B'day Spcl: ਜਦੋਂ 'ਚਾਇਨਾਮੈਨ' ਗੇਂਦਬਾਜ਼ ਨੇ 19 ਸਾਲ ਦੀ ਉਮਰ 'ਚ ਹੈਟ੍ਰਿਕ ਲੈ ਕੇ ਮਚਾਇਆ ਸੀ ਤਹਿਲਕਾ
Saturday, Dec 14, 2019 - 02:13 PM (IST)

ਸਪੋਰਟਸ ਡੈਸਕ— ਟੀਮ ਇੰਡੀਆ ਦੇ ''ਚਾਇਨਾਮੈਨ'' ਗੇਂਦਬਾਜ਼ ਕੁਲਦੀਪ ਯਾਦਵ ਅੱਜ ਆਪਣਾ 25ਵਾਂ ਜਨਮਦਿਨ ਮਨ੍ਹਾ ਰਹੇ ਹਨ। ਯਾਦਵ ਦਾ ਜਨਮ ਉੱਤਰ ਪ੍ਰਦੇਸ਼ ਦੇ ਉਂਨਾਵ ਜਿਲ੍ਹੇ 'ਚ 14 ਦਸੰਬਰ 1994 ਨੂੰ ਹੋਇਆ। ਕੁਲਦੀਪ ਭਾਰਤੀ ਕ੍ਰਿਕਟ ਟੀਮ ਦੀ ਮਜ਼ਬੂਤ ਸਪਿਨ ਗੇਂਦਬਾਜ਼ੀ ਦਾ ਅਹਿਮ ਹਿੱਸਾ ਹਨ। ਦੁਨੀਆਭਰ ਦੇ ਗਿੱਣੇ ਚੁਣੇ ਚਾਇਨਾਮੈਨ ਗੇਂਦਬਾਜ਼ਾਂ 'ਚ ਕੁਲਦੀਪ ਦਾ ਨਾਂ ਆਉਂਦਾ ਹੈ। ਚਾਇਨਾਮੈਨ ਗੇਂਦਬਾਜ਼ ਦਰਅਸਲ ਉਸ ਗੇਂਦਬਾਜ਼ ਦੇ ਕਿਹਾ ਜਾਂਦਾ ਹੈ ਜੋ ਖੱਬੇ ਹੱਥ ਨਾਲ ਲੈੱਗ ਸਪਿਨ ਬਾਲਿੰਗ ਗੇਂਦਬਾਜ਼ੀ ਹੈ। ਕੁਲਦੀਪ ਦੇ ਛੋਟੇ ਜਿਹੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ 'ਚ ਭਾਰਤ ਨੂੰ ਆਪਣੇ ਇਕੱਲੇ ਦੇ ਦੱਮ 'ਤੇ ਮੈਚ ਜਿਤਾਉਣ 'ਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਪਹਿਲਾਂ ਕੁਲਦੀਪ ਯਾਦਵ ਨੇ ਸਿਰਫ਼ 19 ਸਾਲ ਦੀ ਉਮਰ 'ਚ ਹੈਟ੍ਰਿਕ ਲੈ ਕੇ ਕ੍ਰਿਕਟ ਜਗਤ 'ਚ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਤੇਜ਼ ਗੇਂਦਬਾਜ਼ੀ ਨਾਲ ਸ਼ੁਰੂਆਤ ਕਰਕੇ ਸਪਿਨਰ ਬਣੇ ਕੁਲਦੀਪ
ਕੁਲਦੀਪ ਕਿ੍ਕਟ ਕਰੀਅਰ ਦੀ ਸ਼ੁਰੂਆਤ 'ਚ ਤੇਜ਼ ਗੇਂਦਬਾਜ਼ੀ ਕਰਦੇ ਸਨ। ਜਦੋਂ ਉਨ੍ਹਾਂ ਨੇ ਕਾਨਪੁਰ 'ਚ ਇਕ ਅਕੈਡਮੀ ਜੁਆਇੰਨ ਕੀਤੀ ਤੱਦ ਕੋਚ ਕਪਿਲ ਪੰਡਿਤ ਨੇ ਉਨ੍ਹਾਂ ਨੂੰ ਤੇਜ਼ ਗੇਂਦਬਾਜ਼ੀ ਦੀ ਬਜਾਏ ਸਪਿਨ ਗੇਂਦਬਾਜ਼ੀ ਕਰਨ ਦੀ ਸਲਾਹ ਦਿੱਤੀ। ਅਜਿਹਾ ਕਰਨ ਤੋਂ ਬਾਅਦ ਕੁਲਦੀਪ ਦੇ ਕਰੀਅਰ 'ਚ ਇਕ ਵੱਡਾ ਬਦਲਾਅ ਆਇਆ। ਉਹ ਪਹਿਲੀ ਵਾਰ 2004 'ਚ ਅੰਡਰ-19 ਵਰਲਡ ਕੱਪ ਦੇ ਦੌਰਾਨ ਸੁਰਖੀਆਂ 'ਚ ਆਏ। ਦੁਬਈ 'ਚ ਹੋਏ ਇਸ ਵਰਲਡ ਕੱਪ 'ਚ ਉਨ੍ਹਾਂ ਨੇ ਸਕਾਟਲੈਂਡ ਖਿਲਾਫ ਹੈਟ੍ਰਿਕ ਲਈ ਸੀ। ਉਨ੍ਹਾਂ ਨੇ ਕੁੱਲ 14 ਵਿਕਟਾਂ ਹਾਸਲ ਕੀਤੀਆਂ ਅਤੇ ਉਹ ਇਸ ਵਰਲਡ ਕੱਪ 'ਚ ਸਾਂਝੇ ਤੌਰ 'ਤੇ ਦੂਜੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣੇ ਸਨ।
❇️ 6 Tests, 53 ODIs, 19 T20Is
— ICC (@ICC) December 14, 2019
❇️ 157 international wickets
❇️ Only the second India bowler to take five-wicket hauls in all formats
Happy Birthday, Kuldeep Yadav 🎉 pic.twitter.com/6HePJppHIu
ਆਸਟਰੇਲੀਆ ਖਿਲਾਫ ਕੀਤੀ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ
ਕੁਲਦੀਪ ਨੇ 25 ਮਾਰਚ 2017 ਨੂੰ ਧਰਮਸ਼ਾਲਾ ਟੈਸਟ ਮੈਚ 'ਚ ਆਸਟਰੇਲੀਆ ਖਿਲਾਫ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਕੁਲਦੀਪ ਨੇ ਜੂਨ 2017 'ਚ ਵਨ-ਡੇ ਅੰਤਰਰਾਸ਼ਟਰੀ ਅਤੇ ਜੁਲਾਈ 2017 'ਚ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣਾ ਪਹਿਲਾ ਕਦਮ ਰੱਖਿਆ ਸੀ। ਉਹ ਇਸ ਛੋਟੇ ਜਿਹੇ ਅੰਤਰਰਸ਼ਟਰੀ ਕਰੀਅਰ 'ਚ 6 ਟੈਸਟ, 53 ਵਨ-ਡੇ ਅਤੇ 19 ਟੀ-20 ਮੈਚ ਖੇਡ ਚੁੱਕੇ ਹਨ। ਉਨ੍ਹਾਂ ਨੇ ਇਸ ਦੌਰਾਨ ਕੁਲ 153 ਅੰਤਰਰਾਸ਼ਟਰੀ ਵਿਕਟਾਂ ਹਾਸਲ ਕੀਤੀਆਂ ਹਨ।
ਵਨ-ਡੇਅ 'ਚ ਹੈਟ੍ਰਿਕ ਲੈਣ ਵਾਲੇ ਭਾਰਤ ਤੀਜੇ ਗੇਂਦਬਾਜ਼
ਕੁਲਦੀਪ ਯਾਦਵ ਵਨ-ਡੇਅ ਕ੍ਰਿਕਟ 'ਚ ਚੇਤਨ ਸ਼ਰਮਾ ਅਤੇ ਕਪਿਲ ਦੇਵ ਤੋਂ ਬਾਅਦ ਹੈਟ੍ਰਿਕ ਲੈਣ ਵਾਲੇ ਭਾਰਤ ਦੇ ਸਿਰਫ ਤੀਜੇ ਗੇਂਦਬਾਜ਼ ਹਨ। ਅੰਕੜਿਆਂ ਦੀ ਗੱਲ ਕਰੀਏ ਤਾਂ ਕੁਲਦੀਪ ਯਾਦਵ ਸ਼੍ਰੀਲੰਕਾ ਦੇ ਵਾਨਿੰਦੂ ਹਸਰੰਗਾ ਤੋਂ ਬਾਅਦ ਦੁਨੀਆ ਦੇ ਸਿਰਫ ਦੂਜੇ ਚਾਇਨਾਮੈਨ ਗੇਂਦਬਾਜ਼ ਹਨ ਜਿਨ੍ਹਾਂ ਨੇ ਵਨ-ਡੇਅ 'ਚ ਹੈਟ੍ਰਿਕ ਲਈ ਹੈ। 21 ਸਿਤੰਬਰ 2017 ਨੂੰ ਕੋਲਕਾਤਾ 'ਚ ਆਸਟਰੇਲੀਆ ਖਿਲਾਫ ਖੇਡੇ ਗਏ ਵਨ-ਡੇਅ ਮੈਚ 'ਚ ਉਨ੍ਹਾਂ ਨੇ ਹੈਟ੍ਰਿਕ ਪੂਰੀ ਕੀਤੀ। ਇਸ ਤੋਂ ਪਹਿਲਾਂ ਉਹ 2014 ਅੰਡਰ-19 ਕ੍ਰਿਕਟ ਵਿਸ਼ਵ ਕੱਪ 'ਚ ਸਕਾਟਲੈਂਡ ਖਿਲਾਫ ਵੀ ਹੈਟ੍ਰਿਕ ਲੈ ਚੁੱਕੇ ਹਨ। ਉਸ ਮੈਚ 'ਚ ਉਨ੍ਹਾਂ ਨੇ 10 ਓਵਰਾਂ 'ਚ 28 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸਨ। ਤੱਦ ਇਹ ਮੁਕਾਮ ਹਾਸਲ ਕਰਨ ਵਾਲੇ ਉਹ ਪਹਿਲੇ ਭਾਰਤੀ ਸਨ।
Happy Birthday @imkuldeep18 🎂🍰
— BCCI (@BCCI) December 14, 2019
Here's a throwback to his hat-trick against Australia at the Eden Gardens.
Watch the full Video here 📽️👉 https://t.co/FxOFTZym6O pic.twitter.com/bs8DV40i8l
ਇੰਗਲੈਂਡ ਦੀ ਟੀਮ ਕੁਲਦੀਪ ਅੱਗੇ ਬੇਬਸ ਨਜ਼ਰ ਆਈ
ਕੁਲਦੀਪ ਯਾਦਵ ਨੂੰ ਅਕਸਰ ਉਨ੍ਹਾਂ ਦੀ ਸਪਿਨ ਗੇਂਦਬਾਜ਼ੀ ਲਈ ਜਾਣਿਆ ਜਾਂਦਾ ਹੈ। 12 ਜੁਲਾਈ 2018 ਨੂੰ ਨਾਟਿੰਘਮ 'ਚ ਖੇਡਿਆ ਗਿਆ ਉਹ ਵਨ-ਡੇ ਮੈਚ ਅੱਜ ਵੀ ਇੰਗਲੈਂਡ ਨਹੀਂ ਭੁੱਲਿਆ ਹੋਵੇਗਾ। ਇਸ ਵਨ-ਡੇਅ ਮੁਕਾਬਲੇ 'ਚ ਕੁਲਦੀਪ ਨੇ ਇੰਗਲਿਸ਼ ਟੀਮ ਨੂੰ ਇਕੱਲੇ ਦੇ ਦੱਮ 'ਚੇ ਹਰਾ ਦਿੱਤਾ। ਚੋਟੀ ਦੇ ਖਿਡਾਰੀਆਂ ਨਾਲ ਸੱਜੀ ਇੰਗਲੈਂਡ ਦੀ ਟੀਮ ਕੁਲਦੀਪ ਦੀ ਲੈੱਗ ਸਪਿਨ ਗੇਂਦਾਂ ਦੇ ਅੱਗੇ ਬੇਬਸ ਨਜ਼ਰ ਆਈ। ਕੁਲਦੀਪ ਯਾਦਵ ਨੇ ਇਸ ਵਨ-ਡੇਅ ਮੁਕਾਬਲੇ 'ਚ ਆਪਣੇ ਕਰੀਅਰ ਦੀ ਬਿਹਤਰੀਨ ਗੇਂਦਬਾਜ਼ੀ ਕਰਦੇ ਹੋਏ 25 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਸ਼ੁਰੂਆਤ ਦੇ ਤਿੰਨ ਇੰਗਲਿਸ਼ ਬੱਲੇਬਾਜ਼ਾਂ ਨੂੰ ਜੇਸਨ ਰਾਏ, ਜਾਨੀ ਬੇਅਰਸਟੋ ਅਤੇ ਜੋ ਰੂਟ, ਬੇਨ ਸਟੋਕਸ, ਜੋਸ ਬਟਲਰ ਅਤੇ ਡੇਵਿਡ ਵਿਲੀ ਨੂੰ ਪਵੇਲੀਅਨ ਦਾ ਰੱਸਤਾ ਦਿਖਾਇਆ ਸੀ।
ਕੁਲਦੀਪ ਦੇ ਨਾਮ ਇਹ ਵੱਡਾ ਰਿਕਾਰਡ
ਕ੍ਰਿਕਟ ਦੇ ਤਿੰਨੋਂ ਫਾਰਮੈਟ 'ਚ ਪੰਜ ਵਿਕਟਾਂ ਹਾਸਲ ਕਰਨ ਵਾਲੇ ਕੁਲਦੀਪ ਭਾਰਤ ਦੇ ਦੂਜੇ ਅਤੇ ਇਕਲੌਤੇ ਸਪਿਨਰ ਹਨ। ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੇ ਨਾਂ ਵੀ ਤਿੰਨੋਂ ਫਾਰਮੈਟਾਂ 'ਚ ਪੰਜ ਵਿਕਟਾਂ ਲੈਣ ਦਾ ਰਿਕਾਰਡ ਹੈ। ਦੱ. ਅਫਰੀਕਾ ਦੇ ਇਮਰਾਨ ਤਾਹਿਰ ਅਤੇ ਸ਼੍ਰੀਲੰਕਾ ਦੇ ਅਜੰਤਾ ਮੇਂਡਿਸ ਨੇ ਵੀ ਕ੍ਰਿਕਟ ਦੇ ਤਿੰਨੋਂ ਫਾਰਮੈਟ 'ਚ ਪੰਜ ਵਿਕਟਾਂ ਹਾਸਲ ਕੀਤੀਆਂ ਹਨ। ਕੁਲਦੀਪ ਅਜਿਹਾ ਕਰਨ ਵਾਲੇ ਦੁਨੀਆ ਦੇ ਤੀਜੇ ਸਪਿਨਰ ਹਨ।