ਵੈਸਟਇੰਡੀਜ਼ ਦੌਰੇ ਤੋਂ ਬਾਹਰ ਹੋਏ ਇਸ ਖਿਡਾਰੀ ਦੇ ਕਰੀਅਰ ਦੇ ਲੱਗਾ ਗ੍ਰਹਿਣ

07/22/2019 2:50:49 PM

ਨਵੀਂ ਦਿੱਲੀ— ਐਤਵਾਰ ਨੂੰ ਵੈਸਟਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ ਹੋ ਗਈ ਹੈ। ਕੈਰੇਬੀਆਈ ਦੌਰੇ 'ਤੇ ਖੇਡੇ ਜਾਣ ਵਾਲੇ ਤਿੰਨੇ ਫਾਰਮੈਟ ਲਈ ਟੀਮ ਇੰਡੀਆ ਦੀ 15-15 ਮੈਂਬਰੀ ਟੀਮ ਦਾ ਐਲਾਨ ਹੋਇਆ ਹੈ। ਟੀ-20, ਵਨ-ਡੇ ਅਤੇ ਟੈਸਟ ਸੀਰੀਜ਼ ਲਈ ਬਤੌਰ ਵਿਕਟਕੀਪਰ ਬੱਲੇਬਾਜ਼ ਯੁਵਾ ਰਿਸ਼ਭ ਪੰਤ ਦੀ ਚੋਣ ਹੋਈ ਹੈ। ਇਸੇ ਦੇ ਨਾਲ ਹੀ ਇਕ ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਦੇ ਕੌਮਾਂਤਰੀ ਕ੍ਰਿਕਟ ਕਰੀਅਰ 'ਤੇ ਗ੍ਰਹਿਣ ਲਗ ਗਿਆ ਹੈ।
PunjabKesari
ਮੁੰਬਈ ਸਥਿਤ ਬੀ.ਸੀ.ਸੀ.ਆਈ. ਦੇ ਮੁੱਖ ਦਫਤਰ 'ਚ ਕਪਤਾਨ ਵਿਰਾਟ ਕੋਹਲੀ ਅਤੇ ਚੋਣਕਰਤਾ ਵਿਚਾਲੇ ਹੋਈ ਬੈਠਕ ਦੇ ਬਾਅਦ ਵੈਸਟਇੰਡੀਜ਼ ਦੌਰੇ ਲਈ ਦਿਨੇਸ਼ ਕਾਰਤਿਕ ਨੂੰ ਕਿਸੇ ਵੀ ਫਾਰਮੈਟ 'ਚ ਟੀਮ 'ਚ ਜਗ੍ਹਾ ਨਹੀਂ ਮਿਲੀ ਹੈ। ਅਜਿਹੇ 'ਚ ਸਾਫ ਹੈ ਕਿ ਦਿਨੇਸ਼ ਕਾਰਤਿਕ ਹੁਣ ਕਦੀ ਕੌਮਾਂਤਰੀ ਕ੍ਰਿਕਟ 'ਚ ਨਜ਼ਰ ਨਹੀਂ ਆਵੇਗਾ। ਇਸ ਦੇ ਪਿੱਛੇ ਇਕ ਨਹੀਂ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਹੈ ਕੌਮਾਂਤਰੀ ਪੱਧਰ 'ਤੇ ਉਸ ਦਾ ਪ੍ਰਦਰਸ਼ਨ। ਇਸ ਤੋਂ ਇਲਾਵਾ ਦਿਨੇਸ਼ ਕਾਰਤਿਕ ਦੀ ਉਮਰ ਵੀ ਇਕ ਵੱਡਾ ਫੈਕਟਰ ਹੈ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।
PunjabKesari
ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਦੇ ਮੌਜੂਦਾ ਪ੍ਰਦਰਸ਼ਨ 'ਤੇ ਨਜ਼ਰ ਪਾਈਏ ਤਾਂ ਉਹ ਵਰਤਮਾਨ ਸਮੇਂ 'ਚ ਬਹੁਤ ਖਰਾਬ ਹੈ। ਜਦਕਿ ਯੁਵਾ ਰਿਸ਼ਭ ਪੰਤ ਨੇ ਆਪਣੀ ਸਮਰਥਾ ਦੇ ਮੁਤਾਬਕ ਕੌਮਾਂਤਰੀ ਪੱਧਰ 'ਤੇ ਵੀ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦਿਨੇਸ਼ ਕਾਰਤਿਕ ਦੇ ਕਰੀਅਰ ਦੇ ਖਤਮ ਹੋਣ ਦਾ ਖਦਸ਼ਾ ਵਰਲਡ ਕੱਪ 2019 'ਚ ਉਨ੍ਹਾਂ ਵੱਲੋਂ ਕੀਤੇ ਗਏ ਖਰਾਬ ਪ੍ਰਦਰਸ਼ਨ ਦੇ ਬਾਅਦ ਵੀ ਲਗ ਗਿਆ ਸੀ। ਪਰ, ਐਤਵਾਰ ਨੂੰ ਜਦੋਂ ਵੈਸਟਇੰਡੀਜ਼ ਦੌਰੇ ਲਈ ਟੀਮ ਦੀ ਚੋਣ ਹੋਈ ਤਾਂ ਮੁੱਖ ਚੋਣਕਾਰ ਨੇ ਰਿਸ਼ਭ ਪੰਤ 'ਤੇ ਤਿੰਨੇ ਫਾਰਮੈਟ ਲਈ ਭਰੋਸਾ ਜਤਾਇਆ ਤਾਂ ਦਿਨੇਸ਼ ਦੇ ਕਰੀਅਰ 'ਤੇ ਬ੍ਰੇਕ ਲੱਗਣ ਦੀ ਲਗਭਗ ਪੁਸ਼ਟੀ ਹੋ ਗਈ।

34 ਸਾਲਾ ਦਿਨੇਸ਼ ਕਾਰਤਿਕ ਨੂੰ ਖਰਾਬ ਫਾਰਮ ਦੇ ਆਧਾਰ 'ਤੇ ਟੀਮ ਇੰਡੀਆ 'ਚੋਂ ਬਾਹਰ ਕੀਤਾ ਗਿਆ ਹੈ। ਦਿਨੇਸ਼ ਕਾਰਤਿਕ ਨੇ ਵਰਲਡ ਕੱਪ 2019 'ਚ ਸੈਮੀਫਾਈਨਲ ਮਿਲਾ ਕੇ ਕੁਲ 3 ਮੈਚ ਖੇਡੇ ਹਨ, ਜਿਸ 'ਚੋਂ ਦੋ ਮੈਚਾਂ 'ਚ ਦਿਨੇਸ਼ ਕਾਰਤਿਕ ਨੂੰ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ। ਦਿਨੇਸ਼ ਕਾਰਤਿਕ ਦੋਹਾਂ ਪਾਰੀਆਂ 'ਚ ਆਊਟ ਹੋਏ ਅਤੇ 7 ਦੇ ਔਸਤ ਨਾਲ 14 ਦੌੜਾਂ ਬਣਾ ਸਕੇ। 
PunjabKesari
ਰਿਸ਼ਭ ਪੰਤ ਦਿਨੇਸ਼ ਕਾਰਤਿਕ ਦੇ ਮਜ਼ਬੂਤ ਬਦਲ ਦੇ ਤੌਰ 'ਤੇ ਟੀਮ 'ਚ ਆਪਣੀ ਜਗ੍ਹਾ ਬਣਾਉਣ 'ਚ ਸਫਲ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਰਿਸ਼ਭ ਪੰਤ ਨੇ ਵਰਲਡ ਕੱਪ 'ਚ 4 ਪਾਰੀਆਂ 'ਚ 29 ਦੀ ਔਸਤ ਨਾਲ 116 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 89.23 ਦਾ ਰਿਹਾ। ਰਿਸ਼ਭ ਪੰਤ ਅਜੇ ਤਕ 9 ਟੈਸਟ ਮੈਚਾਂ 'ਚ 2 ਸੈਂਕੜੇ ਅਤੇ 2 ਅਰਧ ਸੈਂਕੜੇ ਜੜ ਚੁੱਕੇ ਹਨ। ਦੂਜੇ ਪਾਸੇ ਜੇਕਰ ਦਿਨੇਸ਼ ਕਾਰਤਿਕ ਦੇ ਪ੍ਰਦਰਸ਼ਨ ਨੂੰ ਦੇਖਿਆ ਜਾਵੇ ਤਾਂ ਉਨ੍ਹਾਂ ਦੇ ਨਾਂ 150 ਕੌਮਾਂਤਰੀ ਮੈਚਾਂ ਸਿਰਫ ਇਕ ਸੈਂਕੜਾ ਹੈ। ਅਜਿਹੇ 'ਚ ਸਾਫ ਹੈ ਕਿ ਦਿਨੇਸ਼ ਕਾਰਤਿਕ ਹੁਣ ਅੱਗੇ ਟੀਮ ਇੰਡੀਆ ਦਾ ਹਿੱਸਾ ਨਹੀਂ ਹੋਣਗੇ ਕਿਉਂਕਿ ਮੁੱਖ ਚੋਣਕਾਰ ਐੱਮ.ਐੱਸ.ਕੇ. ਪ੍ਰਸਾਦ ਨੇ ਵੀ ਕਿਹਾ ਹੈ ਕਿ ਉਹ ਧੋਨੀ ਦੇ ਬਾਅਦ ਰਿਸ਼ਭ ਪੰਤ ਨੂੰ ਤਿੰਨਾਂ ਫਾਰਮੈਟ ਲਈ ਤਿਆਰ ਕਰ ਰਹੇ ਹਨ।


Tarsem Singh

Content Editor

Related News