ਟੈਨਿਸ ਸਟਾਰ ਸ਼ਾਰਾਪੋਵਾ ਨੂੰ ਬਹੁਤ ਪਸੰਦ ਹੈ ਕਰੋਸੇਂਤਸ ਡਿਸ਼

01/20/2019 7:28:46 PM

ਜਲੰਧਰ : ਰੂਸ ਦੀ ਟੈਨਿਸ ਸਟਾਰ ਮਾਰੀਆ ਸ਼ਾਰਾਪੋਵਾ ਨੂੰ ਕਰੋਸੇਂਤਸ ਡਿਸ਼ ਬਹੁਤ ਪਸੰਦ ਹੈ, ਇਸ ਲਈ ਉਹ ਆਸਟਰੇਲੀਅਨ ਓਪਨ ਤੋਂ ਬ੍ਰੇਕ ਲੈ ਕੇ ਸਪੈਸ਼ਲ ਕਰੋਸੇਂਤਸ ਖਾਣ ਲਈ ਮੈਲਬੋਰਨ ਦੀਆਂ ਸੜਕਾਂ 'ਤੇ ਉਤਰੀ। ਦਰਅਸਲ, ਮਾਰੀਆ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੋਟੋ ਪੋਸਟ ਕੀਤੀ ਸੀ, ਜਿਸ 'ਚ ਉਸ ਦੇ ਹੱਥ ਵਿਚ ਕਰੋਸੇਂਤਸ ਫੜਿਆ ਹੋਇਆ ਸੀ। ਹੁਣ ਮਾਰੀਆ ਨੇ ਇਕ ਇੰਟਰਵਿਊ 'ਚ ਕਰੋਸੇਂਤਸ ਨਾਲ ਜੁੜੀ ਆਪਣੀ ਦੀਵਾਨਗੀ ਬਾਰੇ ਪ੍ਰਸ਼ੰਸਕਾਂ ਨੂੰ ਦੱਸਿਆ।  ਮਾਰੀਆ  ਨੇ ਕਿਹਾ, ''ਮੈਨੂੰ ਕਰੋਸੇਂਤਸ (ਭੁੰਨੀ ਹੋਈ ਬ੍ਰੈੱਡ) ਬਹੁਤ ਪਸੰਦ ਹੈ ਤੇ ਅਜਿਹਾ ਕੌਣ ਹੋਵੇਗਾ, ਜਿਸ ਨੂੰ ਪਸੰਦ ਨਹੀਂ ਹੋਵੇਗਾ। ਤੁਸੀਂ ਵੀ ਉਸ ਨੂੰ ਪਸੰਦ ਕਰੋਗੇ। ਮੈਂ ਆਮ ਤੌਰ 'ਤੇ ਆਫ ਡੇਜ਼ 'ਤੇ ਅਜਿਹਾ ਬਾਹਰ ਖਾਣਾ ਨਹੀਂ ਖਾਂਦੀ। ਹਾਂ, ਕਦੇ-ਕਦਾਈਂ ਮੇਰੇ ਇੰਸਟਾਗ੍ਰਾਮ 'ਤੇ ਅਜਿਹਾ ਦੇਖਿਆ ਜ਼ਰੂਰ ਜਾਂਦਾ ਹੈ ਕਿ ਇਹ ਕਈ ਵਾਰ ਵੱਡਾ ਝੂਠ ਹੁੰਦਾ ਹੈ। ਉਕਤ ਤਸਵੀਰ ਵਿਚ ਪੂਰੀ ਸੱਚਾਈ ਵੀ ਨਹੀਂ ਹੈ। ਦਰਅਸਲ, ਮੈਨੂੰ ਸ਼ਹਿਰ ਘੁੰਮਣ ਦਾ ਬਹੁਤ ਮਜ਼ਾ ਆਉਂਦਾ ਹੈ। ਬੀਤੇ ਹਫਤੇ ਮੇਰੇ ਕੋਲ ਕੁਝ ਖਾਲੀ ਸਮਾਂ ਸੀ, ਅਜਿਹੀ ਹਾਲਤ 'ਚ ਮੈਂ ਇਕ ਛੋਟੀ ਜਿਹੀ ਬੇਕਰੀ 'ਤੇ ਗਈ। ਉਥੇ ਜੋ ਵੀ ਜਾਵੇ, ਇਸ ਨੂੰ ਜ਼ਰੂਰ ਟ੍ਰਾਈ ਕਰੇ।''

PunjabKesari

ਜ਼ਿਕਰਯੋਗ ਹੈ ਕਿ 2016 ਵਿਚ ਆਸਟਰੇਲੀਅਨ ਓਪਨ ਦੌਰਾਨ ਮਾਰੀਆ ਸ਼ਾਰਾਪੋਵਾ ਪਾਬੰਦੀਸ਼ੁਦਾ ਮੈਲਡੋਨੀਅਨ ਡਰੱਗ ਲੈਣ ਕਾਰਨ 15 ਮਹੀਨਿਆਂ ਲਈ ਪਾਬੰਦੀਸ਼ੁਦਾ ਹੋ ਗਈ ਸੀ। ਅਜੇ 3 ਮਹੀਨੇ ਪਹਿਲਾਂ ਹੀ ਉਹ ਆਪਣੀ ਪਾਬੰਦੀ ਪੂਰੀ ਕਰ ਕੇ ਟੈਨਿਸ ਜਗਤ ਵਿਚ ਪਰਤੀ ਹੈ। ਆਸਟਰੇਲੀਅਨ ਓਪਨ ਵਿਚ ਜਿਸ ਤਰ੍ਹਾਂ ਉਸ ਨੇ ਖੇਡ ਦਿਖਾਈ ਹੈ, ਇਸ ਤੋਂ ਉਸ ਨੂੰ ਆਪਣੀ ਪੁਰਾਣੀ ਫਾਰਮ ਦਿਖਾਈ ਦਿੱਤੀ ਹੈ, ਜਿਸ ਕਾਰਨ ਉਹ ਲਗਾਤਾਰ ਗ੍ਰੈਂਡ ਸਲੈਮ ਜਿੱਤੀ ਸੀ।


Related News