ਬੱਲੇਬਾਜ਼ ਦੀ ਧਮਾਕੇਦਾਰ ਸ਼ਾਟ, ਗੇਂਦਬਾਜ਼ ਦੇ ਸਿਰ ''ਤੇ ਲੱਗਣ ਤੋਂ ਬਾਅਦ ਹੋਇਆ ਛੱਕਾ

02/21/2018 10:38:38 PM

ਨਵੀਂ ਦਿੱਲੀ—ਅਕਸਰ ਕ੍ਰਿਕਟ ਕਾਮੇਂਟ੍ਰੀ 'ਚ ਸੁਣਨ ਨੂੰ ਮਿਲਦਾ ਹੈ ਕਿ ਬੱਲੇਬਾਜ਼ ਨੇ ਗੇਂਦਬਾਜ਼ ਦੇ ਉਪਰ ਤੋਂ ਗੇਂਦ ਨੂੰ ਉਛਾਲ ਕੇ ਮਾਰਿਆ ਹੈ ਛੇ ਦੌੜਾਂ ਲਈ, ਪਰ ਨਿਊਜ਼ੀਲੈਂਡ 'ਚ ਖੇਡੇ ਗਏ ਇਕ ਮੈਚ ਨੂੰ ਦੇਖਣ ਨੂੰ ਮਿਲਿਆ ਜਿੱਥੇ ਬੱਲੇਬਾਜ਼ ਨੇ ਸ਼ਾਟ ਖੇਡੀ ਅਤੇ ਗੇਂਦਬਾਜ਼ ਦੇ ਗੇਂਦ ਸਿਰ 'ਤੇ ਲੱਗਣ ਤੋਂ ਬਾਅਦ ਸਿੱਧੀ ਸੀਮਾ ਰੇਖਾ ਤੋਂ ਪਾਰ ਜਾ ਡਿੱਗੀ। ਅੰਪਾਇਰ ਨੇ ਇਸ ਨੂੰ ਛੇ ਦੌੜਾਂ ਕਰਾਰ ਦਿੱਤੀਆਂ। ਖੁਸ਼ੀ ਦੀ ਗੱਲ ਇਹ ਰਹੀ ਕਿ ਗੇਂਦਬਾਜ਼ ਨੂੰ ਜ਼ਿਆਦਾ ਸੱਟ ਨਹੀਂ ਲੱਗੀ। 


ਇਹ ਮਾਮਲਾ ਨਿਊਜ਼ੀਲੈਂਡ ਦੇ ਘਰੇਲੂ ਟੂਰਨਾਮੈਂਟ ਫਾਰਡ ਟਰਾਫੀ ਦਾ ਹੈ, ਜੋ 50-50 ਓਵਰਾਂ ਦਾ ਖੇਡਿਆ ਜਾਂਦਾ ਹੈ। ਬੁੱਧਵਾਰ ਨੂੰ ਮੁਕਾਬਲੇ ਦਾ ਫਾਈਨਲ ਆਕਲੈਂਡ ਅਤੇ ਕੈਂਟਰਬਰੀ ਵਿਚਾਲੇ ਹੋ ਰਿਹਾ ਸੀ। ਪਾਰੀ ਦੇ 19ਵੇਂ ਓਵਰ 'ਚ ਆਕਲੈਂਡ ਦੇ ਬੱਲੇਬਾਜ਼ ਜੀਤ ਰਾਵਲ ਨੇ ਐਂਡਰਿਊ ਏਲਿਸ ਦੀ ਗੇਂਦ 'ਤੇ ਸ਼ਾਟ ਲਗਾਇਆ, ਜੋ ਗੇਂਦਬਾਜ਼ ਦੇ ਸਿਰ 'ਤੇ ਜਾ ਲੱਗੀ। ਸ਼ਾਟ ਦੀ ਸਪੀਡ ਦਾ ਅੰਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਗੇਂਦ ਏਲਿਸ ਦੇ ਸਿਰ 'ਤੇ ਲੱਗਣ ਤੋਂ ਬਾਅਦ ਸੀਮਾ ਰੇਖਾ ਪਾਰ ਕਰ ਗਈ।
ਫੀਲਡ ਅੰਪਾਇਰ ਨੇ ਪਹਿਲਾ ਇਸ ਨੂੰ ਚੌਕਾ ਕਰਾਰ ਦਿੱਤਾ, ਪਰ ਬਾਅਦ 'ਚ ਉਨ੍ਹਾਂ ਨੂੰ ਫੈਸਲਾ ਬਦਲਣਾ ਪਿਆ। ਏਲਿਸ ਦੀ ਗੇਂਦ 'ਤੇ ਰਾਵਲ ਦਾ ਇਹ ਦੂਜਾ ਛੱਕਾ ਰਿਹਾ। ਕੁਝ ਦੇਰ ਲਈ ਏਲਿਸ ਮੈਦਾਨ ਤੋਂ ਬਾਹਰ ਗਏ ਅਤੇ ਚੈੱਕਅੱਪ ਤੋਂ ਬਾਅਦ ਉਨ੍ਹਾਂ ਨੂੰ ਮੈਚ ਖੇਡਣ ਲਈ ਫਿੱਟ ਐਲਾਨ ਕਰ ਦਿੱਤਾ ਗਿਆ।


Related News