ਥਾਈਲੈਂਡ ਓਪਨ : ਸ਼੍ਰੀਕਾਂਤ, ਕਸ਼ਯਪ ਦੂਜੇ ਦੌਰ ''ਚੋਂ ਹੀ ਬਾਹਰ

Thursday, Aug 01, 2019 - 08:50 PM (IST)

ਥਾਈਲੈਂਡ ਓਪਨ : ਸ਼੍ਰੀਕਾਂਤ, ਕਸ਼ਯਪ ਦੂਜੇ ਦੌਰ ''ਚੋਂ ਹੀ ਬਾਹਰ

ਬੈਂਕਾਕ— ਪੁਰਸ਼ ਸਿੰਗਲ ਦੇ ਦੂਜੇ ਰਾਊਂਡ ਵਿਚ ਵੀ ਭਾਰਤ ਨੂੰ ਕਾਫੀ ਨਿਰਾਸ਼ਾ ਹੱਥ ਲੱਗੀ। 5ਵਾਂ ਦਰਜਾ ਪ੍ਰਾਪਤ ਸ਼੍ਰੀਕਾਂਤ ਘਰੇਲੂ ਥਾਈ ਖਿਡਾਰੀ ਖੋਸਿਤ ਫੇਤਪ੍ਰਦਬ ਕੋਲੋਂ 1 ਘੰਟਾ 3 ਮਿੰਟ ਦੇ ਸੰਘਰਸ਼ ਵਿਚ 21-11, 16-21, 12-21 ਨਾਲ ਹਾਰ ਗਿਆ। ਜਦਕਿ ਗੈਰ-ਦਰਜਾ ਪ੍ਰਾਪਤ ਕਸ਼ਯਪ ਨੂੰ ਤੀਸਰਾ ਦਰਜਾ ਪ੍ਰਾਪਤ ਚੀਨੀ ਤਾਈਪੇ ਦੇ ਚੂ ਤਿਏਨ ਚੇਨ ਦੇ ਹੱਥੋਂ 33 ਮਿੰਟ ਵਿਚ 9-21, 14-21 ਨਾਲ ਹਾਰ ਝੱਲਣੀ ਪਈ।
ਸੱਟ ਕਾਰਣ ਕੁੱਝ ਸਮੇਂ ਤੱਕ ਕੋਰਟ ਤੋਂ ਬਾਹਰ ਰਹੀ ਵਿਸ਼ਵ ਰੈਂਕਿੰਗ ਵਿਚ 8ਵੇਂ ਨੰਬਰ ਦੀ ਸਾਇਨਾ ਦਾ ਤਾਕਾਹਾਸ਼ੀ ਖਿਲਾਫ ਇਸ ਤੋਂ ਪਹਿਲਾਂ ਤੱਕ 4-0 ਦਾ ਸ਼ਾਨਦਾਰ ਕਰੀਅਰ ਰਿਕਾਰਡ ਸੀ। ਦੋਵਾਂ ਵਿਚਾਲੇ ਆਖਰੀ ਭੇੜ 2015 ਦੀ ਵਿਸ਼ਵ ਚੈਂਪੀਅਨਸ਼ਿਪ ਵਿਚ ਹੋਇਆ ਸੀ। ਉਸ ਤੋਂ 10 ਰੈਂਕਿੰਗ ਹੇਠਾਂ ਜਾਪਾਨੀ ਖਿਡਾਰਨ ਨੇ ਇਸ ਵਾਰ ਸਾਇਨਾ ਖਿਲਾਫ ਜਿੱਤ ਨਾਲ ਸੋਕੇ ਨੂੰ ਖਤਮ ਕਰ ਦਿੱਤਾ। ਸਾਇਨਾ ਨੂੰ ਥਾਈਲੈਂਡ ਓਪਨ ਵਿਚ ਸਿੰਧੂ ਤੋਂ ਇਲਾਵਾ ਜਾਪਾਨ ਦੀ ਅਕਾਨੇ ਯਾਮਾਗੁਚੀ ਤੇ ਤਾਈਪੇ ਦੀ ਤਾਈ ਜੂ ਯਿੰਗ ਦੇ ਇਸ ਟੂਰਨਾਮੈਂਟ ਤੋਂ ਹਟਣ ਦਾ ਫਾਇਦਾ ਮਿਲਣ ਦੀ ਉਮੀਦ ਸੀ। ਉਮੀਦ ਸੀ ਕਿ ਉਹ ਘੱਟੋ-ਘੱਟ ਸੈਮੀਫਾਈਨਲ ਤੱਕ ਆਸਾਨੀ ਨਾਲ ਪਹੁੰਚ ਜਾਵੇਗੀ। ਭਾਰਤੀ ਖਿਡਾਰਨ ਇਸ ਤੋਂ ਪਹਿਲਾਂ ਇੰਡੋਨੇਸ਼ੀਆ ਓਪਨ ਅਤੇ ਜਾਪਾਨ ਓਪਨ ਵਿਚ ਵੀ ਖੇਡੀ ਸੀ। ਪੁਰਸ਼ ਡਬਲ ਵਿਚ ਸਾਤਵਿਕਸੇਰਾਜ ਕੈਂਕੀਰੈੱਡੀ ਅਤੇ ਚਿਰਾਗ ਸ਼ੈਟੀ ਨੇ ਵੱਡੇ ਉਲਟਫੇਰ ਦੇ ਨਾਲ ਕੁਆਰਟਰਫਾਈਨਲ ਵਿਚ ਪ੍ਰਵੇਸ਼ ਕੀਤਾ। ਉਸ ਨੇ ਦੂਸਰੇ ਦੌਰ ਵਿਚ 6ਵਾਂ ਦਰਜਾ ਪ੍ਰਾਪਤ ਇੰਡੋਨੇਸ਼ੀਆ ਦੇ ਫਜ਼ਰ ਅਲਫੀਆਨਾ ਅਤੇ ਮੁਹੰਮਦ ਰਿਯਾਨ ਆਰਦਿਯਾਂਤੋ ਨੂੰ ਲਗਾਤਾਰ ਗੇਮ ਵਿਚ 21-17, 21-19 ਨਾਲ ਸਿਰਫ 39 ਮਿੰਟ ਵਿਚ ਹਰਾਇਆ। 16ਵੀਂ ਰੈਂਕਿੰਗ ਦੀ ਭਾਰਤੀ ਜੋੜੀ ਹੁਣ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਲਈ ਕੋਰੀਆ ਦੀ ਕੁਆਲੀਫਾਇਰ ਜੋੜੀ ਚੋਈ ਸੋਲਿਗਯੂ ਅਤੇ ਸੀਓ ਸਿਯੋਂਗ ਜਾਈ ਨਾਲ ਭਿੜੇਗੀ। ਦੋਵੇਂ ਟੀਮਾਂ ਵਿਚਾਲੇ ਇਹ ਕਰੀਅਰ ਦਾ ਪਹਿਲਾ ਮੁਕਾਬਲਾ ਹੋਵੇਗਾ।


author

Gurdeep Singh

Content Editor

Related News