ਗੇਂਦਬਾਜ਼ ਨੇ 360 ਡਿਗਰੀ ਘੁੰਮ ਕੇ ਸੁੱਟੀ ਗੇਂਦ

11/09/2018 1:55:51 AM

ਕਲਿਆਣੀ— ਬੰਗਾਲ ਤੇ ਉੱਤਰ ਪ੍ਰਦੇਸ਼ ਵਿਚਾਲੇ ਕੋਲਕਾਤਾ ਦੇ ਬਾਹਰੀ ਇਲਾਕੇ ਵਿਚ ਸਥਿਤ ਕਲਿਆਣੀ ਵਿਚ ਅੰਡਰ-23 ਸੀ. ਕੇ. ਨਾਇਡੂ ਟਰਾਫੀ ਮੁਕਾਬਲੇ ਵਿਚ ਉਸ ਸਮੇਂ ਅਜੀਬੋ-ਗਰੀਬ ਸਥਿਤੀ ਪੈਦਾ ਹੋ ਗਈ ਜਦੋਂ ਉੱਤਰ ਪ੍ਰਦੇਸ਼ ਦੇ ਸ਼ਿਵਾ ਸਿੰਘ ਨੇ 360 ਡਿਗਰੀ ਘੁੰਮ ਕੇ ਗੇਂਦ ਸੁੱਟੀ ਪਰ ਅੰਪਾਇਰ ਨੇ ਇਸ ਨੂੰ ਡੈੱਡ ਬਾਲ ਕਰਾਰ ਦਿੱਤਾ। 


ਵਿਸ਼ਵ ਪੱਧਰ ਦੀ ਕ੍ਰਿਕਟ ਵਿਚ ਅਨੋਖੇ ਐਕਸ਼ਨ ਵਾਲੇ ਕਈ ਗੇਂਦਬਾਜ਼ ਦਿਖਾਈ ਦਿੰਦੇ ਹਨ ਪਰ ਉੱਤਰ ਪ੍ਰਦੇਸ਼ ਦੇ ਲੈਫਟ ਆਰਮ ਸਪਿਨਰ ਸ਼ਿਵਾ ਸਿੰਘ ਦਾ ਇਹ ਐਕਸ਼ਨ ਤਾਂ ਬਿਲਕੁਲ ਨਿਰਾਲਾ ਸੀ। ਜ਼ਿਕਰਯੋਗ ਹੈ ਕਿ ਸ਼ਿਵਾ ਇਸ ਸਾਲ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਮੈਂਬਰ ਰਿਹਾ ਸੀ। ਬੰਗਾਲ ਦੀ ਦੂਜੀ ਪਾਰੀ ਵਿਚ ਸ਼ਿਵਾ ਨੇ ਗੇਂਦ ਸੁੱਟਣ ਦੇ ਸਮੇਂ ਕ੍ਰੀਜ਼ ਦੇ ਕੋਲ ਆਪਣੀ ਜਗ੍ਹਾ 'ਤੇ 360 ਡਿਗਰੀ ਘੁੰਮਣ ਤੋਂ ਬਾਅਦ ਗੇਂਦ ਸੁੱਟੀ, ਜਿਸ ਨੂੰ ਬੱਲੇਬਾਜ਼ ਨੇ ਸਾਵਧਾਨੀ ਨਾਲ ਖੇਡ ਲਿਆ ਪਰ ਜਦੋਂ ਸ਼ਿਵਾ 360 ਡਿਗਰੀ ਘੁੰਮ ਕੇ ਗੇਂਦ ਕਰ ਰਿਹਾ ਸੀ, ਉਸ ਸਮੇਂ ਅੰਪਾਇਰ ਵਿਨੋਦ ਸੇਸ਼ਨ ਨੇ ਡੈੱਡ ਬਾਲ ਦਾ ਇਸ਼ਾਰਾ ਕਰ ਦਿੱਤਾ ਸੀ, ਜਿਸ 'ਤੇ ਸ਼ਿਵਾ ਤੇ ਯੂਪੀ ਦੇ ਫੀਲਡਰਾਂ ਨੂੰ ਕਾਫੀ ਹੈਰਾਨੀ ਹੋਈ।


Related News