ਭਾਰਤ ਹੱਥੋਂ ਕਰਾਰੀ ਹਾਰ ਦੇ ਬਾਅਦ ਬੰਗਲਾਦੇਸ਼ੀ ਕਪਤਾਨ ਨੇ ਕਹੀ ਇਹ ਗੱਲ

03/09/2018 9:01:26 AM

ਨਵੀਂ ਦਿੱਲੀ (ਬਿਊਰੋ)— ਭਾਰਤ ਖਿਲਾਫ ਨਿਡਾਸ ਟਰਾਫੀ ਟੂਰਨਾਮੈਂਟ ਵਿਚ ਖੇਡੇ ਗਏ ਆਪਣੇ ਪਹਿਲੇ ਮੈਚ ਵਿਚ ਮਿਲੀ ਹਾਰ ਲਈ ਬੰਗਲਾਦੇਸ਼ ਕ੍ਰਿਕਟ ਟੀਮ ਦੇ ਕਪਤਾਨ ਮਹਮੁਦੁੱਲਾਹ ਨੇ ਟੀਮ ਦੀ ਖ਼ਰਾਬ ਬੱਲੇਬਾਜ਼ੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮਹਮੁਦੁੱਲਾਹ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਜ਼ਿਆਦਾ ਸਕੋਰ ਕਰ ਸਕਦੀ ਸੀ। ਆਰ. ਪ੍ਰੇਮਦਾਸਾ ਸਟੇਡੀਅਮ ਵਿਚ ਖੇਡੇ ਗਏ ਇਸ ਮੈਚ ਵਿਚ ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ਉੱਤੇ 139 ਦੌੜਾਂ ਬਣਾਈਆਂ ਸਨ। ਭਾਰਤ ਨੇ ਚਾਰ ਵਿਕਟਾਂ ਗੁਆ ਕੇ 140 ਦੌੜਾਂ ਬਣਾਈਆਂ ਤੇ ਛੇ ਵਿਕਟਾਂ ਨਾਲ ਜਿੱਤ ਹਾਸਲ ਕੀਤੀ।

ਮੈਚ ਦੇ ਬਾਅਦ ਇਕ ਬਿਆਨ ਵਿਚ ਮਹਮੁਦੁੱਲਾਹ ਨੇ ਕਿਹਾ, ''ਇਹ ਸਾਫ਼ ਹੈ ਕਿ ਸਾਡੀ ਬੱਲੇਬਾਜ਼ੀ ਸਭ ਤੋਂ ਖ਼ਰਾਬ ਰਹੀ। ਸਾਨੂੰ ਹੋਰ ਜ਼ਿਆਦਾ ਦੌੜਾਂ ਬਣਾਉਣੀਆਂ ਚਾਹੀਦੀਆਂ ਸਨ। ਅਸੀਂ ਜਿੰਨੀਆਂ ਦੌੜਾਂ ਬਣਾਈਆਂ, ਸਾਨੂੰ ਉਸ ਤੋਂ 30 ਜ਼ਿਆਦਾ ਸਕੋਰ ਕਰਨਾ ਚਾਹੀਦਾ ਸੀ।'' ਮਹਮੁਦੁੱਲਾਹ ਨੇ ਕਿਹਾ, ''ਭਾਰਤੀ ਟੀਮ ਨੇ ਆਪਣੀ ਯੋਜਨਾ ਨੂੰ ਠੀਕ ਤਰੀਕੇ ਨਾਲ ਲਾਗੂ ਕੀਤਾ। ਹਾਲਾਂਕਿ, ਸਾਨੂੰ ਜ਼ਿਆਦਾ ਦੌੜਾਂ ਬਣਾਉਣ ਲਈ ਯੋਜਨਾਵਾਂ ਬਣਾਉਣੀਆਂ ਹੋਣਗੀਆਂ। ਸਾਨੂੰ ਹੁਣ ਵੀ ਜਿੱਤ ਦੀ ਤਲਾਸ਼ ਹੈ ਅਤੇ ਅਸੀਂ ਇਸਨੂੰ ਹਾਸਲ ਕਰਾਂਗੇ।


Related News