ਸਚਿਨ ਨੇ ਆਪਣੀ ਵਿਆਹ ਦੀ 25ਵੀਂ ਵਰ੍ਹੇਗੰਢ ''ਤੇ ਬਣਾਈ ਮੈਂਗੋ ਕੁਲਫੀ

Tuesday, May 26, 2020 - 09:32 PM (IST)

ਸਚਿਨ ਨੇ ਆਪਣੀ ਵਿਆਹ ਦੀ 25ਵੀਂ ਵਰ੍ਹੇਗੰਢ ''ਤੇ ਬਣਾਈ ਮੈਂਗੋ ਕੁਲਫੀ

ਮੁੰਬਈ— ਕ੍ਰਿਕਟਰ ਸਚਿਨ ਤੇਂਦੁਲਕਰ ਤੇ ਉਸਦੀ ਪਤਨੀ ਅੰਜਲੀ ਨੇ ਹਾਲ ਹੀ 'ਚ ਆਪਣੀ ਵਿਆਹ ਦੀ 25ਵੀਂ ਵਰ੍ਹੇਗੰਢ ਦਾ ਜਸ਼ਨ ਮਾਇਆ। ਇਸ ਖਾਸ ਮੌਕੇ 'ਤੇ ਭਾਰਤੀ ਕ੍ਰਿਕਟ ਦੇ ਲੀਜੇਂਡ ਨੇ ਆਪਣੇ ਪੂਰੇ ਪਰਿਵਾਰ ਨੂੰ ਸਰਪ੍ਰਾਈਜ਼ ਦਿੱਤਾ। ਮਾਸਟਰ ਬਲਾਸਟਰ ਨੇ ਆਪਣੇ ਪਰਿਵਾਰ ਦੇ ਲਈ ਮੈਂਗੋ ਕੁਲਫੀ ਬਣਾ ਕੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ। ਇਸਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਜਰੀਏ ਦਿੱਤੀ ਕੇ ਉਨ੍ਹਾਂ ਨੇ ਇਕ ਵੀਡੀਓ ਫੈਂਸ ਦੇ ਨਾਲ ਸ਼ੇਅਰ ਕੀਤਾ। ਇਸ ਵੀਡੀਓ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਅੰਬ ਦੀ ਕੁਲਫੀ ਕਿਸ ਤਰ੍ਹਾਂ ਬਣਾਈ ਜਾਂਦੀ ਹੈ। ਇਸ ਵੀਡੀਓ 'ਚ ਸਚਿਨ ਦੀ ਮਾਂ ਵੀ ਦਿਖਾਈ ਦੇ ਰਹੀ ਹੈ ਤੇ ਉਹ ਆਪਣੇ ਬੇਟੇ ਨੂੰ ਕੁਲਫੀ ਬਣਾਉਣ ਦਾ ਨਿਰਦੇਸ਼ ਦੇ ਰਹੀ ਹੈ। ਸਚਿਨ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਪੋਸਟ 'ਤੇ ਲਿਖਿਆ— 'ਸਾਡੀ ਵਿਆਹ ਦੀ ਵਰ੍ਹੇਗੰਢ ਦੇ ਲਈ ਸਰਪ੍ਰਾਈਜ਼ ਹੈ। ਸਾਡੀ 25ਵੀਂ ਵਰ੍ਹੇਗੰਢ 'ਤੇ ਘਰ 'ਚ ਰਹਿਣ ਵਾਲੇ ਸਾਰੇ ਲੋਕਾਂ ਲਈ ਮੈਂ ਇਹ ਮੈਂਗੋ ਕੁਲਫੀ ਬਤੌਰ ਸਰਪ੍ਰਾਈਜ਼ ਬਣਾਈ ਹੈ।

 
 
 
 
 
 
 
 
 
 
 
 
 
 

Made this Mango Kulfi as a surprise for everyone at home on our 25th wedding anniversary. 🥭 ☺️

A post shared by Sachin Tendulkar (@sachintendulkar) on May 25, 2020 at 7:18am PDT


ਤੁਹਾਨੂੰ ਦੱਸ ਦੇਈਏ ਕਿ ਸਚਿਨ ਤੇਂਦੁਲਕਰ ਤੇ ਅੰਜਲੀ ਦੀ ਮੁਲਾਕਾਤ ਸਾਲ 1990 'ਚ ਹੋਈ ਸੀ ਤੇ ਪੰਜ ਸਾਲ 24 ਮਈ 1995 'ਚ ਦੋਵਾਂ ਦਾ ਵਿਆਹ ਹੋ ਗਿਆ ਸੀ। ਉਨ੍ਹਾਂ ਦੇ 2 ਬੱਚੇ ਹਨ। ਬੇਟੀ ਸਾਰਾ ਤੇ ਬੇਟਾ ਅਰਜੁਨ। ਸਚਿਨ ਦਾ ਬੇਟਾ ਅਰਜੁਨ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਹੈ।


author

Gurdeep Singh

Content Editor

Related News