IPL 'ਤੇ ਅੱਤਵਾਦੀ ਹਮਲੇ ਦੀ ਖ਼ਬਰ ! ਮਹਾਰਾਸ਼ਟਰ ਸਰਕਾਰ ਦੇ ਗ੍ਰਹਿ ਮੰਤਰੀ ਨੇ ਦਿੱਤਾ ਇਹ ਬਿਆਨ
Thursday, Mar 24, 2022 - 11:30 PM (IST)
ਮੁੰਬਈ- ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਨੇ ਵੀਰਵਾਰ ਨੂੰ ਵਿਧਾਨ ਸਭਾ 'ਚ ਮੀਡੀਆ ਦੇ ਇਕ ਵਰਗ ਵਿਚ ਆਈ ਖਬਰਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਮੁੰਬਈ 'ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੈਚਾਂ ਨੂੰ ਕੋਈ ਖਤਰਾ ਨਹੀਂ ਹੈ। ਆਈ. ਪੀ. ਐੱਲ. 26 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਮੁੰਬਈ ਪੁਲਸ ਨੇ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਟੂਰਨਾਮੈਂਟ ਵਿਚ ਕਿਸੇ ਅੱਤਵਾਦੀ ਖਤਰੇ ਦੇ ਬਾਰੇ ਵਿਚ ਕੋਈ ਖੁਫੀਆ ਜਾਣਕਾਰੀ ਨਹੀਂ ਮਿਲੀ ਹੈ।
ਇਹ ਖ਼ਬਰ ਪੜ੍ਹੋ- ਸਮਿੱਥ ਨੇ ਆਪਣੇ ਨਾਂ ਕੀਤਾ ਵੱਡਾ ਰਿਕਾਰਡ, ਸੰਗਕਾਰਾ ਤੇ ਸਚਿਨ ਵਰਗੇ ਦਿੱਗਜਾਂ ਨੂੰ ਛੱਡਿਆ ਪਿੱਛੇ
ਵਾਲਸੇ ਪਾਟਿਲ ਨੇ ਵਿਧਾਨ ਸਭਾ ਵਿਚ ਕਿਹਾ ਕਿ ਮੀਡੀਆ ਦੇ ਇਕ ਵਰਗ ਵਿਚ ਮੁੰਬਈ 'ਚ ਆਈ. ਪੀ. ਐੱਲ. 'ਚ ਖਤਰੇ ਦੀ ਖ਼ਬਰ ਆਈ ਸੀ ਕਿ ਕੋਈ ਰੇਕੀ ਕਰ ਰਿਹਾ ਹੈ। ਮੁੰਬਈ 'ਚ ਆਈ. ਪੀ. ਐੱਲ. ਨੂੰ ਕੋਈ ਖਤਰਾ ਨਹੀਂ ਹੈ। ਕਿਸੇ ਨੇ ਵੀ ਰੇਕੀ ਨਹੀਂ ਕੀਤੀ ਹੈ, ਕਿਸੇ ਤੋਂ ਵੀ ਕੋਈ ਖਤਰਾ ਨਹੀਂ ਹੈ ਅਤੇ ਪੁਲਸ ਵਿਭਾਗ ਨੇ ਵੀ ਇਸ ਨੂੰ ਸਪੱਸ਼ਟ ਕਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਕੁਝ 'ਅਣ-ਪ੍ਰਮਾਣਿਤ' ਵਾਇਰਲ ਸੰਦੇਸ਼ਾਂ ਵਿਚ ਕਿਹਾ ਗਿਆ ਸੀ ਕਿ ਅੱਤਵਾਦੀਆਂ ਨੇ ਹੋਟਲ ਟ੍ਰਾਈਡੈਂਟ, ਵਾਨਖੇੜੇ ਸਟੇਡੀਅਮ ਦੇ ਨਾਲ ਦੋਵੇਂ ਸਥਾਨਾਂ ਦੇ ਵਿਚ ਬੱਸ ਰੂਟ ਦੀ ਰੇਕੀ ਕੀਤੀ ਸੀ ਪਰ ਪੁਲਸ ਰਿਲੀਜ਼ 'ਚ ਕਿਹਾ ਗਿਆ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਸੂਚਨਾ ਨਹੀਂ ਮਿਲੀ ਹੈ।
ਇਹ ਖ਼ਬਰ ਪੜ੍ਹੋ- FIH ਹਾਕੀ ਪ੍ਰੋ ਲੀਗ : ਨਿਊਜ਼ੀਲੈਂਡ, ਸਪੇਨ ਦੀ ਮੇਜ਼ਬਾਨੀ ਕਰੇਗਾ ਭਾਰਤ
ਮੁੰਬਈ ਪੁਲਸ ਨੇ ਕਿਹਾ ਕਿ ਉਹ ਇਸ ਹਫਤੇ ਦੇ ਅੰਤ 'ਚ ਸ਼ੁਰੂ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਲਈ ਪੂਰੀ ਸੁਰੱਖਿਆ ਯਕੀਨੀ ਕਰਨ ਦੇ ਲਈ ਤਿਆਰ ਹੈ। ਇਸ ਵਿਚ ਕਿਹਾ ਗਿਆ ਕਿ 26 ਮਾਰਚ ਤੋਂ ਦੱਖਣੀ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਸ਼ੁਰੂ ਹੋਣ ਵਾਲੇ ਕ੍ਰਿਕਟ ਦੇ ਇਸ ਟੂਰਨਾਮੈਂਟ ਨੂੰ ਕਿਸੇ ਅੱਤਵਾਦੀ ਖਤਰੇ ਦੇ ਬਾਰੇ ਵਿਚ ਕੋਈ ਖੁਫੀਆ ਜਾਣਕਾਰੀ ਨਹੀਂ ਮਿਲੀ ਹੈ। ਪੁਲਸ ਨੇ ਕਿਹਾ ਕਿ ਸ਼ਹਿਰ 'ਚ 2 ਸਟੇਡੀਅਮ (ਵਾਨਖੇੜੇ ਅਤੇ ਬ੍ਰੈਬੋਰਨ) 'ਚ ਸਖਤ ਸੁਰੱਖਿਆ ਇੰਤਜ਼ਾਮ ਕੀਤੇ ਜਾਣਗੇ, ਜਿੱਥੇ ਮੈਚ ਖੇਡੇ ਜਾਣਗੇ।
ਇਸ ਤੋਂ ਇਲਾਵਾ ਉਨ੍ਹਾਂ ਹੋਟਲਾਂ 'ਚ ਵੀ ਸਖਤ ਸੁਰੱਖਿਆ ਇੰਤਜ਼ਾਮ ਕੀਤੇ ਜਾਣਗੇ, ਜਿੱਥੇ ਖਿਡਾਰੀ ਅਤੇ ਸਹਿਯੋਗੀ ਸਟਾਫ ਰੁਕੇ ਹੋਏ ਹਨ। ਮੈਚਾਂ ਤੋਂ ਪਹਿਲਾਂ ਪੁਲਸ ਅਧਿਕਾਰੀਆਂ ਨੂੰ ਸਟੇਡੀਅਮ ਅਤੇ ਹੋਟਲਾਂ ਦਾ ਦੌਰਾ ਕਰਨ ਦੇ ਲਈ ਕਿਹਾ ਗਿਆ ਹੈ ਅਤੇ ਨਾਲ ਹੀ ਖਿਡਾਰੀਆਂ ਨੂੰ ਹੋਟਲ ਤੋਂ ਸਟੇਡੀਅਮ ਲਿਜਾਣ ਵਾਲੀਆਂ ਬੱਸਾਂ ਵਿਚ ਪੁਲਸ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।