ਕਰੰਟ ਲੱਗਣ ਨਾਲ ਕਿਸਾਨ ਦੀ ਮੌਤ
Sunday, Jun 28, 2026 - 04:14 PM (IST)
ਨਿਹਾਲ ਸਿੰਘ ਵਾਲਾ (ਬਾਵਾ) : ਇਥੋਂ ਨਜ਼ਦੀਕੀ ਪਿੰਡ ਮਾਛੀਕੇ ਵਿਖੇ ਕਰੰਟ ਲੱਗਣ ਨਾਲ ਇਕ ਕਿਸਾਨ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਪੰਚ ਹਰਬੰਸ ਸਿੰਘ ਉਰਫ਼ ਬੰਸੀ ਪ੍ਰਧਾਨ ਦਾ ਨੌਜਵਾਨ ਸਪੁੱਤਰ ਨੱਥਾ ਸਿੰਘ ਆਪਣੇ ਖੇਤ ਵਿਖੇ ਕੰਮ ਕਰ ਰਿਹਾ ਸੀ।
ਅਚਾਨਕ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ ਹੈ।
