ਰੋਹਿਤ ਦੀ ਕਪਤਾਨੀ ''ਚ ਏਸ਼ੀਆ ਕੱਪ ਜਿੱਤਣ ਨੂੰ ਤਿਆਰ ਟੀਮ ਇੰਡੀਆ

Saturday, Sep 15, 2018 - 02:43 AM (IST)

ਨਵੀਂ ਦਿੱਲੀ— ਦੁਬਈ ਵਿਚ ਸ਼ੁਰੂ ਹੋਣ ਜਾ ਰਹੇ ਏਸ਼ੀਆ ਕੱਪ ਵਿਚ ਭਾਰਤ ਨੂੰ ਵੱਡਾ ਦਾਅਵੇਦਾਰ ਮੰਨਿਆ ਜਾ ਸਕਦਾ ਹੈ। ਟੀਮ ਇੰਡੀਆ ਦਾ ਨਿਯਮਿਤ ਕਪਤਾਨ ਵਿਰਾਟ ਕੋਹਲੀ ਰੈਸਟ 'ਤੇ ਹੈ ਅਤੇ ਅਜਿਹੀ ਹਾਲਤ ਵਿਚ ਰੋਹਿਤ ਸ਼ਰਮਾ ਨੂੰ ਕਮਾਨ ਸੌਂਪੀ ਗਈ ਹੈ। ਭਾਰਤ ਦਾ ਪਹਿਲਾ ਮੁਕਾਬਲਾ ਹਾਂਗਕਾਂਗ ਨਾਲ ਤੇ ਇਸ ਤੋਂ ਬਾਅਦ 19 ਸਤੰਬਰ ਨੂੰ ਪਾਕਿਸਤਾਨ ਨਾਲ ਹੈ।
09 ਮੈਚ ਲਗਾਤਾਰ ਜਿੱਤੇ ਸਨ ਪਿਛਲੇ ਸਾਲ ਟੀਮ ਇੰਡੀਆ ਨੇ (ਵੈਸਟਇੰਡੀਜ਼, ਸ਼੍ਰੀਲੰਕਾ ਤੇ ਆਸਟਰੇਲੀਆ ਵਿਰੁੱਧ)
ਬੀਤੇ ਡੇਢ ਸਾਲ ਵਿਚ ਭਾਰਤੀ ਟੀਮ ਨੇ 38 ਮੈਚ ਖੇਡੇ ਹਨ, ਜਿਨ੍ਹਾਂ 'ਚੋਂ ਉਸ ਨੇ 27 'ਚ ਜਿੱਤ ਹਾਸਲ ਕੀਤੀ ਹੈ। 16 ਜਿੱਤਾਂ ਅਜਿਹੀਆਂ ਸਨ, ਜਿਨ੍ਹਾਂ ਵਿਚ ਭਾਰਤ ਨੇ ਟੀਚੇ ਦਾ ਪਿੱਛਾ ਕਰਦਿਆਂ ਜਿੱਤ ਹਾਸਲ ਕੀਤੀ। ਉਮੀਦ ਹੈ ਕਿ ਭਾਰਤੀ ਟੀਮ ਦੀ ਇਥੇ ਚੇਜ਼ਿੰਗ ਪਾਵਰ ਏਸ਼ੀਆ ਕੱਪ 'ਚ ਉਸ ਨੂੰ ਫਿਰ ਤੋਂ ਸਿਰਮੌਰ ਬਣਾਏਗੀ। ਰੋਹਿਤ ਸ਼ਰਮਾ ਵਨ ਡੇ ਟੂਰਨਾਮੈਂਟ ਵਿਚ ਦੂਜੀ ਵਾਰ ਭਾਰਤ ਲਈ ਕਪਤਾਨੀ ਕਰੇਗਾ। ਇਸ ਤੋਂ ਪਹਿਲਾਂ ਉਹ ਭਾਰਤ ਨੂੰ 2-1 ਨਾਲ ਸੀਰੀਜ਼ ਜਿਤਵਾ ਚੁੱਕਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਰੋਹਿਤ ਨੂੰ 3 ਵਾਰ ਟੀ-20 ਸੀਰੀਜ਼ ਲਈ ਕਪਤਾਨ ਬਣਾਇਆ ਗਿਆ ਸੀ। ਤਿੰਨਾਂ ਵਿਚ ਉਸ ਨੇ ਸਫਲਤਾ ਹਾਸਲ ਕੀਤੀ ਸੀ।

 


Related News