ਅਧਿਆਪਨ ਇਕ ਪੇਸ਼ਾ ਹੀ ਨਹੀਂ, ਕਲਾ ਹੈ : ਐੱਮ. ਐੱਸ.ਧੋਨੀ
Monday, Jan 09, 2023 - 01:31 PM (IST)
ਕਾਸਰਗੋਡ (ਭਾਸ਼ਾ)– ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਅਧਿਆਪਨ ਇਕ ਪੇਸ਼ਾ ਨਹੀਂ ਸਗੋਂ ਕਲਾ ਹੈ, ਜਿਸ ਵਿਚ ਤੁਸੀਂ ਵਿਦਿਆਰਥੀਆਂ ਨੂੰ ਅਨੁਸ਼ਾਸਿਤ ਕਰਕੇ ਤਰਾਸ਼ਦੇ ਹੋ। ਉਸ ਨੇ ਮਸ਼ਹੂਰ ਤਕਨੀਕ ਤੇ ਅਕਾਦਮਿਕ ਪ੍ਰੋਫੈਸਰ ਅਬਦੁੱਲ ਗਫਫਾਰ ਦੀ ਆਤਮਕਥਾ ਦੀ ਘੁੰਡ ਚੁਕਾਈ ਦੇ ਮੌਕੇ ’ਤੇ ਇਹ ਗੱਲ ਕਹੀ। ਧੋਨੀ ਨੇ ਇੱਥੇ ਇਕ ਪ੍ਰੋਗਰਾਮ ਵਿਚ ਪ੍ਰੋਫੈਸਰ ਗਫਫਾਰ ਦੀ ਆਤਮਕਥਾ ‘ਅਣਜਾਣ ਸਾਕਸ਼ੀ’ ਦੀ ਘੁੰਡ ਚੁਕਾਈ ਕੀਤੀ।
ਦੁਬਈ ਸਿਹਤ ਅਥਾਰਟੀ ਦੇ ਸੀ. ਈ. ਓ. ਮਾਰਵਾਨ ਅਲ ਮੁੱਲਾ ਨੂੰ ਕਿਤਾਬ ਦੀ ਪਹਿਲੀ ਕਾਪੀ ਧੋਨੀ ਨੇ ਭੇਟ ਕੀਤੀ। ਇਸ ਮੌਕੇ ’ਤੇ ਧੋਨੀ ਨੇ ਕਿਹਾ,‘‘ਇੱਕ ਅਧਿਆਪਕ ਨੂੰ ਆਪਣੇ ਵਿਦਿਆਰਥੀਆਂ ਨੂੰ ਸਮਝਾਉਣ ਲਈ ਹਰ ਚੀਜ਼ ਨੂੰ ਸਰਲ ਬਣਾਉਣਾ ਪੈਂਦਾ ਹੈ। ਹਰ ਵਿਦਿਆਰਥੀ ਦਾ ਆਈ ਕਿਊ ਪੱਧਰ ਵੱਖਰਾ ਹੁੰਦਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਸਮਝਾਉਣਾ ਪੈਂਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਇਕ ਪੇਸ਼ਾ ਹੀ ਨਹੀਂ ਸਗੋਂ ਕਲਾ ਹੈ। ਇਸ ਵਿਚ ਤੁਸੀਂ ਵਿਦਿਆਰਥੀਆਂ ਨੂੰ ਅਨੁਸ਼ਾਸਿਤ ਕਰਕੇ ਉਨ੍ਹਾਂ ਦੇ ਮਜ਼ਬੂਤ ਤੇ ਕਮਜ਼ੋਰ ਪੱਖ ਦੱਸਦੇ ਹੋ। ਮੈਂ ਹਮੇਸ਼ਾ ਤੋਂ ਆਪਣੇ ਸਕੂਲ ਦੇ ਅਧਿਆਪਕਾਂ ਦਾ ਵੱਡਾ ਪ੍ਰਸ਼ੰਸਕ ਰਿਹਾ ਹਾਂ।’’