ਮੈਚ ਤੋਂ ਪਹਿਲਾਂ ਟੀਮ ਇੰਡੀਆ ਨੇ ਜੰਗਲ 'ਚ ਕੀਤੀ ਮਸਤੀ, ਫੈਨਜ਼ ਨੇ ਟ੍ਰੋਲ ਕਰਦੇ ਹੋਏ ਪੁੱਛਿਆ, ਪ੍ਰੈਕਟਿਸ ਕੌਣ ਕਰੇਗਾ

Saturday, Jun 01, 2019 - 01:06 PM (IST)

ਮੈਚ ਤੋਂ ਪਹਿਲਾਂ ਟੀਮ ਇੰਡੀਆ ਨੇ ਜੰਗਲ 'ਚ ਕੀਤੀ ਮਸਤੀ, ਫੈਨਜ਼ ਨੇ ਟ੍ਰੋਲ ਕਰਦੇ ਹੋਏ ਪੁੱਛਿਆ, ਪ੍ਰੈਕਟਿਸ ਕੌਣ ਕਰੇਗਾ

ਸਪੋਰਟਸ ਡੈਸਕ— ਭਾਰਤੀ ਟੀਮ ਨੂੰ ਵਿਸ਼ਵ ਕੱਪ 'ਚ ਆਪਣਾ ਪਹਿਲਾ ਮੈਚ ਪੰਜ ਜੂਨ ਨੂੰ ਸਾਊਥ ਅਫਰੀਕਾ ਨਾਲ ਖੇਡਣਾ ਹੈ। ਇਸ ਮੈਚ ਦੀ ਤਿਆਰੀ ਲਈ ਟੀਮ ਇੰਡੀਆ ਦੇ ਖਿਡਾਰੀ ਪ੍ਰੈਕਟਿਸ ਦੇ ਨਾਲ-ਨਾਲ ਮੌਜ-ਮਸਤੀ ਵੀ ਕਰ ਰਹੇ ਹਨ। ਵੀਰਵਾਰ ਨੂੰ ਜਿੱਥੇ ਫੀਲਡ ਪ੍ਰੈਕਟਿਸ ਦੇ ਦੌਰਾਨ ਵੀ ਫੀਲਡਿੰਗ ਕੋਚ ਆਰ ਸ਼੍ਰੀਧਰ ਨੇ ਮਸਤੀ ਦੇ ਅੰਦਾਜ 'ਚ ਫੀਲਡਿੰਗ ਦੇ ਕਈ ਟਿਪਸ ਦੱਸੇ ਤਾਂ ਸ਼ੁੱਕਰਵਾਰ ਨੂੰ ਖਿਡਾਰੀ ਪ੍ਰੈਕਟਿਸ ਕਰਨ ਲਈ ਜੰਗਲ ਪਹੁੰਚ ਗਏ।

ਖੇਡੀ ਪੇਂਟਬਾਲ 
ਕਪਤਾਨ ਵਿਰਾਟ ਕੋਹਲੀ ਸਹਿਤ ਸਾਰੇ ਖਿਲਾੜੀਆਂ ਨੇ ਇੱਥੇ ਪੇਂਟਬਾਲ ਗੇਮ 'ਚ ਹਿੱਸਾ ਲਿਆ। ਵਿਰਾਟ ਨੇ ਆਪ ਹੀ ਇਸ ਦੀ ਇਕ ਤਸਵੀਰ ਟਵਿਟਰ 'ਤੇ ਪੋਸਟ ਕੀਤੀ ਹੈ ਜਿਸ 'ਚ ਉਨ੍ਹਾਂ ਦੇ  ਨਾਲ-ਨਾਲ ਰੋਹਿਤ ਸ਼ਰਮਾ, ਸ਼ਿਖਰ ਧਵਨ, ਕੇ. ਐੱਲ ਰਾਹੁਲ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਦਿਨੇਸ਼ ਕਾਰਤਿਕ, ਰਵਿੰਦਰ ਜਾਡੇਜਾ ਤੇ ਦੀਪਕ ਚਾਹਰ ਵੇਖੇ ਜਾ ਸਕਦੇ ਹਨ। ਇਕ ਹੋਰ ਫੋਟੋ ਬੀ. ਸੀ. ਸੀ. ਆਈ ਨੇ ਟਵਿਟ ਕੀਤੀ ਹੈ ਜਿਸ 'ਚ ਮਹਿੰਦਰ ਸਿੰਘ ਤੇ ਯੁਜਵੇਂਦਰ ਚਾਹਲ ਟੀਮ ਦੇ ਸਾਥੀ ਖਿਡਾਰੀਆਂ ਦੇ ਨਾਲ ਮਸਤੀ ਕਰਦੇ ਵਿੱਖਾਈ ਦੇ ਰਹੇ ਹਨ।  

ਬੀ. ਸੀ. ਸੀ. ਆਈ ਨੇ ਟੀਮ ਇੰਡਿਆ ਦੇ ਖਿਡਾਰੀਆਂ ਦੇ ਫੁਰਸਤ ਦੇ ਪਲਾਂ ਦੀਆਂ ਤਸਵੀਰਾਂ ਟਵਿਟਰ 'ਤੇ ਸ਼ੇਅਰ ਕੀਤੀਆਂ ਤੇ ਲਿੱਖਿਆ, "ਜੰਗਲ 'ਚ ਮਸਤੀ ਭਰਿਆ ਦਿਨ।"


ਪਰ ਜਿੱਥੇ ਇਕ ਪਾਸੇ ਟੀਮ ਜੰਗਲ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ ਉਥੇ ਹੀ ਦੂਜੇ ਪਾਸੇ ਫੈਨਜ਼ ਨੂੰ ਟੀਮ ਇੰਡੀਆ ਦਾ ਇਹ ਅੰਦਾਜ ਰਾਸ ਨਹੀਂ ਆਇਆ ਤੇ ਉਨ੍ਹਾਂ ਨੇ ਵਿਸ਼ਵ ਕੱਪ ਲਈ ਤਿਆਰੀ ਕਰਨ ਦੇ ਬਜਾਏ ਮਸਤੀ ਕਰਨ ਤੇ ਘੁੱਮਣ ਲਈ ਟੀਮ ਇੰਡੀਆ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੂੰ ਜੱਮ ਕੇ ਟ੍ਰੋਲ ਕਰ ਦਿੱਤਾ। ਕਈ ਫੈਨਜ਼ ਨੇ ਕੋਹਲੀ ਐਂਡ ਕੰਪਨੀ ਨੂੰ ਘੁੱਮਣ ਦੇ ਬਜਾਏ ਟ੍ਰੇਨਿੰਗ 'ਤੇ ਧਿਆਨ ਦੇਣ ਦੀ ਸਲਾਹ ਦਿੱਤੀ।

 


Related News