ਏਸ਼ੀਆਈ ਕੈਡੇਟ ਕੱਪ ਚੇਨਈ ’ਚ 20 ਤੋਂ 23 ਨਵੰਬਰ ਤੱਕ ਹੋਵੇਗਾ ਆਯੋਜਿਤ

Sunday, Sep 13, 2026 - 10:46 AM (IST)

ਏਸ਼ੀਆਈ ਕੈਡੇਟ ਕੱਪ ਚੇਨਈ ’ਚ 20 ਤੋਂ 23 ਨਵੰਬਰ ਤੱਕ ਹੋਵੇਗਾ ਆਯੋਜਿਤ

ਚੇਨਈ– ਉਪਮਹਾਦੀਪ ਦੇ ਨੌਜਵਾਨ ਤਲਵਾਰਬਾਜ਼ਾਂ ਲਈ ਏਸ਼ੀਆਈ ਕੈਡੇਟ ਕੱਪ ਇੱਥੇ 20 ਤੋਂ 23 ਨਵੰਬਰ ਤੱਕ ਆਯੋਜਿਤ ਕੀਤਾ ਜਾਵੇਗਾ। ਟੂਰਨਾਮੈਂਟ ’ਚ 30 ਤੋਂ ਵੱਧ ਦੇਸ਼ਾਂ ਦੇ 500 ਤੋਂ ਵੱਧ ਖਿਡਾਰੀ, ਕੋਚ, ਅਧਿਕਾਰੀ ਤੇ ਤਕਨੀਕੀ ਅਧਿਕਾਰੀ ਹਿੱਸਾ ਲੈਣਗੇ। ਟੂਰਨਾਮੈਂਟ 3 ਵਰਗਾਂ ਏ.ਪੀ., ਫੋਇਲ ਤੇ ਸਾਬਰੇ ’ਚ ਆਯੋਜਿਤ ਕੀਤਾ ਜਾਵੇਗਾ। ਇਸ ਦਾ ਆਯੋਜਨ ਭਾਰਤੀ ਤਲਵਾਰਬਾਜ਼ੀ ਸੰਘ ਨੇ ਏਸ਼ੀਆਈ ਤਲਵਾਰਬਾਜ਼ੀ ਪਰਿਸੰਘ ਦੇ ਨਾਲ ਮਿਲ ਕੇ ਯੁਵਾ ਮਾਮਲੇ ਤੇ ਖੇਡ ਮੰਤਰਾਲਾ, ਭਾਰਤੀ ਖੇਡ ਅਥਾਰਟੀ ਤੇ ਤਮਿਲਨਾਡੂ ਖੇਡ ਵਿਕਾਸ ਅਥਾਰਟੀ ਦੇ ਨਾਲ ਕੀਤਾ ਹੈ।

ਐੱਫ. ਏ. ਆਈ. ਮਹਾਸਕੱਤਰ ਰਾਜੀਵ ਮਹਿਤਾ ਨੇ ਇਕ ਬਿਆਨ ’ਚ ਕਿਹਾ, ‘‘ਇਸ ਨਾਲ ਏਸ਼ੀਆ ਦੇ ਨੌਜਵਾਨ ਤਲਵਾਰਬਾਜ਼ਾਂ ਨੂੰ ਕੌਮਾਂਤਰੀ ਤਜਰਬਾ ਮਿਲੇਗਾ ਤੇ ਭਵਿੱਖ ’ਚ ਏਸ਼ੀਆਈ ਖੇਡਾਂ, ਵਿਸ਼ਵ ਚੈਂਪੀਅਨਸ਼ਿਪ ਤੇ ਓਲੰਪਿਕ ’ਚ ਸਫਲਤਾ ਦਾ ਰਾਹ ਪੱਧਰਾ ਹੋਵੇਗਾ।’’


author

Tarsem Singh

Content Editor

Related News