ਸਚਿਨ ਨੇ ਬੱਲੇਬਾਜ਼ਾਂ ਨੂੰ ਦਿੱਤੀ ਖਾਸ ਸਲਾਹ, ਕਿਹਾ- ਗੇਂਦਬਾਜ਼ਾਂ ਵਿਰੁੱਧ ਇਸ ਤਰ੍ਹਾਂ ਖੇਡਣ

Tuesday, Nov 03, 2020 - 09:45 PM (IST)

ਸਚਿਨ ਨੇ ਬੱਲੇਬਾਜ਼ਾਂ ਨੂੰ ਦਿੱਤੀ ਖਾਸ ਸਲਾਹ, ਕਿਹਾ- ਗੇਂਦਬਾਜ਼ਾਂ ਵਿਰੁੱਧ ਇਸ ਤਰ੍ਹਾਂ ਖੇਡਣ

ਨਵੀਂ ਦਿੱਲੀ– ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਮੰਗਲਵਾਰ ਨੂੰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੂੰ ਅਪੀਲ ਕੀਤੀ ਕਿ ਉਹ ਪੇਸ਼ੇਵਰ ਪੱਧਰ 'ਤੇ ਖੇਡਣ ਦੌਰਾਨ ਬੱਲੇਬਾਜ਼ਾਂ ਲਈ ਹੈਲਮੇਟ ਪਹਿਨਣਾ ਜ਼ਰੂਰੀ ਕਰਨ। ਤੇਂਦੁਲਕਰ ਨੇ ਸਨਰਾਈਜ਼ਰਜ਼ ਹੈਦਰਾਬਾਦ ਦੇ ਆਲਰਾਊਂਡਰ ਵਿਜੇ ਸ਼ੰਕਰ ਦੀ ਵੀਡੀਓ ਸਾਂਝੀ ਕੀਤੀ, ਜਿਸ ਦੇ ਸਿਰ ਵਿਚ ਉਸ ਸਮੇਂ ਗੇਂਦ ਲੱਗੀ ਜਦੋਂ ਕਿੰਗਜ਼ ਇਲੈਵਨ ਪੰਜਾਬ ਦੇ ਫੀਲਡਰ ਨਿਕੋਲਸ ਪੂਰਨ ਨੇ ਬੱਲੇਬਾਜ਼ੀ ਵਾਲੇ ਪਾਸੇ 'ਤੇ ਗੇਂਦ ਸੁੱਟ ਕੇ ਬੱਲੇਬਾਜ਼ ਨੂੰ ਰਨ ਆਊਟ ਕਰਨ ਦੀ ਕੋਸ਼ਿਸ਼ ਕੀਤੀ। ਸ਼ੁਰੂਆਤ ਵਿਚ ਆਈ. ਪੀ. ਐੱਲ. ਦੀ ਅਧਿਕਾਰਤ ਵੈੱਬਸਾਈਟ 'ਤੇ ਪਾਈ ਗਈ ਇਸ ਵੀਡੀਓ ਵਿਚ ਗੇਂਦ ਲੱਗਣ ਤੋਂ ਬਾਅਦ ਸ਼ੰਕਰ ਨੂੰ ਮੈਦਾਨ 'ਤੇ ਡਿੱਗਿਆ ਹੋਇਆ ਦਿਖਾਇਆ ਗਿਆ ਤੇ ਫਿਜੀਓ ਨੂੰ ਉਸਦੀ ਜਾਂਚ ਲਈ ਮੈਦਾਨ 'ਤੇ ਆਉਣਾ ਪਿਆ। ਇਹ ਬੱਲੇਬਾਜ਼ ਹਾਲਾਂਕਿ ਲੱਕੀ ਸੀ ਕਿ ਉਸ ਨੇ ਹੈਲਮੇਟ ਪਹਿਨ ਰੱਖਿਆ ਸੀ।

PunjabKesari
ਤੇਂਦੁਲਕਰ ਨੇ ਟਵੀਟ ਕੀਤਾ,''ਖੇਡ ਤੇਜ਼ ਹੁੰਦੀ ਜਾ ਰਹੀ ਹੈ ਪਰ ਕੀ ਇਹ ਸੁਰੱਖਿਅਤ ਵੀ ਹੋ ਰਹੀ ਹੈ? ਹਾਲ ਵਿਚ ਅਸੀਂ ਇਕ ਅਜਿਹੀ ਘਟਨਾ ਦੇਖੀ, ਜਿਹੜੀ ਖਤਰਨਾਕ ਹੋ ਸਕਦੀ ਸੀ। ਸਪਿਨਰ ਹੋਵੇ ਜਾਂ ਤੇਜ਼ ਗੇਂਦਬਾਜ਼, ਪੇਸ਼ੇਵਰ ਪੱਧਰ 'ਤੇ ਬੱਲੇਬਾਜ਼ ਲਈ ਹੈਲਮੇਟ ਪਹਿਨਣਾ ਜ਼ਰੂਰੀ ਹੋਣਾ ਚਾਹੀਦਾ ਹੈ। ਆਈ. ਸੀ. ਸੀ. ਨੂੰ ਅਪੀਲ ਹੈ ਕਿ ਇਸ ਨੂੰ ਪਹਿਲਕਦਮੀ ਦੇ ਤੌਰ 'ਤੇ ਲਵੇ।''

PunjabKesari


author

Gurdeep Singh

Content Editor

Related News