ਪਤਨੀ ਦੇ ਡਰ ਤੋਂ ਟੀਮ ਇੰਡੀਆ ਦੇ ''ਗੱਬਰ'' ਧੋ ਰਹੇ ਹਨ ਘਰ ''ਚ ਕਪੜੇ, ਵਾਰਨਰ ਨੇ ਲਏ ਮਜ਼ੇ

Wednesday, Mar 25, 2020 - 02:53 PM (IST)

ਪਤਨੀ ਦੇ ਡਰ ਤੋਂ ਟੀਮ ਇੰਡੀਆ ਦੇ ''ਗੱਬਰ'' ਧੋ ਰਹੇ ਹਨ ਘਰ ''ਚ ਕਪੜੇ, ਵਾਰਨਰ ਨੇ ਲਏ ਮਜ਼ੇ

ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਖੌਫ ਇੰਨਾ ਵੱਧ ਰਿਹਾ ਹੈ ਕਿ ਦੁਨੀਆ ਭਰ ਵਿਚ ਲੋਕ ਆਪਣੇ ਘਰ ਵਿਚ ਹੀ ਕੈਦ ਹੋਣ ਦੇ ਮਜਬੂਰ ਹਨ। ਇਸ ਜਾਨਲੇਵਾ ਬੀਮਾਰੀ ਦੀ ਲਪੇਟ ਵਿਚ ਆ ਕੇ ਹੁਣ 18 ਹਜ਼ਾਰ ਤੋਂ ਵੱਧ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ। ਕੋਰੋਨਾ ਵਾਇਰਸ ਦੇ ਖੌਫ ਵਿਚਾਲੇ ਕ੍ਰਿਕਟਰਸ ਇਸ ਮੁਸ਼ਕਿਲ ਹਾਲਾਤ ਨਾਲ ਲੜਨ ਦੇ ਲਈ ਲੋਕਾਂ ਨੂੰ ਆਪਣੇ-ਆਪਣੇ ਤਰੀਕੇ ਨਾਲ ਹਿੰਮਤ ਦੇ ਰਹੇ ਹਨ। ਸੈਲਫ ਆਈਸੋਲੇਸ਼ਨ ਵਿਚ ਰਹਿ ਰਹੇ ਟੀਮ ਇੰਡਾ ਦੇ ਓਪਨਰ ਸ਼ਿਖਰ ਧਵਨ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ।

ਇਸ ਵੀਡੀਓ ਸ਼ਿਖਰ ਧਵਨ ਵਿਚ ਘਰ ਵਿਚ ਬੈਠ ਕੇ ਕਪੜੇ ਧੋ ਰਹੇ ਹਨ। ਧਵਨ ਕਪੜੇ ਧੋ ਰਹੇ ਹਨ ਤਾਂ ਉੱਥੇ ਹੀ ਉਸ ਦੀ ਪਤਨੀ ਆਇਸ਼ਾ ਮੇਕਅਪ ਕਰ ਰਹੀ ਹੈ। ਇਸ ਦੌਰਾਨ ਇਕ ਗਾਣਾ ਵੀ ਵਜ ਰਿਹਾ ਹੈ, ਜਿਸ ਦੇ ਬੋਲ ਹਨ, ''ਜਬ ਸੇ ਹੁਈ ਹੈ ਸ਼ਾਦੀ, ਆਂਸੂ ਬਹਾ ਰਹਾ ਹੂੰ। ਆਫਤ ਗਲੇ ਪੜੀ ਹੈ, ਉਸ ਕੋ ਨਿਭਾ ਰਹਾ ਹੂੰ।''

ਆਸਟਰੇਲੀਆਈ ਧਾਕੜ ਬੱਲੇਬਾਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚ ਸ਼ਿਖਰ ਧਵਨ ਦੇ ਜੋੜੀਦਾਰ ਰਹਿ ਚੁੱਕੇ ਡੇਵਿਡ ਵਾਰਨਰ ਨੇ ਵੀ ਕੁਮੈਂਟ ਕਰ ਉਸ ਦੀ ਚੁਟਕੀ ਲਈ ਹੈ। ਵਾਰਨਰ ਨੇ ਕਿਹਾ, ''ਮੈਂ ਤੈਨੂੰ ਸੁਣ ਰਿਹਾ ਹਾਂ।''

ਦੱਸ ਦਈਏ ਕਿ ਸ਼ਿਖਰ ਧਵਨ ਨੇ ਹਾਲ ਹੀ 'ਚ ਸੱਟ ਤੋਂ ਵਾਪਸੀ ਕਰ ਭਾਰਤ ਦੀ ਵਨ ਡੇ ਟੀਮ ਵਿਚ ਵਾਪਸੀ ਕੀਤੀ ਸੀ ਪਰ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਕੋਰੋਨਾ ਦੀ ਵਜ੍ਹਾ ਤੋਂ ਰੱਦ ਹੋ ਗਈ। ਕੋਰੋਨਾ ਕਾਰਨ ਸਾਰੇ ਖੇਡ ਟੂਰਨਾਮੈਂਟ ਰੱਦ ਕੀਤੇ ਜਾ ਚੁੱਕੇ ਹਨ। ਧਵਨ ਨੇ 19 ਜਨਵਰੀ 2020 ਨੂੰ ਆਸਟਰੇਲੀਆ ਖਿਲਾਫ ਬੈਂਗਲੁਰੂ ਵਿਚ ਵਨ ਡੇ ਮੈਚ ਖੇਡਿਆ ਸੀ, ਜਿਸ ਤੋਂ ਬਾਅਦ ਉਹ ਜ਼ਖਮੀ ਹੋ ਕੇ ਪੂਰੇ ਨਿਊਜ਼ੀਲੈਂਡ ਦੌਰੇ ਤੋਂ ਬਾਹਰ ਹੋ ਗਏ ਸੀ। ਨਿਊਜ਼ੀਲੈਂਡ ਦੌਰੇ 'ਤੇ ਧਵਨ ਦੀ ਗੈਰਹਾਜ਼ਰੀ ਵਿਚ ਭਾਰਤ ਨੂੰ ਵਨ ਡੇ ਸੀਰੀਜ਼ ਵਿਚ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


author

Ranjit

Content Editor

Related News