ਤੇਪੇ ਸਿਗਮਨ ਸੁਪਰ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ : ਗੁਕੇਸ਼ ਦੀ ਲਗਾਤਾਰ ਦੂਜੀ ਜਿੱਤ

Sunday, May 07, 2023 - 03:43 PM (IST)

ਤੇਪੇ ਸਿਗਮਨ ਸੁਪਰ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ : ਗੁਕੇਸ਼ ਦੀ ਲਗਾਤਾਰ ਦੂਜੀ ਜਿੱਤ

ਸਟਾਕਹੋਮ ਸਵੀਡਨ, (ਨਿਕਲੇਸ਼ ਜੈਨ)– ਤੇਪੇ ਸਿਗਮਨ ਸੁਪਰ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਵਿਚ ਭਾਰਤ ਦੇ 16 ਸਾਲਾ ਗ੍ਰੈਂਡ ਮਾਸਟਰ ਡੀ. ਗੁਕੇਸ਼ ਨੇ ਲਗਾਤਾਰ ਦੂਜੀ ਜਿੱਤ ਦਰਜ ਕਰਦੇ ਹੋਏ ਨਾ ਸਿਰਫ ਸਿੰਗਲਜ਼ ਬੜ੍ਹਤ ਬਣਾ ਲਈ ਹੈ ਸਗੋਂ ਲਾਈਵ ਵਿਸ਼ਵ ਰੈਂਕਿੰਗ ਵਿਚ ਉਹ ਹੁਣ 2741 ਅੰਕਾਂ ਨਾਲ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਉਸ ਨੇ ਦੂਜੇ ਦਿਨ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਜਰਮਨੀ ਦੇ ਚੋਟੀ ਦੇ ਖਿਡਾਰੀ ਵਿੰਨਸੇਂਟ ਕੇਮਰ ਵਿਰੁੱਧ ਰਾਏ ਲੋਪੇਜ ਓਪਨਿੰਗ ਵਿਚ ਰਾਜਾ ਦੇ ਉਪਰ ਹਮਲੇ ਦਾ ਸ਼ਾਨਦਾਰ ਨਮੂਨਾ ਪੇਸ਼ ਕੀਤਾ ਤੇ 35 ਚਾਲਾਂ ਵਿਚ ਆਪਣੇ ਨਾਂ ਕਰ ਲਈ।

ਸ਼ਤਰੰਜ ਓਲੰਪਿਆਡ ਦੇ ਵਿਅਕਤੀਗਤ ਸੋਨ ਤਮਗਾ ਜੇਤੂ ਗੁਕੇਸ਼ ਨੇ ਜਿਸ ਅੰਦਾਜ਼ ਵਿਚ ਪ੍ਰਤੀਯੋਗਿਤਾ ਦੀ ਸ਼ੁਰੂਆਤ ਕੀਤੀ ਹੈ ਉਹ ਵਿਸ਼ਵ ਦੇ ਟਾਪ-10 ਵਿਚ ਸ਼ਾਮਲ ਹੋਣ ਦੇ ਬੇਹੱਦ ਨੇੜੇ ਪਹੁੰਚ ਗਿਆ ਹੈ। ਉੱਥੇ ਹੀ ਭਾਰਤ ਦੇ ਦੂਜੇ ਖਿਡਾਰੀ ਦੂਜਾ ਦਰਜਾ ਪ੍ਰਾਪਤ ਅਰਜੁਨ ਐਰਗਾਸੀ ਨੂੰ ਮੇਜ਼ਬਾਨ ਸਵੀਡਨ ਦੇ ਨਿਲਸ ਗ੍ਰੰਡੇਲੀਊਸ ਤੋਂ ਹੈਰਾਨੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹੋਰਨਾਂ ਮੁਕਾਬਲਿਆਂ ਵਿਚ ਯੂ. ਐੱਸ. ਏ. ਦੇ 14 ਸਾਲਾ ਅਭਿਮਨਿਊ ਮਿਸ਼ਰਾ ਨੇ ਨਿਊਜ਼ੀਲੈਂਡ ਦੇ ਜੌਰਡਨ ਵਾਨ ਫੋਰੈਸਟ ਨੂੰ ਤੇ ਰੂਸ ਦੇ ਪੀਟਰ ਸਵੀਡਲਰ ਨੇ ਇਸਰਾਈਲ ਦੇ ਬੋਰਿਸ ਗੇਲਫਾਂਡ ਨੂੰ ਹਰਾਇਆ। ਹੁਣ ਤੀਜੇ ਰਾਊਂਡ ਵਿਚ ਗੁਕੇਸ਼ ਦੇ ਸਾਹਮਣੇ ਨਿਲਸ ਤੇ ਅਰਜੁਨ ਦੇ ਸਾਹਮਣੇ ਪੀਟਰ ਸਵੀਡਲਰ ਦੀ ਚੁਣੌਤੀ ਹੋਵੇਗੀ।


author

Tarsem Singh

Content Editor

Related News