INDvsAUS : 4 ਅਜਿਹੇ ਭਾਰਤੀ ਕ੍ਰਿਕਟਰ ਜੋ ਆਸਟਰੇਲੀਆ ਖਿਲਾਫ ਜਿੱਤ ਦੇ ਰਹੇ ਹੀਰੋ

Monday, Jan 20, 2020 - 10:27 AM (IST)

INDvsAUS : 4 ਅਜਿਹੇ ਭਾਰਤੀ ਕ੍ਰਿਕਟਰ ਜੋ ਆਸਟਰੇਲੀਆ ਖਿਲਾਫ ਜਿੱਤ ਦੇ ਰਹੇ ਹੀਰੋ

ਸਪੋਰਟਸ ਟੀਮ— ਟੀਮ ਇੰਡੀਆ ਨੇ ਐਤਵਾਰ ਨੂੰ ਫੈਸਲਾਕੁੰਨ ਵਨ-ਡੇ 'ਚ ਆਸਟਰੇਲੀਆ ਨੂੰ ਹਰਾ ਕੇ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਨੇ ਭਾਰਤ ਦੇ ਸਾਹਮਣੇ ਜਿੱਤ ਲਈ 287 ਦੌੜਾਂ ਦਾ ਟੀਚਾ ਰਖਿਆ ਸੀ। ਜਵਾਬ 'ਚ ਭਾਰਤ ਨੇ ਤਿੰਨ ਵਿਕਟ ਗੁਆ ਕੇ ਟੀਚਾ ਹਾਸਲ ਕਰ ਲਿਆ।

ਆਓ ਜਾਣਦੇ ਹਾਂ ਭਾਰਤ ਦੀ ਇਸ ਸ਼ਾਨਦਾਰ ਜਿੱਤ ਦੇ ਪੰਜ ਹੀਰੋ ਕੌਣ ਰਹੇ
PunjabKesari
1. ਰੋਹਿਤ ਸ਼ਰਮਾ
ਆਸਟਰੇਲੀਆ ਖਿਲਾਫ ਇਸ ਮੈਚ 'ਚ ਰੋਹਿਤ ਨੇ 128 ਗੇਂਦਾਂ 'ਚ 8 ਚੌਕੇ ਅਤੇ 6 ਛੱਕਿਆਂ ਦੀ ਮਦਦ ਨਾਲ 119 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਹ ਉਨ੍ਹਾਂ ਦੇ ਵਨ-ਡੇ ਕਰੀਅਰ ਦਾ 29ਵਾਂ ਸੈਂਕੜਾ ਸੀ। ਮੈਚ 'ਚ ਸ਼ਾਨਦਾਰ ਪਾਰੀ ਲਈ ਰੋਹਿਤ ਸ਼ਰਮਾ ਨੂੰ ਮੈਨ ਆਫ ਦਿ ਮੈਚ ਨਾਲ ਨਵਾਜ਼ਿਆ ਗਿਆ।
PunjabKesari
2. ਵਿਰਾਟ ਕੋਹਲੀ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਪਣੀ ਬੱਲੇਬਾਜ਼ੀ ਦੇ ਦੌਰਾਨ ਰੋਹਿਤ ਦਾ ਖੂਬ ਸਾਥ ਦਿੱਤਾ। ਵਿਰਾਟ ਨੇ 91 ਗੇਂਦਾਂ 'ਚ 8 ਚੌਕਿਆਂ ਦੀ ਮਦਦ ਨਾਲ 89 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਵਿਰਾਟ ਅਤੇ ਰੋਹਿਤ ਵਿਚਾਲੇ ਦੂਜੇ ਵਿਕਟ ਲਈ 137 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ  ਹੋਈ। ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਕਪਤਾਨ ਕੋਹਲੀ ਨੂੰ ਮੈਨ ਆਫ ਦਿ ਸੀਰੀਜ਼ ਚੁਣਿਆ ਗਿਆ।
PunjabKesari
3. ਸ਼੍ਰੇਅਸ ਅਈਅਰ
ਨੰਬਰ ਚਾਰ 'ਤੇ ਬੱਲੇਬਾਜ਼ੀ ਕਰਦੇ ਹੋਏ ਸ਼੍ਰੇਅਸ ਅਈਅਰ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਅਈਅਰ ਨੇ 35 ਗੇਂਦਾਂ 'ਚ 6 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 44 ਦੌੜਾਂ ਬਣਾਈਆਂ। ਅਈਅਰ ਨੇ ਕੋਹਲੀ ਦੇ ਨਾਲ ਮਿਲ ਕੇ ਚੌਥੇ ਵਿਕਟ ਲਈ 68 ਦੌੜਾਂ ਦੀ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ।
PunjabKesari
4. ਮੁਹੰਮਦ ਸ਼ੰਮੀ
ਇਸ ਮੈਚ 'ਚ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੇ ਅੱਗੇ ਕੰਗਾਰੂ ਬੱਲੇਬਾਜ਼ ਗੋਡੇ ਟੇਕਦੇ ਨਜ਼ਰ ਆਏ। ਸ਼ੰਮੀ ਨੇ 10 ਓਵਰਾਂ 'ਚ 63 ਦੌੜਾਂ ਦੇ ਕੇ 4 ਵਿਕਟਾਂ ਝਟਕਾਈਆਂ।


author

Tarsem Singh

Content Editor

Related News