11 ਸੈਕੰਡ ਦਾ ਸੀ ਦਾਅਵਾ ਪਰ ਰਾਮੇਸ਼ਵਰ ਨੇ ਲਏ 12.8 ਸੈਕੰਡ

Tuesday, Aug 20, 2019 - 12:13 AM (IST)

11 ਸੈਕੰਡ ਦਾ ਸੀ ਦਾਅਵਾ ਪਰ ਰਾਮੇਸ਼ਵਰ ਨੇ ਲਏ 12.8 ਸੈਕੰਡ

ਭੋਪਾਲ— ਮੱਧ ਪ੍ਰਦੇਸ਼ ਦੇ ਓਸੈਨ ਬੋਲਟ ਅਖਵਾਉਣ ਵਾਲੇ ਰਾਮੇਸ਼ਵਰ ਗੁਰਜਰ ਦੇ 100 ਮੀਟਰ ਨੂੰ 11 ਸੈਕੰਡ ਵਿਚ ਪੂਰਾ ਕਰਨ ਦੇ ਦਾਅਵੇ ਦੀ ਸੋਮਵਾਰ ਨੂੰ ਉਸ ਸਮੇਂ ਪੋਲ ਖੁੱਲ੍ਹ ਗਈ, ਜਦੋਂ ਉਸ ਨੇ ਭੋਪਾਲ ਸਥਿਤ ਟੀ. ਟੀ. ਨਗਰ ਸਟੇਡੀਅਮ ਵਿਚ 100 ਮੀਟਰ ਦੌੜ ਵਿਚ 12.8 ਸੈਕੰਡ ਦਾ ਬੇਹੱਦ ਖਰਾਬ ਸਮਾਂ ਕੱਢਿਆ। ਰਾਮੇਸ਼ਵਰ ਨੂੰ 6 ਹੋਰਨਾਂ ਐਥਲੀਟਾਂ ਦੇ ਨਾਲ ਟਰੈਕ 'ਤੇ ਉਤਾਰਿਆ ਗਿਆ ਸੀ ਪਰ ਉਹ 12.8 ਸੈਕੰਡ ਵਿਚ 100 ਮੀਟਰ ਦੀ ਦੂਰੀ ਪੂਰੀ ਕਰ ਕੇ ਸਭ ਤੋਂ ਆਖਿਰ 'ਚ ਰਿਹਾ।
ਦਰਅਸਲ, ਹਾਲ ਹੀ ਵਿਚ ਰਾਮੇਸ਼ਵਰ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਉਹ ਸੜਕ 'ਤੇ ਨੰਗੇ ਪੈਰ ਹੀ 100 ਮੀਟਰ ਦੀ ਦੂਰੀ 11 ਸੈਕੰਡ ਵਿਚ ਪੂਰੀ ਕਰਨ 'ਚ ਸਫਲ ਰਿਹਾ ਸੀ, ਹਾਲਾਂਕਿ ਇਸ ਦਾ ਕੋਈ ਸਬੂਤ ਨਹੀਂ ਸੀ।


author

Gurdeep Singh

Content Editor

Related News