ਮੈਚ ਤੋਂ ਪਹਿਲਾਂ ਟੇਲਰ ਦਾ ਬਿਆਨ, ਭਾਰਤੀ ਸਪਿਨਰਾਂ ਨੂੰ ਪਰੇਸ਼ਾਨ ਕਰ ਸਕਦੀ ਹੈ ਛੋਟੀ ਬਾਊਂਡਰੀ

Thursday, Jun 13, 2019 - 11:30 AM (IST)

ਮੈਚ ਤੋਂ ਪਹਿਲਾਂ ਟੇਲਰ ਦਾ ਬਿਆਨ, ਭਾਰਤੀ ਸਪਿਨਰਾਂ ਨੂੰ ਪਰੇਸ਼ਾਨ ਕਰ ਸਕਦੀ ਹੈ ਛੋਟੀ ਬਾਊਂਡਰੀ

ਸਪੋਰਟਸ ਡੈਸਕ : ਨਿਊਜ਼ੀਲੈਂਡ ਦੇ ਬੱਲੇਬਾਜ਼ ਰੋਸ ਟੇਲਰ ਨੂੰ ਟ੍ਰੈਂਟ ਬ੍ਰਿਜ ਦੇ ਮੈਦਾਨ 'ਤੇ ਖੇਡਣ ਦਾ ਕਾਫੀ ਤਜ਼ਰਬਾ ਹੈ ਅਤੇ ਇਸਦੇ ਆਧਾਰ 'ਤੇ ਉਹ ਕਹਿ ਸਕਦੇ ਹਨ ਕਿ ਇੱਥੇ ਛੋਟੀ ਬਾਊਂਡਰੀ ਵੀਰਵਾਰ ਨੂੰ ਵਰਲਡ ਕੱਪ ਮੈਚ ਦੌਰਾਨ ਭਾਰਤ ਦੇ ਕਲਾਈ ਸਪਿਨਰਾਂ ਦੀ ਜੋੜੀ ਨੂੰ ਪਰੇਸ਼ਾਨ ਕਰ ਸਕਦੀਆਂ ਹਨ। ਨਾਟਿੰਘਮਸ਼ਰ ਕਾਊਂਟੀ ਦੇ ਨਾਲ ਪੇਸ਼ੇਵਰ ਕ੍ਰਿਕਟ ਦੇ ਰੂਪ 'ਚ ਸਫਲ ਰਹੇ ਟੇਲਰ ਨੂੰ ਭਰੋਸਾ ਹੈ ਕਿ ਨਿਊਜ਼ੀਲੈਂਡ ਦੀ ਟੀਮ ਯੁਜਵੇਂਦਰ ਚਾਹਲ ਅਤੇ ਕੁਲਦੀਪ ਯਾਦਵ ਦੀ ਕਲਾਈ ਸਪਿਨ ਜੋੜੀ ਨਾਲ ਆਸਾਨੀ ਨਾਲ ਨਜਿੱਠ ਲਵੇਗੀ।

ਟੇਲਰ ਨੇ ਮੈਚ ਤੋਂ ਇਕ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਵਿਚ ਕਿਹਾ, ''ਹਾਲ ਦੀ ਸਮੇਂ ਵਿਚ ਭਾਰਤ ਖਿਲਾਫ ਕਾਫੀ ਮੈਚ ਖੇਡੇ ਹਨ ਅਤੇ ਉਨ੍ਹਾਂ ਖਿਲਾਫ ਕੁਝ ਸਫਲਤਾ ਵੀ ਹਾਸਲ ਕੀਤੀ ਹੈ। ਬੇਸ਼ਕ ਉਨ੍ਹਾਂ ਕੋਲ ਵਿਸ਼ਵ ਪੱਧਰੀ ਸਪਿਨਰ ਹਨ ਪਰ ਮੈਨੂੰ ਲਗਦਾ ਹੈ ਕਿ ਸਾਨੂੰ ਵੱਖ ਮੌਕਿਆਂ 'ਤੇ ਸਫਲਤਾ ਮਿਲੀ ਹੈ। ਛੋਟੀ ਬਾਊਂਡਰੀ ਕਦੇ ਕਦੇ ਸਪਿਨਰਾਂ ਦੇ ਦਿਮਾਗ 'ਤੇ ਅਸਰ ਪਾਉਂਦੀ ਹੈ। ਧਵਨ ਦੀ ਗੈਰਹਾਜ਼ਰੀ ਦੇ ਬਾਰੇ ਪੁੱਛਣ 'ਤੇ ਟੇਲਰ ਨੇ ਕਿਹਾ, ''ਬੇਸ਼ਕ ਧਵਨ ਦਾ ਨਹੀਂ ਹੋਣਾ ਭਾਰਤ ਲਈ ਵੱਡਾ ਨੁਕਸਾਨ ਹੈ। ਉਹ ਆਈ. ਸੀ. ਸੀ. ਟੂਰਨਾਮੈਂਟਾਂ ਵਿਚ ਕਾਫੀ ਚੰਗਾ ਖੇਡਦਾ ਹੈ ਅਤੇ ਇੱਥੇ ਉਸਦਾ ਰਿਕਾਰਡ ਕਾਫੀ ਚੰਗਾ ਹੈ। ਉਸਦੀ ਅਤੇ ਰੋਹਿਤ ਦੀ ਸਾਂਝੇਦਾਰੀ ਕਾਫੀ ਚੰਗੀ ਰਹੀ ਅਤੇ ਮੈਨੂੰ ਲਗਦਾ ਹੈ ਕਿ ਉਹ ਇਕ-ਦੂਜੇ ਦਾ ਕਾਫੀ ਚੰਗਾ ਤਰ੍ਹਾਂ ਸਾਥ ਦਿੰਦੇ ਹਨ ਕਿਉਂਕਿ ਉਹ ਸੱਜੇ ਅਤੇ ਖੱਬੇ ਹੱਥ ਦੇ ਬੱਲੇਬਾਜ਼ ਹਨ।''


Related News