ਇੰਗਲੈਂਡ ਦੌਰੇ ''ਤੇ ਟੀਮ ਇੰਡੀਆ ਰਵਾਨਾ, ਦੇਖੋ ਖਿਡਾਰੀਆਂ ਦਾ ਕੂਲ ਅੰਦਾਜ
Saturday, Jun 23, 2018 - 02:40 PM (IST)

ਨਵੀਂ ਦਿੱਲੀ— ਸ਼ੁੱਕਰਵਾਰ ਨੂੰ ਟੀਮ ਇੰਡੀਆ ਆਇਰਲੈਂਡ ਅਤੇ ਇੰਗਲੈਂਡ ਦੌਰੇ ਦੇ ਲਈ ਰਵਾਨਾ ਹੋ ਗਈ। ਇਸ ਦੌਰੇ 'ਤੇ ਜਾਣ ਤੋਂ ਪਹਿਲਾਂ ਟੀਮ ਇੰਡੀਆ ਦੇ ਕੈਪਟਨ ਵਿਰਾਟ ਕੋਹਲੀ ਅਤੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਪ੍ਰੈੱਸ ਦੇ ਨਾਲ ਇਸ ਦੌਰੇ ਦੀ ਰਣਨੀਤੀ 'ਤੇ ਚਰਚਾ ਕੀਤੀ।
ਇਸ ਦੌਰੇ 'ਤੇ ਟੀਮ ਇੰਡੀਆ ਆਪਣੇ ਮਿਸ਼ਨ ਦੀ ਸ਼ੁਰੂਆਤ ਆਇਰਲੈਂਡ ਦੇ ਖਿਲਾਫ ਕਰੇਗੀ। ਇੱਥੇ 27 ਅਤੇ 29 ਜੂਨ ਨੂੰ ਟੀਮ ਇੰਡੀਆ ਨੂੰ 2 ਟੀ20 ਮੈਚ ਖੇਡਣੇ ਹਨ। ਇਸਦੇ ਬਾਅਦ ਟੀਮ ਇੰਡੀਆ ਇੰਗਲੈਂਡ ਦੌਰੇ 'ਤੇ ਟੀਮ ਇੰਡੀਆ 3 ਜੁਲਾਈ ਤੋਂ ਟੀ20 , 3 ਵਨਡੇ ਅਤੇ 5 ਟੈਸਟ ਦੀ ਸੀਰੀਜ਼ ਖੇਡੇਗੀ।
ਇੰਗਲੈਂਡ ਰਵਾਨਾ ਹੋਣ ਤੋਂ ਪਹਿਲਾਂ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਜਦੋਂ ਕੁਢ ਫੁਰਸਤ ਦੇ ਪਲ ਮਿਲੇ, ਤਾਂ ਉਨ੍ਹਾਂ ਨੇ ਕੁਝ ਇਸ ਅੰਦਾਜ 'ਚ ਇਨ੍ਹਾਂ ਪਲਾਂ ਨੂੰ ਬਿਤਾਇਆ। ਇੱਥੇ ਪੋਜ਼ ਦਿੰਦੇ ਹੋਏ ਰੋਹਿਤ ਸ਼ਰਮਾ, ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ...
ਫੁਰਸਤ ਦੇ ਇਨ੍ਹਾਂ ਪਲਾਂ 'ਚ ਟੀਮ ਇੰਡੀਆ ਦੇ ਦੂਜੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਮਿਊਜ਼ਕ ਦਾ ਆਨੰਦ ਲੈਂਦੇ ਹੋਏ ਦਿਖੇ।
ਇਸ ਦੌਰਾਨ ਟੀਮ ਦੇ ਮੁੱਖ ਕੋਚ ਸਪਾਰਟਿੰਗ ਸਟਾਫ ਦੇ ਨਾਲ ਇਸ ਕੂਲ ਅੰਦਾਜ 'ਚ ਆਏ ਨਜ਼ਰ..
ਵਿਰਾਟ ਕੋਹਲੀ ਨੇ ਇੰਗਲੈਂਡ ਦੌਰੇ ਦੇ ਲਈ ਕੁਝ ਇਸ ਤਰ੍ਹਾਂ ਕਮਰ ਕੱਸੀ ਹੈ। ਜਿਮ 'ਚ ਸਖਤ ਅਭਿਆਸ ਕਰਦੇ ਹੋਏ ਕੈਪਟਨ ਵਿਰਾਟ ਕੋਹਲੀ।