲੀਆ ਦੇ ਵਿਕਟੋਰੀਆ ਵਿੱਚ ਮਿਲਣ ਦੇ ਵਾਅਦੇ ਦੇ ਨਾਲ ਖਿਡਾਰੀਆਂ ਨੇ 11 ਦਿਨਾਂ ਤੱਕ ਚੱਲੀਆਂ ਇਨ੍ਹਾਂ ਖੇਡਾਂ ਨੂੰ ਅਲਵਿਦਾ ਕਹਿ ਦਿੱਤਾ। ਬਰਮਿੰਘਮ ਖੇਡਾਂ ਵਿੱਚ 72 ਦੇਸ਼ਾਂ ਦੇ 4500 ਤੋਂ ਵੱਧ ਅਥਲੀਟਾਂ ਨੇ ਹਿੱਸਾ ਲਿਆ। ਭਾਰਤ ਨੇ ਕੁੱਲ 61 ਤਮਗੇ ਜਿੱਤੇ, ਜੋ ਚਾਰ ਸਾਲ ਪਹਿਲਾਂ ਗੋਲਡ ਕੋਸਟ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਤੋਂ ਪੰਜ ਘੱਟ ਹਨ। 

ਇਹ ਵੀ ਪੜ੍ਹੋ : ਮੀਤ ਹੇਅਰ ਵਲੋਂ ਖੇਡ ਮੇਲਾ ਆਯੋਜਿਤ ਕਰਨ ਦਾ ਐਲਾਨ

PunjabKesari

ਰਿਵਾਇਤ ਅਨੁਸਾਰ ਰਾਸ਼ਟਰਮੰਡਲ ਖੇਡ ਮਹਾਸੰਘ ਦਾ ਝੰਡਾ ਉਤਾਰ ਕੇ ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਨੂੰ ਸੌਂਪ ਦਿੱਤਾ ਗਿਆ, ਜੋ ਕਿ 2026 ਵਿਚ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰੇਗਾ। ਪ੍ਰਿੰਸ ਐਡਵਰਡ ਨੇ ਬਰਮਿੰਘਮ 2022 ਖੇਡਾਂ ਦੀ ਸਮਾਪਤੀ ਦਾ ਐਲਾਨ ਕੀਤਾ ਅਤੇ 2026 ਰਾਸ਼ਟਰਮੰਡਲ ਖੇਡਾਂ ਲਈ ਆਸਟ੍ਰੇਲੀਆਈ ਰਾਜ ਵਿਕਟੋਰੀਆ ਨੂੰ ਰਸਮੀ ਸੱਦਾ ਪੱਤਰ ਸੌਂਪਿਆ। ਉਨ੍ਹਾਂ ਕਿਹਾ, "ਤੁਸੀਂ ਸਾਨੂੰ ਪ੍ਰੇਰਿਤ ਕੀਤਾ ਅਤੇ ਸੰਭਵਿਤ ਤੌਰ 'ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ।" ਤੁਸੀਂ ਦਿਖਾਇਆ ਕਿ ਕੀ ਸਾਨੂੰ ਇਕਜੁੱਟ ਕਰ ਸਕਦਾ ਹੈ। ਸਾਡੀ ਸਰਪ੍ਰਸਤ ਮਹਾਰਾਣੀ ਵਲੋਂ ਮੈਂ ਬਰਮਿੰਘਮ 2022 ਖੇਡਾਂ ਦੇ ਸਮਾਪਤੀ ਦਾ ਐਲਾਨ ਕਰਦਾ ਹਾਂ।'' 

PunjabKesari

ਖੇਡਾਂ ਦੀ ਸਮਾਪਤੀ ਦੇ ਐਲਾਨ ਦੇ ਨਾਲ ਬਰਮਿੰਘਮ ਦਾ ਆਸਮਾਨ ਆਤਿਸ਼ਬਾਜ਼ੀ ਨਾਲ ਨਹਾ ਗਿਆ। ਸਮਾਪਤੀ ਸਮਾਰੋਹ ਦਾ ਆਕਰਸ਼ਣ ਭੰਗੜਾ ਤੇ ਭਾਰਤੀ ਮੂਲ ਦੇ ਗਾਇਕ ਸਟੀਵਨ ਕਪੂਰ ਰਹੇ ਜੋ 'ਅਪਾਚੇ ਇੰਡੀਅਨ' ਦੇ ਨਾਂ ਤੋਂ ਮਸ਼ਹੂਰ ਹਨ। ਉਨ੍ਹਾਂ ਦੇ ਦਿਲਕਸ਼ ਪ੍ਰਦਰਸ਼ਨ ਨੇ ਦਰਸ਼ਕਾਂ ਦਾ ਮਨ ਮੋਹ ਲਿਆ। 'ਅਪਾਚੇ ਇੰਡੀਅਨ' ਦੀ ਪਰਫਾਰਮੈਂਸ ਤੋਂ ਬਾਅਦ ਮਾਡਲ ਨੀਲਮ ਗਿੱਲ ਨੇ ਆਪਣੀ ਪਰਫਾਰਮੈਂਸ ਦਿੱਤੀ। ਇਸ ਦੌਰਾਨ ਖਚਾਖਚ ਭਰੇ ਸਟੇਡੀਅਮ ਵਿੱਚ ਮਿਊਜ਼ਿਕ ਗਰੁੱਪ ਪੰਜਾਬੀ ਐਮਸੀ ਵੱਲੋਂ ਗੀਤ ‘ਮੁੰਡਿਆ ਤੂੰ ਬਚ ਕੇ’ ਵੱਜ ਰਿਹਾ ਸੀ। ਸੰਗੀਤ ਦੇ ਮਹਾਨ ਕਲਾਕਾਰ ਗੋਲਡੀ ਅਤੇ ਬੇਵਰਲੀ ਨਾਈਟ ਨੇ ਆਪਣੇ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।

ਇਹ ਵੀ ਪੜ੍ਹੋ : ਏਸ਼ੀਆ ਕੱਪ 2022 ਲਈ ਟੀਮ ਇੰਡੀਆ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਮੌਕਾ

PunjabKesari

ਟ੍ਰਾਂਸਜੈਂਡਰ ਬ੍ਰਿਟਿਸ਼ ਮਾਡਲ ਤਲੁਲਾਹ ਈਵ ਨੇ ਨਵੇਂ ਰੋਮਾਂਟਿਕ ਯੁੱਗ ਅਤੇ ਬਰਮਿੰਘਮ ਸਮਲਿੰਗੀ ਕਲਚਰ ਬਾਰੇ ਗੱਲ ਕੀਤੀ। ਸੰਗੀਤ ਸਮਾਰੋਹ ਤੋਂ ਬਾਅਦ, ਰਾਸ਼ਟਰਮੰਡਲ ਖੇਡਾਂ ਦੇ ਪ੍ਰਧਾਨ ਡੇਮ ਲੁਈਸ ਮਾਰਟਿਨ ਅਤੇ ਬਰਮਿੰਘਮ 2022 ਦੇ ਸੀਈਓ ਮਾਰਟਿਨ ਗ੍ਰੀਨ ਨੇ ਵਿਦਾਇਗੀ ਭਾਸ਼ਣ ਦਿੱਤੇ। ਮਾਰਟਿਨ ਨੇ ਕਿਹਾ,"ਸਮਾਪਤੀ ਸਮਾਰੋਹ ਬੇਮਿਸਾਲ ਰਾਸ਼ਟਰਮੰਡਲ ਖੇਡਾਂ ਦਾ ਇੱਕ ਸ਼ਾਨਦਾਰ ਜਸ਼ਨ ਸੀ, ਜਿਸ ਵਿੱਚ ਬਰਮਿੰਘਮ ਦੇ ਸਰਵਸ੍ਰੇਸ਼ਠ ਨੂੰ ਪ੍ਰਦਰਸ਼ਿਤ ਕੀਤਾ ਗਿਆ। ਅਸੀਂ ਇੱਕ ਬੇਮਿਸਾਲ 11-ਰੋਜ਼ਾ ਰਾਸ਼ਟਰਮੰਡਲ ਖੇਡਾਂ ਦਾ ਆਯੋਜਨ ਦੇਖਿਆ ਅਤੇ ਸਮਾਪਤੀ ਸਮਾਰੋਹ ਇਸ ਵਿਸ਼ੇਸ਼ ਪ੍ਰਤੀਯੋਗਿਤਾ ਦਾ ਸ਼ਾਨਦਾਰ ਅੰਤ ਰਿਹਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News