ਭਾਰਤ ਖਿਲਾਫ 3 ਵਨਡੇ ਮੈਚਾਂ ਲਈ ਅਫਰੀਕੀ ਟੀਮ ਦਾ ਐਲਾਨ, ਇਸ ਖਿਡਾਰੀ ਦਾ ਹੋਵੇਗਾ ਡੈਬਿਊ
Thursday, Jan 25, 2018 - 01:53 PM (IST)
ਜੋਹਾਨਸਬਰਗ (ਬਿਊਰੋ)— ਦੱਖਣ ਅਫਰੀਕਾ ਕ੍ਰਿਕਟ ਬੋਰਡ ਨੇ ਭਾਰਤ ਖਿਲਾਫ ਹੋਣ ਵਾਲੀ 6 ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਤਿੰਨ ਮੈਚਾਂ ਲਈ ਟੀਮ ਦਾ ਐਲਾਨ ਕਰ ਦਿੱਤਾ। 15 ਮੈਂਬਰੀ ਇਸ ਟੀਮ ਦੇ ਐਲਾਨ ਦੇ ਨਾਲ ਹੀ ਟੈਸਟ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਲੁੰਗੀ ਨਗਿਡੀ ਨੂੰ ਵਨਡੇ ਡੈਬਿਊ ਕਰਨ ਦਾ ਮੌਕਾ ਮਿਲਿਆ ਹੈ। ਨਗਿਡੀ ਨਾਲ ਖਾਯਾ ਜੋਂਡੋਂ ਵੀ ਇਸ ਸੀਰੀਜ ਤੋਂ ਆਪਣਾ ਅੰਤਰਰਾਸ਼ਟਰੀ ਊ ਕਰ ਡੈਬਿਸਕਦੇ ਹਨ। ਟੀਮ ਦੀ ਕਪਤਾਨੀ ਫਾਫ ਡੂ ਪਲੇਸੀ ਹੀ ਕਰਨਗੇ। ਟੀਮ ਵਿਚ ਕ੍ਰਿਸ ਮਾਰਿਸ, ਡੇਵਿਡ ਮਿਲਰ, ਤਬਰੇਜ ਸ਼ਮਸੀ, ਜੇਪੀ ਡੂਮਨੀ ਅਤੇ ਇਮਰਾਨ ਤਾਹਿਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਇਸ ਖਿਡਾਰੀ ਕੋਲ ਟੀਮ 'ਚ ਜਗ੍ਹਾ ਪੱਕੀ ਕਰਨ ਮੌਕਾ
27 ਸਾਲ ਦੇ ਜੋਂਡੋਂ ਕੁਲ 100 ਪਹਿਲੀ ਸ਼੍ਰੇਣੀ ਅਤੇ 112 ਲਿਸਟ ਏ ਮੈਚ ਖੇਡ ਚੁੱਕੇ ਹਨ। ਨਾਲ ਹੀ 83 ਟੀ20 ਮੈਚਾਂ ਵਿਚ ਉਨ੍ਹਾਂ ਦੇ ਨਾਮ 1,242 ਦੌੜਾਂ ਹਨ। ਸੱਜੇ ਹੱਥ ਦੇ ਇਸ ਬੱਲੇਬਾਜ ਲਈ ਇਹ ਸੀਰੀਜ ਦੱਖਣ ਅਫਰੀਕਾ ਟੀਮ ਵਿਚ ਆਪਣੀ ਜਗ੍ਹਾ ਪੱਕੀ ਕਰਨ ਦਾ ਸੁਨਹਿਰਾ ਮੌਕਾ ਹੈ।
ਭਾਰਤ ਖਿਲਾਫ ਪਹਿਲੇ ਤਿੰਨ ਵਨਡੇ ਲਈ ਦੱਖਣ ਅਫਰੀਕਾ ਟੀਮ
ਫਾਫ ਡੂ ਪਲੇਸਿਸ (ਕਪਤਾਨ), ਹਾਸ਼ਿਮ ਅਮਲਾ, ਕੁਵਿੰਟਨ ਡੀ ਕਾਕ, ਏ.ਬੀ. ਡਿਵੀਲੀਅਰਸ, ਜੇਪੀ ਡੂਮਨੀ, ਇਮਰਾਨ ਤਾਹਿਰ, ਏਡੇਨ ਮਾਰਕਰਮ, ਡੇਵਿਡ ਮਿਲਰ, ਮੋਰਨੇ ਮੋਰਕਲ, ਕ੍ਰਿਸ ਮਾਰਿਸ, ਲੁੰਗੀ ਨਗਿਡੀ, ਐਂਡਿਲ ਫੇਹਲੁਕਵੇਓ, ਕਾਗਿਸੋ ਰਬਾਡਾ, ਤਬਰੇਜ ਸ਼ਮਸੀ, ਖਾਯਾ ਜੋਂਡੋ।
ਇੱਥੇ ਖੇਡਿਆ ਜਾਵੇਗਾ ਪਹਿਲਾ ਮੈਚ
ਭਾਰਤ ਅਤੇ ਦੱਖਣ ਅਫਰੀਕਾ ਦਰਮਿਆਨ ਪਹਿਲਾ ਵਨਡੇ ਮੈਚ 1 ਫਰਵਰੀ ਨੂੰ ਡਰਬਨ ਵਿਚ ਖੇਡਿਆ ਜਾਵੇਗਾ। ਦੂਜਾ ਮੈਚ 4 ਫਰਵਰੀ ਨੂੰ ਸੈਂਚੁਰੀਅਨ ਵਿਚ ਆਯੋਜਿਤ ਹੋਵੇਗਾ। ਉਥੇ ਹੀ ਤੀਜਾ ਮੈਚ ਕੇਪ ਟਾਊਨ ਵਿਚ 7 ਫਰਵਰੀ ਨੂੰ ਖੇਡਿਆ ਜਾਵੇਗਾ। ਫਿਲਹਾਲ ਦੋਨੋਂ ਟੀਮਾਂ ਜੋਹਾਨਸਬਰਗ ਵਿਚ ਟੈਸਟ ਸੀਰੀਜ ਦਾ ਆਖਰੀ ਮੈਚ ਖੇਡ ਰਹੀਆਂ ਹਨ।
