WTC Final : ਸਾਬਕਾ ਭਾਰਤੀ ਕ੍ਰਿਕਟਰ ਨੇ ਨਿਊਜ਼ੀਲੈਂਡ ਨੂੰ ਮੰਨਿਆ ਜਿੱਤ ਦਾ ਮਜ਼ਬੂਤ ਦਾਅਵੇਦਾਰ!

Monday, May 24, 2021 - 07:38 PM (IST)

WTC Final : ਸਾਬਕਾ ਭਾਰਤੀ ਕ੍ਰਿਕਟਰ ਨੇ ਨਿਊਜ਼ੀਲੈਂਡ ਨੂੰ ਮੰਨਿਆ ਜਿੱਤ ਦਾ ਮਜ਼ਬੂਤ ਦਾਅਵੇਦਾਰ!

ਸਪੋਰਟਸ ਡੈਸਕ— ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਅਗਲੇ ਮਹੀਨੇ (18 ਤੋਂ 22 ਜੂਨ) ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦਾ ਫ਼ਾਈਨਲ ਮੁਕਾਬਲਾ ਖੇਡਿਆ ਜਾਵੇਗਾ। ਟੀਮ ਇੰਡੀਆ ਡਬਲਯੂ. ਟੀ. ਸੀ. ਫ਼ਾਈਨਲ ਜਿੱਤ ਕੇ 2019 ਵਰਲਡ ਕੱਪ ਦੇ ਸੈਮੀਫ਼ਾਈਨਲ ’ਚ ਨਿਊਜ਼ੀਲੈਂਡ ਤੋਂ ਮਿਲੀ ਹਾਰ ਦਾ ਬਦਲਾ ਵੀ ਲੈਣਾ ਚਾਹੇਗੀ। ਸਾਬਕਾ ਭਾਰਤੀ ਕ੍ਰਿਕਟਰ ਤੇ ਕੁਮੈਂਟੇਟਰ ਆਕਾਸ਼ ਚੋਪੜਾ ਦਾ ਮੰਨਣਾ ਹੈ ਕਿ ਨਿਊਜ਼ੀਲੈਂਡ ਦਾ ਪਲੜਾ ਭਾਰੀ ਹੈ।

ਫ਼ੇਸਬੁੱਕ ’ਤੇ ਇਕ ਵੀਡੀਓ ਜਾਰੀ ਕਰਦੇ ਹੋਏ ਆਕਾਸ਼ ਚੋਪੜਾ ਨੇ ਇਕ ਫ਼ੈਨ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ, ਫ਼ੈਸਲਾ ਨਿਊਜ਼ੀਲੈਂਡ ਦੇ ਪੱਖ ’ਚ ਜਾ ਸਕਦਾ ਹੈ। ਚੋਪੜਾ ਨੇ ਕਿਹਾ, ਭਾਰਤ ਨੂੰ ਨਜ਼ਰਅੰਦਾਜ਼ ਕਰਨਾ ਸਹੀ ਨਹੀਂ ਪਰ ਨਿਊਜ਼ੀਲੈਂਡ ਦੇ ਪੱਖ ’ਚ 55-45 ਹੈ। ਹਾਲਾਂਕਿ ਉਹ ਟੈਸਟ ਰੈਂਕਿੰਗ ’ਚ ਦੂਜੇ ਸਥਾਨ ’ਤੇ ਹੈ ਜਦੋਂ ਅਸੀਂ ਸਾਊਥੰਪਟਨ ਦੀ ਗੱਲ ਕਰਦੇ ਹਾਂ ਤਾਂ ਘਰ ’ਚ ਚੰਗਾ ਖੇਡਦੇ ਹਾਂ ਪਰ ਇੰਗਲੈਂਡ ਦੀਆਂ ਗ਼ਰਮੀਆਂ ਦੇ ਪਹਿਲੇ ਹਾਫ਼ ’ਚ ਉਹ ਇਨ੍ਹਾਂ ਹਾਲਾਤ ’ਚ ਅਸੀਂ ਥੋੜ੍ਹਾ ਬਿਹਤਰ ਖੇਡ ਸਕਦੇ ਹਾਂ।

ਕੁਮੈਂਟੇਟਰ ਨੇ ਕਿਹਾ, ਨਿਊਜ਼ੀਲੈਂਡ ਉੱਥੇ ਪਹਿਲਾਂ ਹੀ ਦੋ ਟੈਸਟ ਖੇਡ ਚੁੱਕਾ ਹੋਵੇਗਾ ਪਰ ਥੋੜ੍ਹਾ ਫਰਕ ਹੈ। ਦਿਲ ਭਾਰਤੀ ਹੈ ਤੇ ਕਹੇਗਾ ਅਸੀਂ ਉਨ੍ਹਾਂ ਨੂੰ ਹਰਾ ਦੇਵਾਂਗੇ ਪਰ ਅਸੀਂ ਨਿਊਜ਼ੀਲੈਂਡ ਜਾ ਕੇ ਉਨ੍ਹਾਂ ਨੂੰ ਹਰਾ ਨਹੀਂ ਪਾ ਰਹੇ। ਚੋਪੜਾ ਨੇ ਇਹ ਕਹਿੰਦੇ ਹੋਏ ਵੀਡੀਓ ਖ਼ਤਮ ਕੀਤਾ ਕਿ ਇਹ ਸੱਚ ਹੈ, ਅਸੀਂ ਉਨ੍ਹਾਂ ਨੂੰ ਅਜੇ ਨਹੀਂ ਹਰਾਇਆ। ਆਸਟਰੇਲੀਆ ’ਚ ਜਿੱਤਣ ਵਾਲੀ ਟੀਮ ਨਿਊਜ਼ੀਲੈਂਡ ’ਚ ਹਾਰ ਗਈ ਜਦਕਿ ਨਿਊਜ਼ੀਲੈਂਡ ’ਚ ਲਗਭਗ ਪੂਰੀ ਤਾਕਤ ਵਾਲੀ ਟੀਮ ਸੀ। ਸਾਊਥੰਪਟਨ ’ਚ ਵੀ ਸਮੱਸਿਆਵਾਂ ਹੋ ਸਕਦੀਆਂ ਹਨ।


author

Tarsem Singh

Content Editor

Related News