ਡ੍ਰੈਸਿੰਗ ਰੂਮ 'ਚ ਟੀਮ ਇੰਡੀਆ ਦੇ ਖਿਡਾਰੀਆਂ ਨੇ ਪਲਾਨ ਬਣਾ ਚਾਹਲ 'ਤੇ ਕੀਤਾ ਹਮਲਾ, ਦੇਖੋ (Video)

11/11/2019 3:53:06 PM

ਨਵੀਂ ਦਿੱਲੀ : ਨਾਗਪੁਰ ਟੀ-20 ਮੈਚ ਵਿਚ ਟੀਮ ਇੰਡੀਆ ਨੇ ਬੰਗਲਾਦੇਸ਼ 'ਤੇ ਸ਼ਾਨਦਾਰ ਜਿੱਤ ਹਾਸਲ ਕੀਤੀ। ਟੀਮ ਇੰਡੀਆ ਨੇ ਡਿਊ ਫੈਕਟਰ ਦੇ ਬਾਵਜੂਦ ਬੰਗਲਾਦੇਸ਼ੀ ਬੱਲੇਬਾਜ਼ਾਂ 'ਤੇ ਸ਼ਿਕੰਜਾ ਕੱਸਦਿਆਂ 30 ਦੌੜਾਂ ਨਾਲ ਜਿੱਤ ਦਰਜ ਕੀਤੀ ਅਤੇ ਸੀਰੀਜ਼ 'ਤੇ 2-1 ਨਾਲ ਕਬਜਾ ਕੀਤਾ। ਜਿੱਤ ਤੋਂ ਬਾਅਦ ਟੀਮ ਇੰਡੀਆ ਦੇ ਖਿਡਾਰੀ ਬੇਹੱਦ ਖੁਸ਼ ਦਿਸੇ। ਹਾਲਾਂਕਿ ਮੈਚ ਤੋਂ ਬਾਅਦ ਟੀਮ ਇੰਡੀਆ ਦੇ ਲੈਗ ਸਪਿਨਰ ਯੁਜਵੇਂਦਰ ਚਾਹਲ ਦੇ ਨਾਲ ਕੁਝ ਅਜਿਹਾ ਹੋਇਆ ਜਿਸ ਨੇ ਉਸ ਨੂੰ ਇਕ ਪਲ ਲਈ ਹੈਰਾਨ ਕਰ ਦਿੱਤਾ। ਦਰਅਸਲ, ਨਾਗਪੁਰ ਟੀ-20 ਤੋਂ ਬਾਅਦ ਯੁਜਵੇਂਦਰ ਚਾਹਲ 'ਤੇ ਟੀਮ ਇੰਡੀਆ ਦੇ ਖਿਡਾਰੀ ਸੰਜੂ ਸੈਮਸਨ ਨੇ ਹਮਲਾ ਕਰ ਦਿੱਤਾ।

ਯੁਜਵੇਂਦਰ ਚਾਹਲ 'ਤੇ ਕੇਕ ਅਟੈਕ

 
 
 
 
 
 
 
 
 
 
 
 
 
 

“”Chahal ke mu pe maar de”” and I did what I was told to do... Was a special birthday celebration.. Thank you all ☺️🙏🏼 @indiancricketteam

A post shared by Sanju Samson (@imsanjusamson) on Nov 10, 2019 at 1:04pm PST


ਦਰਅਸਲ, ਇਹ ਕੇਕ ਅਟੈਕ ਯੁਜਵੇਂਦਰ ਚਾਹਲ ਨੂੰ ਨੁਕਸਾਉਣ ਪਹੁੰਚਾਉਣ ਲਈ ਨਹੀਂ ਹੋਇਆ ਅਤੇ ਨਾ ਹੀ ਟੀਮ ਇੰਡੀਆ ਦੇ ਕਿਸੇ ਖਿਡਾਰੀ ਨਾਲ ਉਸ ਦੀ ਲੜਾਈ ਹੋਈ ਹੈ। ਐਤਵਾਰ ਨੂੰ ਟੀਮ ਇੰਡੀਆ ਨੇ ਜਿੱਤ ਹਾਸਲ ਕਰਨ ਤੋਂ ਬਾਅਦ ਰਾਤ 12 ਵਜੇ ਸੰਜੂ ਸੈਮਸਨ ਦਾ ਜਨਮਦਿਨ ਮਨਾਇਆ। ਸੰਜੂ ਸੈਮਸਨ ਅੱਜ 25 ਸਾਲ ਦੇ ਹੋ ਗਏ ਹਨ ਅਤੇ ਇਸ ਮੌਕੇ 'ਤੇ ਟੀਮ ਇੰਡੀਆ ਦੇ ਡ੍ਰੈਸਿੰਗ ਰੂਮ ਵਿਚ ਉਸ ਦਾ ਕੇਕ ਕੱਟਿਆ ਗਿਆ। ਕੇਕ ਕੱਟਣ ਦੌਰਾਨ ਟੀਮ ਇੰਡੀਆ ਦੇ ਖਿਡਾਰੀ ਬੇਹੱਦ ਖੁਸ਼ ਸੀ ਪਰ ਇਸ ਵਿਚਾਲੇ ਸੰਜੂ ਸੈਮਸਨ ਨੂੰ ਸ਼ਰਾਰਤ ਸੁਝੀ ਅਤੇ ਉਸ ਨੇ ਸਾਹਮਣੇ ਖੜੇ ਯੁਜਵੇਂਦਰ ਚਾਹਲ 'ਤੇ ਮੁੰਹ 'ਤੇ ਕੇਕ ਮਾਰ ਦਿੱਤਾ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਸੰਜੂ ਸੈਮਸਨ ਨੇ ਯੁਜਵੇਂਦਰ ਚਾਹਲ 'ਤੇ ਹਮਲਾ ਟੀਮ ਇੰਡੀਆ ਦੇ ਖਿਡਾਰੀਆਂ ਦੇ ਕਹਿਣ 'ਤੇ ਹੀ ਕੀਤਾ ਸੀ। ਸੰਜੂ ਸੈਮਸਨ ਅਤੇ ਟੀਮ ਇੰਡੀਆ ਦੇ ਦੂਜੇ ਖਿਡਾਰੀਆਂ ਨੇ ਪਲਾਨ ਬਣਾਇਆ ਸੀ ਕਿ ਕੇਕ ਕੱਟਣ ਤੋਂ ਬਾਅਦ ਸਾਰੇ ਖਿਡਾਰੀ ਇੱਧਰ-ਉੱਧਰ ਹੋ ਜਾਣਗੇ ਅਤੇ ਉਹ ਯੁਜਵੇਂਦਰ ਚਾਹਲ ਦੇ ਮੁੰਹ 'ਤੇ ਕੇਕ ਮਾਰ ਦੇਵੇ। ਇਹ ਗੱਲ ਚਾਹਲ ਨੂੰ ਨਹੀਂ ਪਤਾ ਸੀ ਅਤੇ ਜਿਵੇਂ ਹੀ ਸੈਮਸਨ ਨੇ ਕੇਕ ਕੱਟਿਆ ਸਾਰੇ ਖਿਡਾਰੀ ਪਿੱਛੇ ਹੋ ਗਏ ਅਤੇ ਕੇਕ ਦੇ ਸਾਹਮਣੇ ਖੜੇ ਯੁਜਵੇਂਦਰ ਚਾਹਲ 'ਤੇ ਸੈਮਸਨ ਨੇ ਕੇਕ ਮਾਰਿਆ। ਇਸ ਮਜ਼ੇਦਾਰ ਘਟਨਾ ਦੀ ਪੂਰੀ ਵੀਡੀਓ ਸੰਜੂ ਸੈਮਸਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਪਲੋਡ ਕੀਤੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ