ਟੈਨਿਸ ਪਲੇਅਰਜ਼ ਗੇਲ ਮੋਨਫਿਲਸ ਅਤੇ ਏਲਿਨਾ ਸਵਿਤੋਲੀਨਾ ਨੇ ਕੀਤੀ ਮੰਗਣੀ

Wednesday, Apr 07, 2021 - 11:02 PM (IST)

ਟੈਨਿਸ ਪਲੇਅਰਜ਼ ਗੇਲ ਮੋਨਫਿਲਸ ਅਤੇ ਏਲਿਨਾ ਸਵਿਤੋਲੀਨਾ ਨੇ ਕੀਤੀ ਮੰਗਣੀ

ਨਵੀਂ ਦਿੱਲੀ-  ਯੂ. ਐੱਸ. ਅਤੇ ਫਰੈਂਚ ਓਪਨ ਸੈਮੀਫਾਈਨਲਿਸ 34 ਸਾਲਾ ਗੇਲ ਮੋਨਫਿਲਸ ਅਤੇ ਡਬਲਯੂ. ਟੀ. ਏ. ਟੂਰ ਸਟਾਰ ਏਲਿਨਾ ਸਵਿਤੋਲੀਨਾ ਨੇ ਸੋਸ਼ਲ ਮੀਡੀਆ ’ਤੇ ਆਪਣੀ ਮੰਗਣੀ ਦਾ ਐਲਾਨ ਕੀਤਾ ਹੈ। ਸਵਿਤੋਲੀਨਾ ਜੋ ਕਿ 2017 ’ਚ ਨੰਬਰ-3 ਰੈਂਕਿੰਗ ’ਤੇ ਪਹੁੰਚੀ ਸੀ, ਵਰਤਮਾਨ ’ਚ 5ਵੇਂ ਨੰਬਰ ’ਤੇ ਹੈ। ਉਸ ਨੇ ਬਰਫੀਲੇ ਪਹਾੜਾਂ ਦੇ ਸਾਹਮਣੇ ਮੋਨਫਿਲਸ ਦੇ ਨਾਲ ਆਪਣੀ ਉਂਗਲੀ ’ਚ ਪਾਈ ਅੰਗੂਠੀ ਦਿਖਾਉਂਦੇ ਹੋਏ ਇਕ ਫੋਟੋ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਹੈ। ਨਾਲ ਹੀ ਲਿਖਿਆ ਹੈ। ਹਾਂ!!! ਸਾਡੀ ਹਮੇਸ਼ਾ ਦੀ ਸ਼ੁਰੂਆਤ ਲਈ। ਇਹ ਜੋੜੀ ਆਪਣੀ ਜੀ. ਈ. ਐੱਮ. ਐੱਸ. ਦੇ ਨਾਲ ਪਹਿਲਾਂ ਹੀ ਪ੍ਰਸ਼ੰਸਕਾਂ ਲਈ ਮਨਪਸੰਦ ਬਣ ਗਈ ਸੀ। ਇਨ੍ਹਾਂ ਦੀ ਲੈਵਿਸ਼ ਲਾਈਫ ਮਜ਼ੇਦਾਰ ਸੋਸ਼ਲ ਮੀਡੀਆ ਪੋਸਟ ਕਾਰਣ ਕਾਫੀ ਪਾਪੁਲਰ ਸੀ।

PunjabKesari

ਇਹ ਖ਼ਬਰ ਪੜ੍ਹੋ- ਭਾਰਤੀ ਪੁਰਸ਼ ਹਾਕੀ ਟੀਮ ਨੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 4-3 ਨਾਲ ਹਰਾਇਆ


ਡਬਲਯੂ. ਟੀ. ਏ. ਟੈਨਿਸ ਅਨੁਸਾਰ ਵਰਲਡ ਨੰਬਰ 14 ਮੋਨਫਿਲਸ ਅਤੇ ਯੂਕ੍ਰੇਨ ਦੀ ਸਵਿਤੋਲੀਨਾ ਜੋ ਕਿ 2019 ਦੇ ਯੂ. ਐੱਸ. ਓਪਨ ਅਤੇ ਵਿੰਬਲਡਨ ਦੇ ਸੈਮੀਫਾਈਨਲ ’ਚ ਪਹੁੰਚ ਸੀ, ਦੇ ਨਾਲ 2018 ਤੋਂ ਹੀ ਡੇਟ ਕਰ ਰਹੇ ਹਨ। ਯੂਕ੍ਰੇਨ ਦੇ ਓਡੇਸਾ ’ਚ ਪੈਦਾ ਹੋਈ 26 ਸਾਲਾ ਸਵਿਤੋਲੀਨਾ ਨੇ ਕਾਫੀ ਵਾਰ ਮੋਨਫਿਲਸ ਦੇ ਨਾਲ ਆਪਣੇ ਰਿਸ਼ਤੇ ਬਾਰੇ ਹਮੇਸ਼ਾ ਖੁੱਲ੍ਹ ਕੇ ਗੱਲ ਕੀਤੀ ਹੈ।

ਇਹ ਖ਼ਬਰ ਪੜ੍ਹੋ- RSA v PAK : ਦੱ. ਅਫਰੀਕਾ ਨੂੰ ਹਰਾ ਪਾਕਿ ਨੇ 2-1 ਨਾਲ ਜਿੱਤੀ ਵਨ ਡੇ ਸੀਰੀਜ਼

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News