ਵਿਸ਼ਵ ਚੈਂਪੀਅਨਸ਼ਿਪ ’ਚ ਰਿਕਾਰਡ ਬਣਾਉਣ ਦੀਆਂ ਤਿਆਰੀਆਂ ’ਚ ਰੁੱਝੇ ਥਾਪਾ
Friday, Sep 24, 2021 - 04:03 PM (IST)
ਨਵੀਂ ਦਿੱਲੀ (ਭਾਸ਼ਾ)-ਭਾਰਤ ਦੇ ਚੋਟੀ ਦੇ ਮੁੱਕੇਬਾਜ਼ਾਂ ’ਚੋਂ ਇਕ ਸ਼ਿਵ ਥਾਪਾ ਦੀਆਂ ਨਜ਼ਰਾਂ ਅਗਲੇ ਮਹੀਨੇ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ’ਚ ਤਮਗਾ ਜਿੱਤ ਕੇ ਨਵਾਂ ਰਿਕਾਰਡ ਬਣਾਉਣ ’ਤੇ ਲੱਗੀਆਂ ਹਨ ਤੇ ਉਹ ਜਾਣਦੇ ਹਨ ਕਿ ਟੀਮ ਦਾ ਸਭ ਤੋਂ ਤਜਰਬੇਕਾਰ ਮੈਂਬਰ ਹੋਣ ਕਾਰਨ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਸਭ ਤੋਂ ਵੱਧ ਹੈ। ਲਾਈਟ ਵੈਲਟਰਵੇਟ (63.5 ਕਿਲੋਗ੍ਰਾਮ) ਦੇ ਮੁੱਕੇਬਾਜ਼ ਅਤੇ ਪੰਜ ਵਾਰ ਏਸ਼ੀਅਨ ਚੈਂਪੀਅਨ ਥਾਪਾ 24 ਅਕਤੂਬਰ ਤੋਂ ਸਰਬੀਆ ਦੇ ਬੈਲਗ੍ਰੇਡ ’ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ’ਚ ਤੀਜੀ ਵਾਰ ਹਿੱਸਾ ਲੈਣਗੇ। ਉਨ੍ਹਾਂ ਨੇ ਪੀ. ਟੀ. ਆਈ. ਨੂੰ ਕਿਹਾ, “ਵਧੇਰੇ ਤਜਰਬੇਕਾਰ ਹੋਣ ਦਾ ਮਤਲਬ ਵਧੇਰੇ ਜ਼ਿੰਮੇਵਾਰੀ ਹੈ। ਮੈਂ ਇਸ ਨੂੰ ਇਸ ਤਰੀਕੇ ਨਾਲ ਵੇਖਦਾ ਹਾਂ। ਮੇਰਾ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਟੀਮ ’ਚ ਹਾਂ-ਪੱਖੀ ਊਰਜਾ ਹੋਵੇ। ” ਉਹ ਵਿਸ਼ਵ ਚੈਂਪੀਅਨਸ਼ਿਪ ’ਚ ਦੋ ਤਮਗੇ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਮੁੱਕੇਬਾਜ਼ ਬਣਨ ਲਈ ਤਿਆਰ ਹੈ। ਥਾਪਾ ਨੇ ਕਿਹਾ, “ਸਾਡੀ ਟੀਮ ਸੱਚਮੁੱਚ ਚੰਗੀ ਹੈ।
ਇਹ ਵੀ ਪੜ੍ਹੋ : RCB vs CSK : ਮੈਚ ਤੋਂ ਪਹਿਲਾਂ ਹੈੱਡ ਟੂ ਹੈੱਡ, ਪਿੱਚ ਰਿਪੋਰਟ ਤੇ ਸੰਭਾਵਿਤ ਇਲੈਵਨ ’ਤੇ ਮਾਰੋ ਇਕ ਨਜ਼ਰ
ਮੈਨੂੰ ਯਕੀਨ ਹੈ ਕਿ ਅਸੀਂ ਸਾਰੇ ਚੰਗਾ ਕਰਾਂਗੇ। ਇਹ ਮੇਰੀ ਤੀਜੀ ਵਿਸ਼ਵ ਚੈਂਪੀਅਨਸ਼ਿਪ ਹੈ ਅਤੇ ਜੇ ਮੈਂ ਕੋਈ ਤਮਗਾ ਜਿੱਤਦਾ ਹਾਂ ਤਾਂ ਇਹ ਯਾਦਗਾਰੀ ਹੋ ਜਾਵੇਗਾ। “ਇਹ ਉਨ੍ਹਾਂ ਸਾਰੀਆਂ ਰਾਸ਼ਟਰੀ ਚੈਂਪੀਅਨਸ਼ਿਪਸ ਦਾ ਸਭ ਤੋਂ ਮੁਸ਼ਕਿਲ ਹਿੱਸਾ ਸੀ, ਜਿਨ੍ਹਾਂ ’ਚ ਮੈਂ ਹਿੱਸਾ ਲਿਆ ਸੀ। ਸ਼ਾਇਦ ਇਸ ਲਈ ਕਿ ਸੋਨ ਤਮਗਾ ਜੇਤੂ ਨੂੰ ਵਿਸ਼ਵ ਚੈਂਪੀਅਨਸ਼ਿਪ ਲਈ ਚੁਣਿਆ ਜਾਣਾ ਸੀ ਪਰ ਮੈਂ ਇਸ ਨੂੰ ਕਿਸੇ ਵੀ ਵਿਰੋਧੀ ਦੇ ਵਿਰੁੱਧ ਹਲਕੇ ’ਚ ਨਹੀਂ ਲਿਆ। ਮੈਂ ਘਰ ਵਿੱਚ ਤਿਆਰੀ ਕਰ ਰਿਹਾ ਸੀ ਪਰ ਇਹ ਕੈਂਪ ਵਰਗਾ ਨਹੀਂ ਸੀ। ਮੈਂ ਆਪਣੇ ਦੋਸਤ ਕਵਿੰਦਰ (ਬਿਸ਼ਟ) ਨੂੰ ਬੁਲਾਇਆ, ਜੋ ਏਅਰ ਫੋਰਸ ’ਚ ਹਨ ਅਤੇ ਉਨ੍ਹਾਂ ਨੇ ਮੈਨੂੰ ਆਪਣੇ ਕੈਂਪ ’ਚ ਅਭਿਆਸ ਕਰਨ ਲਈ ਬੈਂਗਲੁਰੂ ਆਉਣ ਦਾ ਸੱਦਾ ਦਿੱਤਾ। ਇਸ ਨੇ ਬਹੁਤ ਮਦਦ ਕੀਤੀ। ”