ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਹਾਰਦਿਕ ਪੰਡਯਾ ਨੂੰ ਲੈ ਕੇ ਆਈ ਵੱਡੀ ਖ਼ਬਰ
Friday, Nov 17, 2023 - 04:12 PM (IST)
ਸਪੋਰਟਸ ਡੈਸਕ- ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਇਕ ਵਾਰ ਫਿਰ ਵਿਸ਼ਵ ਕੱਪ ਦੇ ਫਾਈਨਲ 'ਚ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਟੀਮਾਂ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਐਤਵਾਰ (19 ਨਵੰਬਰ) ਨੂੰ ਇਹ ਮੁਕਾਬਲਾ ਖੇਡਿਆ ਜਾਵੇਗਾ। ਭਾਰਤ ਅਤੇ ਐਸਟ੍ਰੇਲੀਆ ਵਿਚਾਲੇ 20 ਸਾਲਾਂ ਬਾਅਦ ਵਿਸ਼ਵ ਕੱਪ ਦਾ ਫਾਈਨਲ ਮੈਚ ਹੋਣ ਜਾ ਰਿਹਾ ਹੈ।
ਇਹ ਵੀ ਪੜ੍ਹੋ- ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਦੇਖਣ ਜਾਣਗੇ PM ਮੋਦੀ! ਮੈਚ ਤੋਂ ਪਹਿਲਾਂ ਹੋ ਸਕਦੈ ਏਅਰ ਸ਼ੋਅ
ਇਸ ਵਿਚਕਾਰ ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਲੈ ਕੇ ਇਕ ਵੱਡੀ ਖ਼ਬਰ ਆਈ ਹੈ। ਭਾਰਤ ਦੇ ਸਟਾਰ ਆਲਰਾਊਂਡਰ ਅਤੇ ਟੀ20 ਕਪਤਾਨ ਹਾਰਦਿਕ ਪੰਡਯਾ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਖਿਲਾਫ ਹੋਣ ਵਾਲੀ ਟੀ20 ਸੀਰੀਜ਼ 'ਚੋਂ ਬਾਹਰ ਹੋ ਸਕਦੇ ਹਨ। ਭਾਰਤੀ ਟੀਮ ਆਸਟ੍ਰੇਲੀਆ ਖਿਲਾਫ 23 ਨਵੰਬਰ ਤੋਂ ਤਿੰਨ ਦਸੰਬਰ ਤਕ 5 ਮੈਚਾਂ ਦੀ ਟੀ20 ਸੀਰੀਜ਼ ਖੇਡੇਗੀ। ਉਥੇ ਹੀ ਟੀਮ ਇੰਡੀਆ 10 ਦਸੰਬਰ ਤੋਂ ਦੱਖਣੀ ਅਫਰੀਕਾ ਦੌਰੇ 'ਤੇ ਰਹੇਗੀ। ਇਸ ਦੌਰੇ 'ਤੇ ਟੀ20 ਮੈਚਾਂ ਦੀ ਸੀਰੀਜ਼, ਤਿੰਨ ਵਨਡੇ ਅਤੇ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ।
ਇਹ ਵੀ ਪੜ੍ਹੋ- ਕੋਹਲੀ ਦੇ 50ਵੇਂ ਸੈਂਕੜੇ ਦੀ ਖ਼ੁਸ਼ੀ 'ਚ ਦੁਕਾਨਦਾਰ ਨੇ ਮੁਫ਼ਤ ਵੰਡੀ ਬਰਿਆਨੀ, ਟੁੱਟ ਕੇ ਪੈ ਗਏ ਲੋਕ
ਮੀਡੀਆ ਰਿਪੋਰਟਾਂ ਮੁਤਾਬਕ, ਹਾਰਦਿਕ ਪੰਡਯਾ ਅਫੀਰੀਕ ਦੌਰੇ 'ਤੇ ਟੀ20 ਅਤੇ ਵਨਡੇ ਟੀਮ 'ਚੋਂ ਬਾਹਰ ਰਹਿ ਸਕਦੇ ਹਨ। ਉਨ੍ਹਾਂ ਨੂੰ ਵਿਸ਼ਵ ਕੱਪ ਦੌਰਾਨ ਗਿੱਟੇ 'ਚੇ ਸੱਟ ਲੱਗ ਗਈ ਸੀ। ਇਸੇ ਕਾਰਨ ਉਹ ਵਿਸ਼ਵ ਕੱਪ 'ਚੋਂ ਬਾਹਰ ਹੋ ਗਏ ਸਨ। ਰਿਪੋਰਟਾਂ ਮੁਤਾਬਕ, ਅਜੇ ਤਕ ਉਨ੍ਹਾਂ ਦੀ ਸੱਟ ਠੀਕ ਨਹੀਂ ਹੋਈ। ਮੈਡੀਕਲ ਟੀਮ ਨੇ ਉਨ੍ਹਾਂ ਨੂੰ ਲੈ ਕੇ ਫੈਸਲਾ ਲੈਣਾ ਹੈ। ਜਾਣਕਾਰੀ ਮੁਤਾਬਕ, ਜਲਦੀ ਹੀ ਉਨ੍ਹਾਂ ਦੇ ਗਿੱਟੇ ਦੀ ਸਰਜ਼ਰੀ ਵੀ ਹੋ ਸਕਦੀ ਹੈ। ਹਾਰਦਿਕ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਸੈਮੀਫਾਈਨਲ ਮੈਚ ਦੌਰਾਨ ਮੁੰਬਈ ਦੇ ਵਾਨਖੇਡੇ ਸਟੇਡੀਅਮ 'ਚ ਚੀਅਰ ਕਰਦੇ ਦਿਸੇ ਸਨ।
ਇਹ ਵੀ ਪੜ੍ਹੋ- ਤੇਂਦੁਲਕਰ ਅੱਗੇ ਝੁਕੇ, ਪਤਨੀ ਨੂੰ ਦਿੱਤੀ 'ਫਲਾਇੰਗ ਕਿੱਸ', ਕਿੰਗ ਕੋਹਲੀ ਨੇ ਇੰਝ ਮਨਾਇਆ 50ਵੇਂ ਸੈਂਕੜੇ ਦਾ ਜਸ਼ਨ