ਤੇਜਸਵਿਨੀ ਨੇ ਭਾਰਤ ਨੂੰ ਦਿਵਾਇਆ 12ਵਾਂ ਓਲੰਪਿਕ ਕੋਟਾ

11/09/2019 5:59:49 PM

ਸਪੋਰਟਸ ਡੈਸਕ— ਖ਼ੁਰਾਂਟ ਨਿਸ਼ਾਨੇਬਾਜ਼ ਤੇਜਸਵਿਨੀ ਸਾਵੰਤ ਨੇ ਇਥੇ ਚੱਲ ਰਹੀ 14ਵੀਂ ਏਸ਼ੀਆਈ ਨਿਸ਼ਾਨੇਬਾਜ਼ੀ ਮੁਕਾਬਲੇ 'ਚ ਸ਼ਨੀਵਾਰ ਨੂੰ ਮਹਿਲਾ ਦੀ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਮੁਕਾਬਲੇ ਦੇ ਫਾਈਨਲ 'ਚ ਪਹੁੰਚ ਕੇ ਭਾਰਤ ਨੂੰ ਟੋਕੀਓ ਓਲੰਪਿਕ 2020 ਲਈ 12ਵਾਂ ਕੋਟਾ ਦਿਵਾ ਦਿੱਤਾ। ਇਸ ਮੁਕਾਬਲੇ ਦੀ 8 ਫਾਈਨਲਿਸਟਸ 'ਚੋਂ ਪੰਜ ਪਹਿਲਾਂ ਹੀ ਟੋਕੀਓ ਦੀ ਟਿਕਟ ਕੱਟਵਾ ਚੁੱਕੀਆਂ ਸਨ, ਜਿਸ 'ਚੋਂ ਭਾਰਤ ਨੇ ਤਿੰਨ ਉਪਲੱਬਧ ਕੋਟਿਆਂ 'ਚੋਂ ਇਕ ਆਪਣੇ ਨਾਂ ਕੀਤਾ। ਸਾਵੰਤ ਨੇ ਕੁਆਲੀਫਿਕੇਸ਼ਨ 'ਚ 1171 ਦਾ ਸਕੋਰ ਕੀਤਾ ਅਤੇ 5ਵੇਂ ਸਥਾਨ 'ਤੇ ਰਹਿ ਕੇ ਫਾਈਨਲ 'ਚ ਪਹੁੰਚੀ। PunjabKesariਸਾਵੰਤ ਇਸ ਤਰ੍ਹਾਂ ਪਹਿਲੀ ਵਾਰ ਓਲੰਪਿਕ 'ਚ ਖੇਡਣ ਉਤਰੇਗੀ। ਸਾਵੰਤ ਵਰਲਡ ਚੈਂਪੀਅਨਸ਼ਿਪ ਵਰਲਡ ਕੱਪ ਅਤੇ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜਿੱਤ ਚੁੱਕੀ ਹੈ। ਸਾਵੰਤ, ਕਾਜਲ ਸੈਨੀ ਅਤੇ ਗਾਯਤ੍ਰੀ ਨਿਤਿਆਨਦੰਮ ਦੀ ਟੀਮ ਨੇ ਇਸ ਮੁਕਾਬਲੇ ਦਾ ਟੀਮ ਕਾਂਸੀ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਚਿੰਕੀ ਯਾਦਵ ਨੇ ਮਹਿਲਾ ਦੀ 25 ਮੀਟਰ ਰੈਪਿਡ ਪਿਸਟਲ ਮੁਕਾਬਲੇ 'ਚ ਭਾਰਤ ਨੂੰ 11ਵਾਂ ਕੋਟਾ ਦਿਵਾਇਆ ਸੀ।


Related News