ਬੀਚ ਫੁੱਟਬਾਲ ''ਚ ਯੂਜੀਨੀ ਬੁਕਾਰਡ ਨੇ ਦਿਖਾਇਆ ਜਲਵਾ, ਬਣੀ ਸਰਵਸ੍ਰੇਸ਼ਠ ਖਿਡਾਰੀ

11/22/2018 5:12:17 AM

ਜਲੰਧਰ - ਕੈਨੇਡਾ ਦੀ ਗਲੈਮਰਸ ਟੈਨਿਸ ਖਿਡਾਰੀ ਯੂਜੀਨੀ ਬੁਕਾਰਡ ਭਾਵੇਂ ਹੀ ਟੈਨਿਸ ਕੋਰਟ 'ਤੇ ਇਸ ਸਾਲ ਕੁਝ ਖਾਸ ਨਹੀਂ ਕਰ ਸਕੀ ਹੋਵੇ ਪਰ ਆਪਣੇ ਲਾਈਫ ਸਟਾਈਲ ਕਾਰਨ ਸੁਰਖੀਆਂ ਵਿਚ ਰਹਿਣ ਦੇ ਮਾਮਲੇ ਵਿਚ ਉਹ ਅਜੇ ਵੀ ਅੱਵਲ ਬਣੀ ਹੋਈ ਹੈ। ਬੀਤੇ ਦਿਨੀਂ ਮਿਆਮੀ ਬੀਚ 'ਤੇ ਯੂਜੀਨੀ ਦੀਆਂ ਸਨਬਾਥ ਲੈਂਦਿਆਂ ਦੀਆਂ ਫੋਟੋਆਂ ਕਾਫੀ ਮਸ਼ਹੂਰ ਹੋਈਆਂ ਸਨ। ਹੁਣ ਯੂਜੀਨੀ ਫਿਰ ਤੋਂ ਚਰਚਾ ਵਿਚ ਹੈ। ਉਸਦੇ ਚਰਚਾ ਵਿਚ ਰਹਿਣ ਦਾ ਕਾਰਨ ਹੈ ਸਪੋਰਟਸ ਇਲੇਸਟ੍ਰੇਟੇਡ ਵਲੋਂ ਕਰਵਾਈ ਜਾ ਰਹੀ ਪਾਰਟੀ ਵਿਚ ਉਸਦਾ ਹਿੱਸਾ ਲੈਣਾ।

PunjabKesariPunjabKesari
ਦਰਅਸਲ ਪਾਰਟੀ ਦੌਰਾਨ ਯੂਜੀਨੀ ਨੇ ਬੀਚ ਫੁੱਟਬਾਲ 'ਤੇ ਵੀ ਹੱਥ ਅਜ਼ਮਾਇਆ। ਟਾਈਟ ਸ਼ਰਟ ਤੇ ਸ਼ਾਟ ਪਹਿਨੀ ਯੂਜੀਨੀ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਬੀਚ ਫੁੱਟਬਾਲ ਦੀ ਇਸ ਖੇਡ ਵਿਚ ਯੂਜੀਨੀ ਨਾਲ ਕੋਲੰਬੀਆਈ ਸੁਪਰ ਸਟਾਰ ਵਾਲਡੇਰਾਮਾ ਤੇ ਐੈੱਨ. ਏ. ਐੱਲ. ਸਟਾਰ ਚੈਡ ਓਚੇਚਿਨੋ ਵੀ ਸੀ। ਯੂਜੀਨੀ ਆਪਣੀ ਖੇਡ ਕਾਰਨ ਸਰਵਸ੍ਰੇਸ਼ਠ ਖਿਡਾਰੀ ਵੀ ਚੁਣੀ ਗਈ।  ਉਸ ਨੇ ਆਪਣੀ ਸਫਲਤਾ ਤੋਂ ਖੁਸ਼ ਹੋ ਕੇ ਪ੍ਰਸ਼ੰਸਕਾਂ ਨਾਲ ਖੂਬ ਫੋਟੋਆਂ ਵੀ ਖਿਚਵਾਈਆਂ। ਇਸ ਤੋਂ ਬਾਅਦ ਯੂਜੀਨੀ ਨੇ ਹੋਟਲ ਦੇ ਟਾਪ ਫਲੋਅਰ 'ਤੇ ਬਣੇ ਬਾਰ ਵਿਚ ਸਫੈਦ ਡਰੈੱਸ ਵਿਚ ਬਿੰਦਾਸ ਫੋਟੋਆਂ ਪੋਸਟ ਕੀਤੀਆਂ। 

PunjabKesari
ਜ਼ਿਕਰਯੋਗ ਹੈ ਕਿ ਯੂਜੀਨੀ  ਨੂੰ ਪਿਛਲੇ ਮਹੀਨੇ ਇਸਰਾਈਲ ਦੀ ਰਾਜਧਾਨੀ ਤੇਲ ਅਵੀਵ ਵਿਚ ਸਮੁੰਦਰ ਕੰਢੇ ਬਿਕਨੀ ਪਹਿਨ ਕੇ ਘੁੰਮਣਾ ਮਹਿੰਗਾ ਪੈ ਸਕਦਾ ਸੀ। ਦਰਸਅਲ ਸਫੈਦ ਬਿਕਨੀ ਪਹਿਨੇ ਸਰੀਰ 'ਤੇ ਕਾਲੀ ਮਿੱਟੀ ਲਾ ਕੇ ਯੂਜੀਨੀ  ਨੇ ਕੁਝ ਫੋਟੋਆਂ ਖਿਚਵਾਈਆਂ ਸਨ, ਜਿਸ ਦਾ ਇਸਰਾਈਲ ਦੇ ਕੱਟੜ ਗਰੁੱਪ ਨੇ ਖੂਬ ਵਿਰੋਧ ਕੀਤਾ ਸੀ।

PunjabKesari


Related News