ਸਚਿਨ ਨੇ ਦਿੱਤਾ ਲਾਕਡਾਊਨ ''ਚ ਫਿੱਟਨੈਸ ਬਰਕਰਾਰ ਰੱਖਣ ਦਾ ਮੰਤਰ

Monday, Jun 08, 2020 - 02:40 AM (IST)

ਸਚਿਨ ਨੇ ਦਿੱਤਾ ਲਾਕਡਾਊਨ ''ਚ ਫਿੱਟਨੈਸ ਬਰਕਰਾਰ ਰੱਖਣ ਦਾ ਮੰਤਰ

ਨਵੀਂ ਦਿੱਲੀ- ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਲਾਕਡਾਊਨ ਦੇ ਕਾਰਨ ਘਰ ਤੋਂ ਬਾਹਰ ਅਭਿਆਸ ਨਹੀਂ ਕਰ ਰਹੇ ਤੇ ਫੈਂਸ ਨੂੰ ਫਿੱਟ ਰਹਿਣ ਦਾ ਮੰਤਰ ਦੱਸਿਆ ਹੈ। ਸਚਿਨ ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਰੱਸੀ ਟੱਪਣ ਦਾ ਵੀਡੀਓ ਸ਼ੇਅਰ ਕੀਤਾ। ਸਚਿਨ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੇ ਗਏ ਵੀਡੀਓ ਦੇ ਨਾਲ ਕਿਹਾ ਕਿ ਦੇਸ਼ 'ਚ ਲਾਕਡਾਊਨ ਲਾਗੂ ਹੋਏ ਨੂੰ ਦੋ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਲੋਕਾਂ ਨੂੰ ਹਾਰ ਮੰਨੇ ਬਗੈਰ ਅੱਗੇ ਵੱਧਣਾ ਚਾਹੀਦਾ ਹੈ। ਉਨ੍ਹਾਂ ਨੇ ਰੱਸੀ ਟੱਪਦੇ ਹੋਏ ਵੀਡੀਓ ਸ਼ੇਅਰ ਕੀਤਾ ਤੇ ਕਿਹਾ- 'ਇਹ ਲਾਕਡਾਊਨ ਹਰ ਕਿਸੇ ਦੇ ਲਈ ਮੁਸ਼ਕਿਲ ਹੈ ਪਰ ਹਾਰ ਨਹੀਂ ਮੰਨਾਂਗੇ। ਆਓ ਖੁਦ ਨੂੰ ਫਿੱਟ ਤੇ ਠੀਕ ਰੱਖੀਏ।'

 
 
 
 
 
 
 
 
 
 
 
 
 
 

This #Lockdown has been tough for everyone but we shall not give up.‬ ‪Let’s #KeepMoving and keep ourselves fit and healthy.‬ ‪How are you guys at Team @idbifederallifeofficial keeping yourselves fit?

A post shared by Sachin Tendulkar (@sachintendulkar) on Jun 7, 2020 at 3:48am PDT


ਵੀਡੀਓ 'ਚ ਉਹ ਪੈਰਾਂ ਵਿੱਚ ਭਾਰ ਬੰਨੇ ਹੋਏ ਦਿਖ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਬਹੁਤ ਤੇਜ਼ੀ ਨਾਲ ਰੱਸੀ ਟੱਪਦੇ ਨਜ਼ਰ ਆ ਰਹੇ ਹਨ। ਟੈਸਟ ਤੇ ਵਨ ਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਇਸ ਸਾਬਕਾ ਬੱਲੇਬਾਜ਼ ਨੇ ਕਿਹਾ ਕਿ ਇਸ ਵਾਰ ਮੈਂ ਅਲੱਗ ਤਰ੍ਹਾਂ ਨਾਲ ਰੱਸੀ ਟੱਪ ਰਿਹਾ ਹਾਂ, ਭਾਰ ਦੇ ਨਾਲ। 47 ਸਾਲ ਦੇ ਸਚਿਨ ਨੇ ਇਸ ਤੋਂ ਪਹਿਲਾਂ ਵੀ ਕੁਝ ਵੀਡੀਓ-ਫੋਟੋ ਸ਼ੇਅਰ ਕੀਤੀਆਂ।


author

Gurdeep Singh

Content Editor

Related News