ਬੈਂਗਲੁਰੂ ਬੁਲਸ ਨੇ ਤਮਿਲ ਥਲਾਈਵਾਜ਼ ਨੂੰ ਚਟਾਈ ਧੂੜ, ਜਿੱਤਿਆ ਪਹਿਲਾ ਮੁਕਾਬਲਾ

Saturday, Dec 25, 2021 - 04:58 PM (IST)

ਬੈਂਗਲੁਰੂ ਬੁਲਸ ਨੇ ਤਮਿਲ ਥਲਾਈਵਾਜ਼ ਨੂੰ ਚਟਾਈ ਧੂੜ, ਜਿੱਤਿਆ ਪਹਿਲਾ ਮੁਕਾਬਲਾ

ਬੈਂਗਲੁਰੂ- ਜਿਸ ਡਿਫੈਂਸ ਕਾਰਨ ਬੈਂਗਲੁਰੂ ਬੁਲਸ ਨੂੰ ਆਪਣੇ ਪਹਿਲੇ ਮੈਚ 'ਚ ਯੂ ਮੁੰਬਾ ਖ਼ਿਲਾਫ਼ ਹਾਰ ਦਾ ਮੂੰਹ ਦੇਖਣਾ ਪਿਆ ਸੀ, ਉਸ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਸ਼ੇਰੇਟਨ 'ਚ ਜਾਰੀ ਪ੍ਰੋ ਕਬੱਡੀ ਲੀਗ ਦੇ ਅੱਠਵੇਂ ਸੀਜ਼ਨ ਦੇ ਆਪਣੇ ਦੂਜੇ ਮੈਚ 'ਚ ਸ਼ੁੱਕਰਵਾਰ ਨੂੰ ਆਪਣੀ ਟੀਮ ਨੂੰ ਤਮਿਲ ਥਲਾਈਵਾਜ਼ ਦੇ ਵਿਰੁੱਧ ਸ਼ਾਨਦਾਰ ਜਿੱਤ ਦਿਵਾਈ। ਬੁਲਸ ਨੇ ਇਹ ਮੈਚ 38-30 ਦੇ ਫਰਕ ਨਾਲ ਜਿੱਤਿਆ।

ਇਸ ਮੈਚ 'ਚ ਕੁਲ 26 ਟੈਕਲ ਪੁਆਇੰਟ ਬਣੇ। ਇਸ 'ਚ 14 ਬੁਲਸ ਦੇ ਨਾਂ ਰਹੇ ਜਦਕਿ ਥਲਾਈਵਾਜ਼ ਦੇ ਡਿਫੈਂਡਰਾਂ ਦੇ ਨਾਂ 12 ਟੈਕਲ ਰਹੇ। ਦੋਵੇਂ ਟੀਮਾਂ ਦਾ ਇਹ ਦੂਜਾ ਮੈਚ ਸੀ। ਥਲਾਈਵਾਜ਼ ਨੇ ਜਿੱਥੇ ਤੇਲੁਗੂ ਟਾਈਟਨਸ ਦੇ ਨਾਲ ਟਾਈ ਖੇਡਿਆ ਸੀ ਜਦਕਿ ਬੁਲਸ ਨੂੰ ਆਪਣੇ ਪਹਿਲੇ ਮੈਚ 'ਚ ਯੂ ਮੁੰਬਾ ਦੇ ਹੱਥੋਂ ਹਾਰ ਮਿਲੀ ਸੀ। ਬੁਲਸ ਦੇ ਕਪਤਾਨ ਪਵਨ ਸੇਹਰਾਵਤ ਇਸ ਮੈਚ ਤੋਂ 9 ਅੰਕ ਬਣਾ ਸਕੇ ਜਦਕਿ ਚੰਦਰਨ ਰੰਜੀਤ ਨੇ 7 ਅੰਕ ਬਣਾਏ। ਥਲਾਈਵਾਜ਼ ਵਲੋਂ ਭਵਾਨੀ ਰਾਜਪੂਤ 8 ਅੰਕਾਂ ਦੇ ਨਾਲ ਸਭ ਤੋਂ ਸਫਲ ਰੇਡਰ ਰਹੇ। ਇਸ ਮੈਚ 'ਚ ਦੋਵੇਂ ਟੀਮਾਂ ਦੇ ਇਕ-ਇਕ ਡਿਫੈਂਡਰ ਨੇ ਹਾਈ-5 ਹਾਸਲ ਕੀਤੇ।


author

Tarsem Singh

Content Editor

Related News