ਭਾਰਤ 'ਚ ਟੈਸਟ ਪਿੱਚਾਂ 'ਬੋਰਿੰਗ', ਬੱਲੇਬਾਜ਼ਾਂ ਦੇ ਮੁਤਾਬਕ ਜ਼ਿਆਦਾ : ਵਾਨ

Saturday, Oct 12, 2019 - 12:54 AM (IST)

ਭਾਰਤ 'ਚ ਟੈਸਟ ਪਿੱਚਾਂ 'ਬੋਰਿੰਗ', ਬੱਲੇਬਾਜ਼ਾਂ ਦੇ ਮੁਤਾਬਕ ਜ਼ਿਆਦਾ : ਵਾਨ

ਨਵੀਂ ਦਿੱਲੀ— ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਸ਼ੁੱਕਰਵਾਰ ਭਾਰਤ ਵਿਚ ਟੈਸਟ ਮੈਚ ਪਿੱਚਾਂ ਦੀ ਆਲੋਚਨਾ ਕਰਦਿਆਂ ਇਨ੍ਹਾਂ ਨੂੰ 'ਬੋਰਿੰਗ' ਕਰਾਰ ਦਿੱਤਾ ਤੇ ਕਿਹਾ ਕਿ ਇਹ ਬੱਲੇਬਾਜ਼ਾਂ ਲਈ ਜ਼ਿਆਦਾ ਹੀ ਫਾਇਦੇਮੰਦ ਹਨ। ਉਸ ਦਾ ਮੰਨਣਾ ਹੈ ਕਿ ਭਾਰਤ ਵਿਚ ਟੈਸਟ ਮੈਚਾਂ ਦੀਆਂ ਪਿੱਚਾਂ ਕਾਰਣ ਮੁਕਾਬਲਾ ਇਕਪਾਸੜ ਰਹਿੰਦਾ ਹੈ। ਉਸ ਨੇ ਟਵੀਟ ਕੀਤਾ,''ਭਾਰਤ ਵਿਚ ਟੈਸਟ ਮੈਚ ਪਹਿਲੇ ਤਿੰਨ-ਚਾਰ ਦਿਨ ਜ਼ਿਆਦਾ ਹੀ ਬੱਲੇਬਾਜ਼ ਦੇ ਪੱਖ 'ਚ ਰਹਿੰਦੇ ਹਨ, ਜਿਸ ਨਾਲ ਗੇਂਦਬਾਜ਼ੀ ਲਈ ਜ਼ਿਆਦਾ ਕੰਮ ਕਰਨ ਦੀ ਲੋੜ ਹੁੰਦੀ ਹੈ। ਮੇਰਾ ਇਹੀ ਮੰਨਣਾ ਹੈ।''


ਵਾਨ ਦੀ ਇਹ ਟਿੱਪਣੀ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਚੱਲ ਰਹੀ ਟੈਸਟ ਲੜੀ ਦੌਰਾਨ ਦੀ ਹੈ। ਦੋਵਾਂ ਟੀਮਾਂ ਵਿਚਾਲੇ ਪਹਿਲੇ ਟੈਸਟ ਵਿਚ ਪਹਿਲੇ ਚਾਰ ਦਿਨ ਬੱਲੇਬਾਜ਼ਾਂ ਦਾ ਦਬਦਬਾ ਰਿਹਾ, ਜਿਸ ਵਿਚ ਭਾਰਤ ਨੇ 203 ਦੌੜਾਂ ਨਾਲ ਜਿੱਤ ਹਾਸਲ ਕੀਤੀ। ਉਥੇ ਹੀ ਪੁਣੇ ਵਿਚ ਚੱਲ ਰਹੇ ਮੌਜੂਦਾ ਟੈਸਟ ਵਿਚ ਭਾਰਤੀ ਬੱਲੇਬਾਜ਼ਾਂ ਨੇ ਦਬਦਬਾ ਬਣਾਇਆ ਹੋਇਆ ਹੈ ਤੇ ਕਪਤਾਨ ਵਿਰਾਟ ਕੋਹਲੀ ਦੋਹਰਾ ਸੈਂਕੜਾ ਲਾ ਚੁੱਕਾ ਹੈ, ਜਦਕਿ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੇ ਦੂਜਾ ਟੈਸਟ ਸੈਂਕੜਾ ਲਾ ਲਿਆ ਹੈ।


author

Gurdeep Singh

Content Editor

Related News