ਭਲਕੇ ਮੁੰਬਈ ਲਈ ਰਵਾਨਾ ਹੋਵੇਗੀ ਟੀਮ ਇੰਡੀਆ

Saturday, Jul 13, 2019 - 03:12 AM (IST)

ਭਲਕੇ ਮੁੰਬਈ ਲਈ ਰਵਾਨਾ ਹੋਵੇਗੀ ਟੀਮ ਇੰਡੀਆ

ਲੰਡਨ— ਵਿਸ਼ਵ ਕੱਪ ਸੈਮੀਫਾਈਨਲ ਵਿਚ ਹਾਰ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਵਤਨ ਰਵਾਨਾ ਹੋਵੇਗੀ। ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਕਿਹਾ, ''ਸਾਰੇ ਖਿਡਾਰੀ ਵੱਖ-ਵੱਖ ਸਥਾਨਾਂ 'ਤੇ ਹਨ ਅਤੇ 14 ਨੂੰ ਲੰਡਨ ਤੋਂ ਇਕੱਠੇ ਰਵਾਨਾ ਹੋਣਗੇ। ਉਹ ਮੁੰਬਈ ਪਹੁੰਚਣਗੇ।''
ਇਸ ਤੋਂ ਪਹਿਲਾਂ ਅਟਕਲਾਂ ਲਾਈਆਂ ਜਾ ਰਹੀਆਂ ਸਨ, ਕੁਝ ਭਾਰਤੀ ਖਿਡਾਰੀ ਵਿਸ਼ਵ ਕੱਪ ਤੋਂ ਬਾਅਦ ਬ੍ਰੇਕ ਲੈ ਸਕਦੇ ਹਨ। ਸਾਰਿਆਂ ਦੀਆਂ ਨਜ਼ਰਾਂ ਮਹਿੰਦਰ ਸਿੰਘ ਧੋਨੀ 'ਤੇ ਹਨ, ਜਿਸ ਦੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦੀਆਂ ਅਟਕਲਾਂ ਜ਼ੋਰਾਂ 'ਤੇ ਹਨ। ਸਮਝਿਆ ਜਾਂਦਾ ਹੈ ਕਿ ਧੋਨੀ ਮੁੰਬਈ ਤੋਂ ਸਿੱਧੇ ਰਾਂਚੀ ਰਵਾਨਾ ਹੋਵੇਗਾ।  ਭਾਰਤ ਨੂੰ 2007 ਦਾ ਟੀ-20 ਵਿਸ਼ਵ ਕੱਪ ਅਤੇ 2011 ਵਨ ਡੇ ਵਿਸ਼ਵ ਕੱਪ ਦਿਵਾਉਣ ਵਾਲਾ ਧੋਨੀ ਫਿਨਸ਼ਿਰ ਦੀ ਭੂਮਿਕਾ ਨਾ ਨਿਭਾ ਸਕਣ ਲਈ ਆਲੋਚਨਾਵਾਂ ਝੱਲ ਰਿਹਾ ਹੈ। 


author

Gurdeep Singh

Content Editor

Related News