ICC ਨੇ ਮੈਲਬੋਰਨ ਪਿੱਚ ਨੂੰ ਦਿੱਤੀ ''ਔਸਤ'' ਰੇਟਿੰਗ

Tuesday, Jan 01, 2019 - 11:26 PM (IST)

ICC ਨੇ ਮੈਲਬੋਰਨ ਪਿੱਚ ਨੂੰ ਦਿੱਤੀ ''ਔਸਤ'' ਰੇਟਿੰਗ

ਮੈਲਬੋਰਨ— ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਭਾਰਤ ਤੇ ਆਸਟਰੇਲੀਆ ਵਿਚਾਲੇ ਬਾਕਸਿੰਗ ਡੇ ਟੈਸਟ ਦੇ ਮੇਜ਼ਬਾਨ ਸਟੇਡੀਅਮ ਮੈਲਬੋਰਨ ਕ੍ਰਿਕਟ ਗਰਾਊਂਡ (ਐੱਮ. ਸੀ. ਜੀ.) ਨੂੰ 'ਔਸਤ' ਰੇਟਿੰਗ ਦਿੱਤੀ ਹੈ।
ਐੱਮ. ਸੀ. ਜੀ. ਨੂੰ ਪਿਛਲੇ ਸਾਲ ਆਸਟਰੇਲੀਆ ਤੇ ਇੰਗਲੈਂਡ ਵਿਚਾਲੇ ਡਰਾਅ ਰਹੇ ਮੈਚ ਤੋਂ ਬਾਅਦ ਆਈ. ਸੀ. ਸੀ. ਨੇ 'ਖਰਾਬ' ਰੇਟਿੰਗ ਦਿੱਤੀ ਸੀ, ਜਿਸ ਤੋਂ ਬਾਅਦ ਇਸ ਪਿੱਚ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਹਾਲਾਂਕਿ ਭਾਰਤ ਤੇ ਆਸਟਰੇਲੀਆ ਵਿਚਾਲੇ ਚੱਲ ਰਹੀ ਮੌਜੂਦਾ ਟੈਸਟ ਸੀਰੀਜ਼ ਦੇ ਤੀਜੇ ਟੈਸਟ ਦੀ ਮੇਜ਼ਬਾਨੀ ਤੋਂ ਬਾਅਦ ਇਸ ਪਿੱਚ ਨੂੰ ਪਹਿਲਾਂ ਤੋਂ ਬਿਹਤਰ 'ਔਸਤ' ਰੇਟਿੰਗ ਦਿੱਤੀ ਗਈ ਹੈ, ਜਿਸ ਨੇ ਗਰਾਊਂਡ ਸਟਾਫ ਕੁਝ ਸੁੱਖ ਦਾ ਸਾਹ ਦਿੱਤਾ ਹੈ।
ਮੈਲਬੋਰਨ ਪਿੱਚ 'ਤੇ ਹੋਏ ਮੈਚ ਦੇ ਪਹਿਲੇ ਦੋ ਦਿਨ ਦਿਨਾਂ ਵਿਚ ਭਾਰਤ ਨੇ 7 ਵਿਕਟਾਂ 'ਤੇ 443 ਦੌੜਾਂ ਬਣਾ ਕੇ ਪਾਰੀ ਖਤਮ ਐਲਾਨ ਕਰ ਦਿੱਤੀ ਸੀ ਪਰ ਤੀਜੇ ਦਿਨ ਮੈਚ ਨੇ ਕਰਵਟ ਬਦਲ ਲਈ ਤੇ ਇਥੇ ਅਸਾਧਾਰਨ ਬਾਊਂਸ ਦਿਖਾਈ ਦਿੱਤਾ, ਜਿਸ ਨਾਲ 15 ਵਿਕਟਾਂ ਡਿਗ ਗਈਆਂ। ਭਾਰਤ ਨੇ ਅੰਤ ਇਹ ਮੈਚ 137 ਦੌੜਾਂ ਨਾਲ ਜਿੱਤ ਲਿਆ। 
ਗਰਾਊਂਡ ਸਟਾਫ ਨੇ ਇਸ ਮੈਚ ਲਈ ਪਿੱਚ 'ਤੇ ਕੁਝ ਬਦਲਾਅ ਕੀਤੇ ਸਨ ਤੇ ਪਿੱਚ 'ਤੇ ਵਾਧੂ ਪਰਤ ਮਿੱਟੀ ਤੇ ਕੰਕਰੀਟ ਦੀ ਚੜ੍ਹਾਈ ਗਈ ਸੀ, ਇਸ ਤੋਂ ਇਲਾਵਾ ਇਸ ਦੀ ਚੌੜਾਈ ਘੱਟ ਕਰ ਕੇ 10 ਤੋਂ 7 ਕੀਤੀ ਗਈ ਸੀ। ਨਾਲ ਹੀ ਪਿੱਚ 'ਤੇ ਘਾਹ ਛੱਡਣ ਦਾ ਵੀ ਫੈਸਲਾ ਕੀਤਾ ਗਿਆ ਸੀ ਤਾਂ ਕਿ ਇਸ ਦੀ ਗੁਣਵੱਤਾ ਵੀ ਬਣੀ ਰਹੇ। ਪਿਛਲੇ ਸਾਲ ਆਈ. ਸੀ. ਸੀ. ਨੇ ਪਿੱਚਾਂ ਦੀ ਸਮੀਖਿਆ ਦੀ ਪ੍ਰਣਾਲੀ ਸ਼ੁਰੂ ਕੀਤੀ ਹੈ, ਜਿਹੜੀ ਪਿੱਚਾਂ ਦੀ ਗੁਣਵੱਤਾ, ਸਟੇਡੀਅਮ ਦੇ ਆਧਾਰ 'ਤੇ ਉਸ ਨੂੰ ਅੰਕ ਦਿੰਦੀ ਹੈ।


Related News