ਦੱਖਣੀ ਅਫਰੀਕਾ ਖਿਲਾਫ ਵਨ-ਡੇ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ

03/08/2020 5:28:16 PM

ਸਪੋਰਟਸ ਡੈਸਕ— ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਵਨ-ਡੇ ਸੀਰੀਜ਼ ਲਈ ਬੀ. ਸੀ. ਸੀ. ਆਈ. ਨੇ ਅੱਜ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਸੀਰੀਜ਼ ’ਚ ਟੀਮ ’ਚ ਸਲਾਮੀ ਬੱਲੇਬਾਜ਼ ਸ਼ਿਖਰ ਧਵਨ, ਹਾਰਦਿਕ ਪੰਡਯਾ ਅਤੇ ਭੁਵਨੇਸ਼ਵਰ ਕੁਮਾਰ ਦੀ ਵਾਪਸੀ ਹੋਈ ਹੈ। ਚੋਣ ਕਮੇਟੀ ਦੇ ਪ੍ਰਧਾਨ ਸੁਨੀਲ ਜੋਸ਼ੀ ਦੀ ਅਗਵਾਈ ’ਚ ਪਹਿਲੀ ਵਾਰ ਐਤਵਾਰ ਨੂੰ ਟੀਮ ਚੁਣੀ ਗਈ। ਉਪ ਕਪਤਾਨ ਰੋਹਿਤ ਸ਼ਰਮਾ ਹਾਲਾਂਕਿ ਮਾਸਪੇਸ਼ੀਆਂ ’ਚ ਖਿੱਚਾਅ ਤੋਂ ਉਭਰ ਨਹੀਂ ਸਕੇ ਅਤੇ ਉਮੀਦ ਹੈ ਕਿ 29 ਮਾਰਚ ਤੋਂ ਸ਼ੁਰੂ ਹੋ ਰਹੀ ਇੰਡੀਅਨ ਪ੍ਰੀਮੀਅਰ ਲੀਗ ’ਚ ਵਾਪਸੀ ਕਰਨਗੇ। ਨਿਊਜ਼ੀਲੈਂਡ ਖਿਲਾਫ ਵਨ-ਡੇ ਸੀਰੀਜ਼ ਦੀ ਟੀਮ ’ਚ ਸ਼ਾਮਲ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਅਤੇ ਹਰਫਨਮੌਲਾ ਸ਼ਿਵਮ ਦੁਬੇ ਨੂੰ ਬਾਹਰ ਕਰ ਦਿੱਤਾ ਗਿਆ ਜਦਕਿ ਕੇਦਾਰ ਜਾਧਵ ਦੀ ਜਗ੍ਹਾ ਸ਼ੁਭਮਨ ਗਿੱਲ ਨੂੰ ਮੌਕਾ ਮਿਲਿਆ ਹੈ। ਪਿੱਠ ਦੀ ਸਰਜਰੀ ਤੋਂ ਵਾਪਸੀ ਕਰਨ ਦੇ ਬਾਅਦ ਪੰਡਯਾ ਨੇ ਡੀ. ਵਾਈ. ਪਾਟਿਲ ਟੀ-20 ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। 

PunjabKesariਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਖੱਬੇ ਹੱਥ ਦੇ ਸਪਿਨਰ ਜਾਰਜ ਲਿੰਡੇ ਧਰਮਸ਼ਾਲਾ ’ਚ 12 ਮਾਰਚ ਤੋਂ ਭਾਰਤ ਦੇ ਖਿਲਾਫ ਸ਼ੁਰੂ ਹੋ ਰਹੀ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਲਈ ਦੱਖਣੀ ਅਫਰੀਕੀ ਟੀਮ ’ਚ ਇਕਮਾਤਰ ਨਵਾਂ ਚਿਹਰਾ ਹੋਵੇਗਾ ਜਦਕਿ ਸਾਬਕਾ ਕਪਤਾਨ ਫਾਫ ਡੁ ਪਲੇਸਿਸ ਦੀ ਟੀਮ ’ਚ ਵਾਪਸੀ ਹੋਈ ਹੈ। ਲਿੰਡੇ ਨੇ ਪਿਛਲੇ ਸਾਲ ਭਾਰਤ ਦੌਰੇ ਦੇ ਦੌਰਾਨ ਟੈਸਟ ਡੈਬਿਊ ਕੀਤਾ ਸੀ। 15 ਮੈਂਬਰੀ ਟੀਮ ’ਚ ਡੁ ਪਲੇਸਿਸ ਅਤੇ ਰੇਸੀ ਵੇਨ ਡੇਰ ਡੁਸੇਨ ਦੀ ਵਾਪਸੀ ਹੋਈ ਹੈ ਜਿਨ੍ਹਾਂ ਨੂੰ ਪਿਛਲੀ ਸੀਰੀਜ਼ ’ਚ ਆਰਾਮ ਦਿੱਤਾ ਗਿਆ ਸੀ।

PunjabKesariਟੀਮ ਇੰਡੀਆ : ਸ਼ਿਖਰ ਧਵਨ, ਪਿ੍ਰਥਵੀ ਸ਼ਾਅ, ਵਿਰਾਟ ਕੋਹਲੀ (ਕਪਤਾਨ), ਕੇ. ਐੱਲ. ਰਾਹੁਲ, ਮਨੀਸ਼ ਪਾਂਡੇ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਨਵਦੀਪ ਸੈਣੀ, ਕੁਲਦੀਪ ਯਾਦਵ ਤੇ ਸ਼ੁਭਮਨ ਗਿੱਲ।

ਦੱਖਣੀ ਅਫਰੀਕੀ ਟੀਮ : ਕਵਿੰਟਨ ਡੀ ਕਾਕ (ਕਪਤਾਨ ਤੇ ਵਿਕਟਕੀਪਰ), ਟੇਮਬਾ ਬਾਵੁਮਾ, ਰੇਸੀ ਵੈਨ ਡੇਰ, ਡੂਸਨ, ਫਾਫ ਡੁ ਪਲੇਸਿਸ, ਕਾਈਲ ਵੇਰੀਏਨੇ, ਹੈਨਰਿਕ ਕਲਾਸੇਨ, ਡੇਵਿਡ ਮਿਲਰ, ਜਾਨ-ਜਾਨ ਜੋਟਸ, ਐਂਡਿਲੇ ਫੇਹਲੁਕਵੇਓ, ਲੁੰਗੀ ਐਨਗਿਡੀ, ਲੁਥੋ ਸਿਪਾਮਲਾ, ਬੇਊਰਨ ਹੁਰਨ, ਬੇਊਰਨ ਹੁਰੀਯਾਰ, ਜਾਰਜ ਲਿੰਡੇ, ਕੇਸ਼ਵ ਮਹਾਰਾਜ।

3 ਵਨ-ਡੇ ਮੈਚਾਂ ਦਾ ਸ਼ੈਡਿਊਲ ਇਸ ਤਰ੍ਹਾਂ ਹੈ...

1. ਭਾਰਤ ਬਨਾਮ ਦੱਖਣੀ ਅਫਰੀਕਾ, ਪਹਿਲਾ ਮੈਚ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਧਰਮਸ਼ਾਲਾ

2. ਭਾਰਤ ਬਨਾਮ ਦੱਖਣੀ ਅਫਰੀਕਾ, ਦੂਜਾ ਵਨ-ਡੇ ਭਾਰਤ ਰਤਨ ਅਟਲ ਬਿਹਾਰੀ ਵਾਜਪੇਈ ਏਕਾਨਾ ਕ੍ਰਿਕਟ ਸਟੇਡੀਅਮ, ਲਖਨਊ

3. ਭਾਰਤ ਬਨਾਮ ਦੱਖਣੀ ਅਫਰੀਕਾ, ਤੀਜਾ ਵਨ-ਡੇ ਈਡਨ ਗਾਰਡਨ, ਕੋਲਕਾਤਾ।
 


Tarsem Singh

Content Editor

Related News