ਟੇਲਰ ਨੇ ਸੁਪਰ ਲੀਗ ਦੇ ਅੰਕਾਂ ਦੇ ਮਹੱਤਵ ’ਤੇ ਦਿੱਤਾ ਜ਼ੋਰ, ਖਿਡਾਰੀਆਂ ਨੂੰ ਕਹੀ ਇਹ ਗੱਲ
Thursday, Mar 25, 2021 - 09:53 PM (IST)
ਵੇਲਿੰਗਟਨ– ਨਿਊਜ਼ੀਲੈਂਡ ਦੇ ਤਜਰਬੇਕਾਰ ਬੱਲੇਬਾਜ਼ ਰੋਸ ਟੇਲਰ ਨੇ ਵਿਸ਼ਵ ਕੱਪ ਸੁਪਰ ਲੀਗ ਦੇ ਅੰਕਾਂ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਆਪਣੀ ਟੀਮ ਦੇ ਸਾਥੀਆਂ ਨੂੰ ਬੰਗਲਾਦੇਸ਼ ਵਿਰੁੱਧ 3 ਮੈਚਾਂ ਦੀ ਵਨ ਡੇ ਲੜੀ ਜਿੱਤਣ ਦੇ ਬਾਵਜੂਦ ਪੂਰੀ ਤਰ੍ਹਾਂ ਸੰਤੁਸ਼ਟ ਨਾ ਹੋਣ ਦੀ ਅਪੀਲ ਕੀਤੀ ਹੈ ਕਿਉਂਕਿ ਖੇਡ ਅਜੇ ਬਾਕੀ ਹੈ।
ਇਹ ਖ਼ਬਰ ਪੜ੍ਹੋ- ਯਕੀਨ ਸੀ ਕਿ ਕਰਨਾਟਕ ਤੋਂ ਅਗਲਾ ਖਿਡਾਰੀ ਪ੍ਰਸਿੱਧ ਹੀ ਹੋਵੇਗਾ : ਰਾਹੁਲ
ਨਿਊਜ਼ੀਲੈਂਡ ਨੇ ਬੰਗਲਾਦੇਸ਼ ਵਿਰੁੱਧ ਲਗਾਤਾਰ ਦੋ ਜਿੱਤਾਂ ਦੇ ਨਾਲ ਆਪਣੀ ਵਿਸ਼ਵ ਕੱਪ ਸੁਪਰ ਲੀਗ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਟੇਲਰ ਹੈਮਸਟ੍ਰਿੰਗ ਦੀ ਸੱਟ ਕਾਰਣ ਪਹਿਲੇ ਦੋਵੇਂ ਮੈਚਾਂ ਦਾ ਹਿੱਸਾ ਨਹੀਂ ਸੀ ਹਾਲਾਂਕਿ ਇਹ ਤਜਰਬੇਕਾਰ ਬੱਲੇਬਾਜ਼ ਹੁਣ ਪੂਰੀ ਤਰ੍ਹਾਂ ਫਿੱਟ ਹੈ ਤੇ ਅੱਜ ਬੰਗਲਾਦੇਸ਼ ਵਿਰੁੱਧ ਤੀਜੇ ਤੇ ਆਖਰੀ ਵਨ ਡੇ ਮੁਕਾਬਲੇ ਵਿਚ ਆਪਣੀ ਜਗ੍ਹਾ ਬਣਾਉਣ ਲਈ ਤਿਆਰ ਹੈ।
ਇਹ ਖ਼ਬਰ ਪੜ੍ਹੋ- ਜ਼ਖਮੀ ਅਈਅਰ ਨੇ ਨਹੀਂ ਹਾਰੀ ਹਿੰਮਤ, ਆਪਣੀ ਵਾਪਸੀ 'ਤੇ ਦਿੱਤਾ ਵੱਡਾ ਬਿਆਨ
ਟੇਲਰ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ,‘‘ਲੜੀ ਜਿੱਤਣਾ ਚੰਗਾ ਹੈ ਪਰ ਇੱਥੇ ਵਿਸ਼ਵ ਕੱਪ ਅੰਕ ਦਾ ਵੀ ਸਵਾਲ ਹੈ। ਲੜੀ ਜਿੱਤਣ ਦੇ ਨਾਲ-ਨਾਲ ਸਾਡੇ ਕੋਲ ਅੰਕ ਹਾਸਲ ਕਰਨ ਦਾ ਵੀ ਚੰਗਾ ਮੌਕਾ ਹੈ। ਜਿਵੇਂ ਕਿ ਅਸੀਂ ਪੂਰੀਆਂ ਗਰਮੀਆਂ ਵਿਚ ਦੇਖਿਆ ਹੈ ਕਿ ਇਕਾਂਤਵਾਸ ਤੋਂ ਆਉਣ ਵਾਲੀਆਂ ਟੀਮਾਂ ਨੇ ਤਿਆਰ ਹੋਣ ਲਈ ਕੁਝ ਮੈਚ ਲਏ ਹਨ। ਸਾਡੇ ਕੋਲ ਆਖਰੀ ਮੁਕਾਬਲੇ ਵਿਚ ਆਪਣਾ ਰਸਤਾ ਤੈਅ ਕਰਨ ਦਾ ਮੌਕਾ ਹੈ ਤੇ ਮੈਨੂੰ ਯਕੀਨ ਹੈ ਕਿ ਬੰਗਲਾਦੇਸ਼ ਵੀ ਇਸ ਵਨ ਡੇ ਸੀਰੀਜ਼ ਨੂੰ ਜਿੱਤ ਦੇ ਨਾਲ ਖਤਮ ਕਰਨਾ ਚਾਹੇਗਾ।’’
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।