NZ ਖ਼ਿਲਾਫ਼ ਟੈਸਟ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ ਤੇ ਕੌਣ ਹੋਇਆ ਬਾਹਰ
Friday, Nov 12, 2021 - 02:43 PM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ 25 ਨਵੰਬਰ ਤੋਂ ਕਾਨਪੁਰ 'ਚ ਨਿਊਜ਼ੀਲੈਂਡ ਖ਼ਿਲਾਫ਼ ਆਗਾਮੀ 2 ਮੈਚਾਂ ਦੀ ਟੈਸਟ ਸੀਰੀਜ਼ 'ਚ ਖੇਡੇਗੀ। ਇਸ ਸੀਰੀਜ਼ 'ਚ ਰੋਹਿਤ ਸ਼ਰਮਾ, ਰਿਸ਼ਭ ਪੰਤ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ੰਮੀ ਨੂੰ ਆਰਾਮ ਦਿੱਤਾ ਗਿਆ ਹੈ। ਪਹਿਲੇ ਟੈਸਟ ਤੋਂ ਵਿਰਾਟ ਕੋਹਲੀ ਨੂੰ ਵੀ ਆਰਾਮ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਗ਼ੈਰ ਮੌਜੂਦਗੀ 'ਚ ਅਜਿੰਕਯ ਰਹਾਣੇ ਭਾਰਤ ਦੀ ਕਪਤਾਨੀ ਕਰਨਗੇ ਜਦਕਿ ਚੇਤੇਸ਼ਵਰ ਪੁਜਾਰਾ ਨੂੰ ਉਪ-ਕਪਤਾਨ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ਪਹਿਲੀ ਵਾਰ T-20 WC ਦੇ ਫਾਈਨਲ 'ਚ, ਜਾਣੋ ਟੀਮ ਦੀ ਇਸ ਸ਼ਾਨਦਾਰ ਸਫਲਤਾ ਦੇ ਮੁੱਖ ਕਾਰਨ
ਇਸ ਤੋਂ ਪਹਿਲਾਂ ਇਕ ਰਿਪੋਰਟ 'ਚ ਕਿਹਾ ਗਿਆ ਸੀ ਕਿ ਇਨ੍ਹਾਂ ਚਾਰਾਂ ਨੂੰ ਨਿਯਮਿਤ ਕਪਤਾਨ ਵਿਰਾਟ ਕੋਹਲੀ ਦੇ ਇਲਾਵਾ ਉਨ੍ਹਾਂ ਦੇ ਕਾਰਜਭਾਰ ਦੇ ਪ੍ਰਬੰਧਨ ਨੂੰ ਦੇਖਦੇ ਹੋਏ ਆਰਾਮ ਦਿੱਤਾ ਜਾਵੇਗਾ, ਜੋ 3 ਦਸੰਬਰ ਤੋਂ ਮੁੰਬਈ 'ਚ ਦੂਜੇ ਟੈਸਟ ਲਈ ਸਮੇਂ 'ਤੇ ਵਾਪਸੀ ਕਰਨਗੇ। ਕੋਹਲੀ ਨੇ ਹਾਲ ਹੀ 'ਚ ਟੀ-20 ਕੌਮਾਂਤਰੀ ਮੈਚਾਂ ਦੀ ਕਪਤਾਨੀ ਛੱਡੀ ਹੈ। ਉਨ੍ਹਾਂ ਨੂੰ ਪਹਿਲੇ ਟੈਸਟ 'ਚ ਆਰਾਮ ਦਿੱਤਾ ਗਿਆ ਹੈ। ਜਦਕਿ ਦੂਜੇ ਟੈਸਟ 'ਚ ਉਹ ਟੀਮ ਇੰਡੀਆ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ।
ਸੂਤਰਾਂ ਮੁਤਾਬਾਕ ਕੋਹਲੀ ਦੇ ਪਹਿਲੇ ਟੈਸਟ 'ਚ ਆਰਾਮ ਦੀ ਮੰਗ ਕਰਨ ਦੇ ਬਾਅਦ ਸਟੈਂਡ-ਇਨ ਕਪਤਾਨ ਨੂੰ ਲੈ ਕੇ ਲੰਬੀ ਚਰਚਾ ਹੋਈ ਸੀ। ਪਹਿਲੇ ਟੈਸਟ 'ਚ ਰੋਹਿਤ ਨੂੰ ਕਪਤਾਨੀ ਦੇਣ ਤੇ ਫਿਰ ਦੂਜੇ ਮੈਚ ਦੇ ਲਈ ਆਰਾਮ ਦੇਣ ਦਾ ਪ੍ਰਸਤਾਵ ਸੀ। ਹਾਲਾਂਕਿ ਰੋਹਿਤ ਦੇ ਕਾਰਜਭਾਰ 'ਤੇ ਵਿਸ਼ਲੇਸ਼ਣ ਦੇ ਬਾਅਦ ਇਹ ਫ਼ੈਸਲਾ ਕੀਤਾ ਗਿਆ ਕਿ ਨਵੇਂ ਟੀ-20 ਕੌਮਾਂਤਰੀ ਕਪਤਾਨ ਨੂੰ ਇਕ ਲੰਬਾ ਬ੍ਰੇਕ ਦਿੱਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਨਿਸ਼ਾ ਕਤਲ ਕਾਂਡ : ਦੋਸ਼ੀ ਕੋਚ ਪਵਨ ਸਾਥੀ ਸਣੇ ਗ੍ਰਿਫ਼ਤਾਰ, ਲਾਈਸੈਂਸੀ ਪਿਸਟਲ ਵੀ ਬਰਾਮਦ
ਨਿਊਜ਼ੀਲੈਂਡ ਖ਼ਿਲਾਫ਼ ਭਾਰਤੀ ਟੈਸਟ ਟੀਮ
ਅਜਿੰਕਯ ਰਹਾਨੇ (ਪਹਿਲੇ ਟੈਸਟ 'ਚ ਕਪਤਾਨੀ), ਵਿਰਾਟ ਕੋਹਲੀ (ਪਹਿਲੇ ਟੈਸਟ ਲਈ ਆਰਾਮ, ਦੂਜੇ ਲਈ ਕਪਤਾਨ), ਕੇ. ਐੱਲ. ਰਾਹੁਲ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਸ਼ੁੱਭਮਨ ਗਿੱਲ, ਸ਼੍ਰੇਅਸ ਅਈਅਰ, ਰਿਧੀਮਾਨ ਸਾਹਾ (ਵਿਕਟਕੀਪਰ), ਕੇ. ਐੱਸ. ਭਾਰਤ (ਵਿਕਟਕੀਪਰ), ਰਵਿੰਦਰ ਜਡੇਜਾ, ਆਰ. ਆਸ਼ਵਿਨ, ਅਕਸ਼ਰ ਪਟੇਲ, ਜਯੰਤ ਅਗਰਵਾਲ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।