ਹੁਣ ਵੈੱਬ ਸੀਰੀਜ਼ 'ਚ ਨਜ਼ਰ ਆਵੇਗੀ ਸਾਨੀਆ ਮਿਰਜਾ, ਇਸ ਕਾਰਨ ਲਿਆ ਅਦਾਕਾਰੀ ਕਰਨ ਦਾ ਫ਼ੈਸਲਾ

11/19/2020 11:53:36 AM

ਨਵੀਂ ਦਿੱਲੀ : ਭਾਰਤ ਦੀ ਪ੍ਰਸਿੱਧ ਟੈਨਿਸ ਖਿਡਾਰੀ ਸਾਨੀਆ ਮਿਰਜਾ ਟੀਬੀ ਦੇ ਬਾਰੇ ਵਿਚ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਣ ਲਈ ਵੈਬ ਸੀਰੀਜ਼ ਵਿਚ ਕੰਮ ਕਰਣ ਵਾਲੀ ਹੈ। ਇਸ ਵੈੱਬ ਸੀਰੀਜ਼ ਦਾ ਨਾਮ ਹੈ ‘MTV Prohibition Alone Together’ ਅਤੇ ਉਹ ਇਸ ਵਿਚ ਕੰਮ ਕਰ ਰਹੀ ਹੈ।

PunjabKesari

ਸਾਨੀਆ ਨੇ ਕਿਹਾ ਟੀਬੀ ਅੱਜ ਵੀ ਸਾਡੇ ਦੇਸ਼ ਦੀ ਮੁੱਖ ਸਿਹਤ ਚਿੰਤਾ ਹੈ। ਟੀਬੀ ਨਾਲ ਜਿਨ੍ਹਾਂ ਲੋਕਾਂ ਨੂੰ ਪੀੜਤ ਪਾਇਆ ਗਿਆ ਹੈ, ਉਨ੍ਹਾਂ ਵਿਚ 50 ਫ਼ੀਸਦੀ ਲੋਕ 30 ਸਾਲ ਤੋਂ ਘੱਟ ਉਮਰ ਦੇ ਹਨ ਅਤੇ ਇਸ ਲਈ ਜ਼ਰੂਰੀ ਹੈ ਕਿ ਇਸ ਰੋਗ ਦੇ ਬਾਰੇ ਵਿਚ ਲੋਕਾਂ ਵਿਚ ਜੋ ਭਰਮ ਫੈਲਿਆ ਹੋਇਆ ਹੈ, ਉਸ ਨੂੰ ਦੂਰ ਕੀਤਾ ਜਾਵੇ ਅਤੇ ਲੋਕਾਂ ਦੀ ਸੋਚ ਵਿਚ ਬਦਲਾਅ ਲਿਆਇਆ ਜਾਵੇ। ਇਹ ਵੈਬ ਸੀਰੀਜ਼ ਬਹੁਤ ਹੀ ਵਿਸ਼ੇਸ਼ ਅਤੇ ਪ੍ਰਭਾਵੀ ਢੰਗ ਨਾਲ ਇਸ ਬਾਰੇ ਵਿਚ ਸੰਦੇਸ਼ ਦਿੰਦੀ ਹੈ।

ਇਹ ਵੀ ਪੜ੍ਹੋ: ਕੀ ਤੁਹਾਨੂੰ ਵੀ ਆਈ ਇਨਕਮ ਟੈਕਸ ਵਿਭਾਗ ਦੀ ਈ-ਮੇਲ? ਨਾ ਕਰੋ ਨਜ਼ਰਅੰਦਾਜ਼, ਹੋ ਸਕਦੈ ਨੁਕਸਾਨ

PunjabKesari

ਉਨ੍ਹਾਂ ਕਿਹਾ ਟੀਬੀ ਨਾਲ ਪੀੜਤ ਹੋਣ ਦਾ ਖ਼ਤਰਾ ਹਮੇਸ਼ਾ ਹੀ ਰਹਿੰਦਾ ਹੈ। ਕੋਰੋਨਾ ਲਾਗ ਦੀ ਬੀਮਾਰੀ ਨੇ ਇਸ ਖ਼ਤਰੇ ਨੂੰ ਹੋਰ ਵਧਾ ਦਿੱਤਾ ਹੈ। ਹੁਣ ਟੀਬੀ ਦੀ ਰੋਕਥਾਮ ਪਹਿਲਾਂ ਤੋਂ ਜ਼ਿਆਦਾ ਮੁਸ਼ਕਲ ਹੋ ਗਈ ਹੈ ਅਤੇ ਇਸ ਵਜ੍ਹਾ ਨਾਲ ਮੈਂ ਇਸ ਵੈਬ ਸੀਰੀਜ਼ ਵਿਚ ਕੰਮ ਕਰਣ ਲਈ ਪ੍ਰੇਰਿਤ ਹੋਈ ਹਾਂ। ਮੈਨੂੰ ਉਮੀਦ ਹੈ ਕਿ ਇਸ ਵੈਬ ਸੀਰੀਜ਼ ਵਿਚ ਮੇਰੇ ਕੰਮ ਕਰਣ ਨਾਲ ਟੀਬੀ ਖ਼ਿਲਾਫ਼ ਸਮੂਹਕ ਲੜਾਈ ਵਿਚ ਮਦਦ ਮਿਲੇਗੀ ਅਤੇ ਇਸ ਤੋਂ ਸਕਾਰਾਤਮਕ ਬਦਲਾਅ ਆਵੇਗਾ।

PunjabKesari

ਇਸ ਵੈੱਬ ਸੀਰੀਜ਼ ਦੀ ਮੁੱਖ ਕਹਾਣੀ ਇਕ ਨਵ-ਵਿਆਹੁਤਾ ਪਤੀ-ਪਤਨੀ ਵਿੱਕੀ ਅਤੇ ਮੇਘਾ ਦੀਆਂ ਮੁਸ਼ਕਲਾਂ ਦੇ ਬਾਰੇ ਵਿਚ ਹੈ। ਵਿੱਕੀ ਦੀ ਭੂਮਿਕਾ ਵਿਚ ਸੈਯਦ ਰਜਾ ਅਹਿਮਦ ਅਤੇ ਮੇਘਾ ਦੀ ਭੂਮਿਕਾ ਵਿਚ ਪ੍ਰਿਆ ਚੌਹਾਨ ਹੈ। ਜੌੜਾ ਅਚਾਨਕ ਘੋਸ਼ਿਤ ਤਾਲਾਬੰਦੀ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੈ।

PunjabKesari

ਸਾਨੀਆ ਮਿਰਜਾ ਇਸ ਵੈਬ ਸੀਰੀਜ ਵਿਚ ਉਨ੍ਹਾਂ ਮੁਸ਼ਕਲਾਂ 'ਤੇ ਧਿਆਨ ਕੇਂਦਰਿਤ ਕਰਦੀ ਨਜ਼ਰ ਆਏਗੀ, ਜੋ ਇਹ ਜੋੜਾ ਤਾਲਾਬੰਦੀ ਕਾਰਨ ਝੱਲ ਰਿਹਾ ਹੈ। ਇਸ ਸ਼ੋਅ ਵਿਚ ਅਕਸ਼ੈ ਨਲਵਾੜੇ ਅਤੇ ਅਸ਼ਵਿਨ ਮੁਸ਼ਰਾਨ ਵੀ ਕੰਮ ਕਰ ਰਹੇ ਹਨ। ਇਹ ਵੈਬ ਸੀਰੀਜ਼ 5 ਕਿਸ਼ਤਾਂ ਦੀ ਹੈ ਅਤੇ ਇਹ MTV India ਅਤੇ MTV Prohibition ਦੇ ਸੋਸ਼ਲ ਮੀਡੀਆ ਹੈਂਡਲ 'ਤੇ ਨਵੰਬਰ 2020 ਦੇ ਆਖ਼ਰੀ ਹਫ਼ਤੇ ਵਿਚ ਲਾਂਚ ਕੀਤੀ ਜਾਵੇਗੀ।  


cherry

Content Editor

Related News