ਧਰੁਵ ਸਿਤਵਾਲਾ ਨੇ ਪੈਨ ਐੱਮ. ਕੱਪ ਬਿਲੀਅਰਡਜ਼ ਚੈਂਪੀਅਨਸ਼ਿਪ ’ਚ ਚਾਂਦੀ ਤਮਗਾ ਜਿੱਤਿਆ
Thursday, Sep 03, 2026 - 02:27 PM (IST)
ਨਵੀਂ ਦਿੱਲੀ–ਭਾਰਤ ਦੇ ਧਰੁਵ ਸਿਤਵਾਲਾ ਨੂੰ ਕੈਨੇਡਾ ਦੇ ਵਿਨੀਪੈਗ ’ਚ ਆਯੋਜਿਤ ਪੈਨ ਐੱਮ. ਕੱਪ ਬਿਲੀਅਰਡਜ਼ ਚੈਂਪੀਅਨਸ਼ਿਪ ਦੇ ਫਾਈਨਲ ’ਚ ਸਿੰਗਾਪੁਰ ਦੇ ਪੀਟਰ ਗਿਲਕ੍ਰਿਸਟ ਤੋਂ 972-1500 ਨਾਲ ਹਾਰ ਤੋਂ ਬਾਅਦ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ।
ਮੌਜੂਦਾ ਏਸ਼ੀਆਈ ਬਿਲੀਅਰਡਜ਼ ਚੈਂਪੀਅਨ ਸਿਤਵਾਲਾ ਨੇ ਫਾਈਨਲ ਦੀ ਸ਼ੁਰੂਆਤ ਸ਼ਾਨਦਾਰ ਅੰਦਾਜ਼ ’ਚ ਕੀਤੀ ਸੀ ਪਰ ਉਹ ਆਪਣੀ ਬੜ੍ਹਤ ਨੂੰ ਬਰਕਰਾਰ ਨਹੀਂ ਰੱਖ ਸਕਿਆ। ਫਾਈਨਲ ਦੇ ਸ਼ੁਰੂਆਤੀ ਪੜਾਅ ’ਚ ਸਿਤਵਾਲਾ 450 ਅੰਕਾਂ ਦੀ ਬੜ੍ਹਤ ’ਤੇ ਸੀ ਪਰ ਹੌਲੀ-ਹੌਲੀ ਇਹ ਬੜ੍ਹਤ ਉਸ ਦੇ ਹੱਥੋਂ ਨਿਕਲ ਗਈ।
ਸਿਤਵਾਲਾ ਨੇ ਕੁਝ ਸਾਲ ਪਹਿਲਾਂ ਨਿਊਜ਼ੀਲੈਂਡ ਓਪਨ ਦੇ ਫਾਈਨਲ ’ਚ ਗਿਲਕ੍ਰਿਸਟ ਨੂੰ ਹਰਾਇਆ ਸੀ ਪਰ ਹਾਲ ਦੇ ਸਮੇਂ ’ਚ ਉਸ ਨੂੰ ਗਿਲਕ੍ਰਿਸਟ ਵਿਰੁੱਧ ਸੰਘਰਸ਼ ਕਰਨਾ ਪਿਆ ਹੈ। ਗਿਲਕ੍ਰਿਸਟ ਨੇ ਲਗਾਤਾਰ ਤੇਜ਼ੀ ਨਾਲ ਤਿੰਨ ‘ਡਬਲ-ਸੈਂਚੁਰੀ’ ਬ੍ਰੇਕ ਲਾਏ ਤੇ ਬੜ੍ਹਤ ਹਾਸਲ ਕਰ ਲਈ। ਸਿਤਵਾਲਾ ਨੂੰ ਵੀ ਕੁਝ ਮੌਕੇ ਮਿਲੇ ਪਰ ਉਹ ਉਨ੍ਹਾਂ ਦਾ ਫਾਇਦਾ ਨਹੀਂ ਚੁੱਕ ਸਕਿਆ। ਗਿਲਕ੍ਰਿਸਟ ਦੀ 214 ਅੰਕ ਦੀ ਅਜੇਤੂ ਬ੍ਰੇਕ ਨੇ ਉਸ ਨੂੰ ਮੁਕਾਬਲਾ ਜਿੱਤਣ ’ਚ ਮਦਦ ਕੀਤੀ।
