ਅੱਜ ਸ਼ਾਮ 7 ਵਜੇ ਹੋ ਸਕਦੈ ਟੀਮ ਇੰਡੀਆ ਦੇ ਮੁੱਖ ਕੋਚ ਦਾ ਐਲਾਨ, 6 ਧਾਕੜਾਂ 'ਚ ਲੱਗੀ ਹੈ ਰੇਸ

08/16/2019 1:29:21 PM

ਮੁੰਬਈ— ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ ਇੱਥੇ ਸ਼ੁੱਕਰਵਾਰ ਨੂੰ ਮੁੱਖ ਕੋਚ ਲਈ 6 ਉਮੀਦਵਾਰਾਂ ਦਾ ਇੰਟਰਵਿਊ ਲਵੇਗੀ ਅਤੇ ਮੁੱਖ ਕੋਚ ਦੇ ਚੁਣੇ ਜਾਣ ਦਾ ਐਲਾਨ ਬੀ. ਸੀ. ਸੀ. ਆਈ. ਵੱਲੋਂ ਅੱਜ ਸ਼ਾਮ 7 ਵਜੇ ਇਕ ਪ੍ਰੈੱਸ ਕਾਨਫਰੰਸ 'ਚ ਕੀਤਾ ਜਾਵੇਗਾ। ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੂੰ ਆਪਣੇ ਅਹੁਦੇ ਨੂੰ ਬਰਕਰਾਰ ਰੱਖਣ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਸ਼ਾਸਤਰੀ ਤੋਂ ਇਲਾਵਾ ਤਿੰਨ ਮੈਂਬਰਾਂ ਦੀ ਕਮੇਟੀ ਦੇ ਸਾਹਮਣੇ ਜੋ ਦੂਜੇ ਵੱਡੇ ਨਾਂ ਇੰਟਰਵਿਊ ਦੇਣਗੇ ਉਨ੍ਹਾਂ 'ਚ ਆਸਟਰੇਲੀਆ ਦੇ ਸਾਬਕਾ ਆਲਰਾਊਂਡਰ ਅਤੇ ਸ਼੍ਰੀਲੰਕਾ ਦੇ ਸਾਬਕਾ ਕੋਚ ਟਾਮ ਮੂਡੀ ਤੋਂ ਇਲਾਵਾ ਨਿਊਜ਼ੀਲੈਂਡ ਅਤੇ ਕਿੰਗਜ਼ ਇਲੈਵਾਨ ਪੰਜਾਬ ਦੇ ਸਾਬਕਾ ਕੋਚ ਮਾਈਕ ਹੇਸਨ ਸ਼ਾਮਲ ਹਨ। ਭਾਰਤ ਦੀ 2007 ਦੀ ਵਿਸ਼ਵ ਟੀ-20 ਸੀਰੀਜ਼ ਜਿੱਤਣ ਵਾਲੀ ਟੀਮ ਦੇ ਮੈਨੇਜਰ ਲਾਲਚੰਦ ਰਾਜਪੂਤ, ਮੁੰਬਈ ਇੰਡੀਅਨਜ਼ ਦੇ ਸਾਬਕਾ ਕੋਚ ਰੋਬਿਨ ਸਿੰਘ ਅਤੇ ਵੈਸਟਇੰਡੀਜ਼ ਦੇ ਫਿਲ ਸਮਿੰਸ ਵੀ ਦਾਅਵੇਦਾਰੀ ਪੇਸ਼ ਕਰ ਰਹੇ ਹਨ।
PunjabKesari
ਸਿਮੰਸ ਹਾਲ ਦੇ ਸਮੇਂ ਤਕ ਅਫਗਾਨਿਸਤਾਨ ਦੀ ਰਾਸ਼ਟਰੀ ਟੀਮ ਦੇ ਕੋਚ ਸਨ। ਸ਼ਾਸਤਰੀ ਦਾ 2017 'ਚ ਭਾਰਤੀ ਟੀਮ ਦੇ ਮੁੱਖ ਕੋਚ ਦੇ ਤੌਰ 'ਚ ਜੁੜਨ ਦੇ ਬਾਅਦ ਤੋਂ ਰਿਕਾਰਡ ਕਾਫੀ ਚੰਗਾ ਹੈ। ਇਸ ਦੌਰਾਨ ਉਨ੍ਹਾਂ ਦੇ ਕੋਚ ਰਹਿੰਦੇ ਪਿਛਲੇ ਸਾਲ ਭਾਰਤ ਨੇ ਆਸਟਰੇਲੀਆਈ ਸਰਜ਼ਮੀਂ 'ਤੇ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤੀ ਸੀ। ਸ਼ਾਸਤਰੀ ਦੇ ਮਾਰਗਦਰਸ਼ਨ 'ਚ ਹੀ ਜੁਲਾਈ 2017 ਤੋਂ ਭਾਰਤ ਨੇ 21 ਟੈਸਟ 'ਚੋਂ 13 'ਚ ਜਿੱਤ ਦਰਜ ਕੀਤੀ। ਟੀ-20 ਕੌਮਾਂਤਰੀ 'ਚ ਤਾਂ ਪ੍ਰਦਰਸ਼ਨ ਹੋਰ ਵੀ ਬਿਹਤਰ ਰਿਹਾ ਜਿੱਥੇ ਭਾਰਤ ਨੇ 36 'ਚੋਂ 25 ਮੈਚਾਂ 'ਚ ਜਿੱਤ ਦਰਜ ਕੀਤੀ। ਵਨ-ਡੇ 'ਚ ਵੀ ਭਾਰਤੀ ਟੀਮ 60 'ਚੋਂ 43 ਮੁਕਾਬਲੇ ਜਿੱਤ ਕੇ ਹਾਵੀ ਰਹੀ। ਟੀਮ ਹਾਲਾਂਕਿ ਵਰਲਡ ਕੱਪ 2019 'ਚ ਉਨ੍ਹਾਂ ਦੇ ਮਾਰਗਦਰਸ਼ਨ 'ਚ ਸੈਮੀਫਾਈਨਲ 'ਚ ਅੱਗੇ ਵਧਣ 'ਚ ਅਸਫਲ ਰਹੀ। 
PunjabKesari
ਕੈਰੇਬੀਆਈ ਸਰਜ਼ਮੀਂ 'ਤੇ ਹਾਲਾਂਕਿ ਟੀ-20 ਅਤੇ ਵਨ-ਡੇ ਕੌਮਾਂਤਰੀ ਮੈਚਾਂ 'ਚ ਭਾਰਤ ਦਾ ਦਬਦਬਾ ਦਰਸਾਉਂਦਾ ਹੈ ਕਿ ਟੀਮ ਇੰਡੀਆ ਚੀਜ਼ਾਂ ਸਹੀ ਕਰ ਰਹੀ ਹੈ। ਕਪਤਾਨ ਵਿਰਾਟ ਕੋਹਲੀ ਦੇ ਜਨਤਕ ਸਮਰਥਨ ਦੇ ਬਾਅਦ ਜੇਕਰ ਸ਼ਾਸਤਰੀ ਨੂੰ 2021 'ਚ ਭਾਰਤ 'ਚ ਹੋਣ ਵਾਲੇ ਟੀ-20 ਵਰਲਡ ਕੱਪ ਦੇ ਦੁਬਾਰਾ ਜ਼ਿੰਮੇਵਾਰੀ ਮਿਲਦੀ ਹੈ ਤਾਂ ਜ਼ਿਆਦਾ ਹੈਰਾਨੀ ਨਹੀਂ ਹੋਵੇਗੀ। ਸ਼ਾਸਤਰੀ ਦੇ ਸਕਾਈਪ ਦੇ ਜ਼ਰੀਏ ਇੰਟਰਵਿਊ ਦੇਣ ਦੀ ਉਮੀਦ ਹੈ ਜਦਕਿ ਬਾਕੀ ਉਮੀਦਵਾਰ ਨਿੱਜੀ ਤੌਰ 'ਤੇ ਪੈਨਲ ਦੇ ਸਾਹਮਣੇ ਪੇਸ਼ ਹੋਣਗੇ।

PunjabKesari

ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਕੋਚਾਂ ਲਈ ਇੰਟਰਵਿਊ ਐੱਮ. ਐੱਸ. ਕੇ. ਪ੍ਰਸਾਦ ਦੀ ਅਗਵਾਈ ਵਾਲੀ ਚੋਣ ਕਮੇਟੀ ਲਵੇਗੀ ਅਤੇ ਅਜਿਹੇ 'ਚ ਦੇਖਣਾ ਹੋਵੇਗਾ ਕਿ ਸ਼ਾਸਤਰੀ ਨੂੰ ਉਨ੍ਹਾਂ ਦੀ ਪਸੰਦ ਦਾ ਸਹਾਇਕ ਕੋਚ ਮਿਲੇਗਾ ਜਾਂ ਨਹੀਂ। ਪ੍ਰਸ਼ਾਸਨਿਕ ਪ੍ਰਬੰਧਕ ਸੁਨੀਲ ਸੁਬ੍ਰਮਣੀਅਮ ਦਾ ਅਹੁਦਾ ਵੀ ਦਾਅਵੇਦਾਰਾਂ ਲਈ ਹੋਵੇਗਾ ਕਿਉਂਕਿ ਖਰਾਬ ਵਿਵਹਾਰ ਕਾਰਨ ਆਲੋਚਨਾ ਦੇ ਬਾਅਦ ਉਨ੍ਹਾਂ ਨੂੰ ਮੁੜ ਇਹ ਅਹੁਦਾ ਮਿਲਣਾ ਮੁਸ਼ਕਲ ਹੈ। ਗੇਂਦਬਾਜ਼ੀ ਕੋਚ ਦੇ ਰੂਪ 'ਚ ਭਰਤ ਅਰੁਣ ਦੀ ਚੋਣ ਲਗਭਗ ਤੈਅ ਹੈ ਪਰ ਬੱਲਾਬਜ਼ੀ ਕੋਚ ਸੰਜੇ ਬਾਂਗੜ ਬਾਰੇ ਅਜਿਹਾ ਨਹੀਂ ਕਿਹਾ ਜਾ ਸਕਦਾ। ਫੀਲਡਿੰਗ ਕੋਚ ਦੇ ਤੌਰ 'ਤੇ ਆਰ. ਸ਼੍ਰੀਧਰ ਦੀ ਦੁਬਾਰਾ ਨਿਯੁਕਤੀ ਹੋ ਸਕਦੀ ਹੈ ਪਰ ਉਨ੍ਹਾਂ ਨੂੰ ਦੱਖਣੀ ਅਫਰੀਕਾ ਦੇ ਦਿੱਗਜ ਫੀਲਡਰ ਰਹੇ ਜੋਂਟੀ ਰੋਡਸ ਤੋਂ ਸਿੱਧੀ ਚੁਣੌਤੀ ਮਿਲੇਗੀ।


Tarsem Singh

Content Editor

Related News