ਟੈਸਟ : ਜ਼ਿੰਬਾਬਵੇ ਦੀਆਂ 6 ਵਿਕਟਾਂ 'ਤੇ 228 ਦੌੜਾਂ

Sunday, Feb 23, 2020 - 12:43 AM (IST)

ਟੈਸਟ : ਜ਼ਿੰਬਾਬਵੇ ਦੀਆਂ 6 ਵਿਕਟਾਂ 'ਤੇ 228 ਦੌੜਾਂ

ਢਾਕਾ— ਕਪਤਾਨ ਕ੍ਰੇਗ ਇਰਵਿਨ ਦੇ ਸੈਂਕੜੇ ਦੀ ਬਦੌਲਤ ਜ਼ਿੰਬਾਬਵੇ ਨੇ ਆਫ ਸਪਿਨਰ ਨਈਮ ਹਸਨ ਦੇ ਝਟਕਿਆਂ  ਦੇ ਬਾਵਜੂਦ ਬੰਗਲਾਦੇਸ਼ ਵਿਰੁੱਧ ਇਕਲੌਤੇ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਸ਼ਨੀਵਾਰ ਇਥੇ 6 ਵਿਕਟਾਂ 'ਤੇ 228 ਦੌੜਾਂ ਬਣਾਈਆਂ। ਇਰਵਿਨ ਨੇ ਦਿਨ ਦੇ ਆਖਰੀ ਪਲਾਂ ਵਿਚ ਆਊਟ ਹੋਣ ਤੋਂ ਪਹਿਲਾਂ 107 ਦੌੜਾਂ ਬਣਾਈਆਂ, ਜਿਹੜਾ ਉਸ ਦੇ ਕਰੀਅਰ ਦਾ ਤੀਜਾ ਟੈਸਟ ਸੈਂਕੜਾ ਹੈ। ਉਨ੍ਹਾਂ ਨੇ ਸਲਾਮੀ ਬੱਲੇਬਾਜ਼ ਮਾਸਵਾਰੇ (64) ਦੇ ਨਾਲ ਦੂਜੇ ਵਿਕਟ ਲਈ 111 ਦੌੜਾਂ ਜੋੜ ਕੇ ਟੀਮ ਨੂੰ ਸ਼ੁਰੂਆਤੀ ਝਟਕੇ ਤੋਂ ਕੱਢਿਆ। ਇਨ੍ਹਾਂ ਦੋਵਾਂ ਤੋਂ ਇਲਾਵਾ ਜ਼ਿੰਬਾਬਵੇ ਦਾ ਕੋਈ ਵੀ ਹੋਰ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕਿਆ। ਬ੍ਰੇਂਡਨ ਟੇਲਰ ਨੇ 10 ਤੇ ਸਿਕੰਦਰ ਰਜਾ ਨੇ 18 ਦੌੜਾਂ ਬਣਾਈਆ ਪਰ ਇਰਵਿਨ ਨੇ ਇਕ ਪਾਸਾ ਸੰਭਾਲ ਰੱਖਿਆ। ਇਰਵਿਨ ਨੇ 213 ਗੇਂਦਾਂ 'ਤੇ 13 ਚੌਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ ਪਰ 89ਵੇਂ ਓਵਰ 'ਚ ਨਈਮ ਨੇ ਉਸ ਨੂੰ ਬੋਲਡ ਕਰ ਦਿੱਤਾ। ਆਫ ਸਪਿਨਰ ਨਈਮ ਨੇ ਹੁਣ ਤਕ 68 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ ਜਦਕਿ ਅਬੁ ਜਾਯੇਦ (51 ਦੌੜਾਂ 'ਤੇ 2) ਨੇ ਬਾਕੀ 2 ਵਿਕਟਾਂ ਹਾਸਲ ਕੀਤੀਆਂ।


author

Gurdeep Singh

Content Editor

Related News