ਪੇਪਰਾਂ ਤੋਂ ਪਹਿਲਾਂ ਵਿਦਿਆਰਥੀਆਂ ਲਈ ਹੋ ਗਿਆ ਵੱਡਾ ਐਲਾਨ, ਮਾਪਿਆਂ ਨੂੰ ਵੀ ਮਿਲੀ ਰਾਹਤ
Saturday, Feb 01, 2025 - 12:55 PM (IST)
ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਵਿਦਿਆਰਥੀਆਂ ਨੂੰ ਤਣਾਅ ਮੁਕਤ ਪ੍ਰੀਖਿਆ ਦੇਣ ਲਈ ਟੈਲੀ-ਕੌਂਸਲਿੰਗ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਸਹੂਲਤ 2 ਪੜਾਵਾਂ ’ਚ ਉਪਲੱਬਧ ਹੋਵੇਗੀ, ਜਿਸ ’ਚ ਪਹਿਲਾ ਪੜਾਅ 1 ਫਰਵਰੀ ਤੋਂ ਸ਼ੁਰੂ ਹੋਵੇਗਾ ਅਤੇ 4 ਅਪ੍ਰੈਲ ਤੱਕ ਜਾਰੀ ਰਹੇਗਾ। ਦੂਜਾ ਪੜਾਅ ਪ੍ਰੀਖਿਆ ਨਤੀਜੇ ਦੇ ਐਲਾਨ ਤੋਂ ਬਾਅਦ ਸ਼ੁਰੂ ਕੀਤਾ ਜਾਵੇਗਾ। ਇਸ ਸੇਵਾ ਰਾਹੀਂ ਨਾ ਸਿਰਫ ਵਿਦਿਆਰਥੀ, ਸਗੋਂ ਉਨ੍ਹਾਂ ਦੇ ਮਾਪੇ ਵੀ ਪ੍ਰੀਖਿਆ ਸਬੰਧੀ ਤਣਾਅ, ਮਾਨਸਿਕ ਸਿਹਤ ਅਤੇ ਤਿਆਰੀ ਦੀਆਂ ਰਣਨੀਤੀਆਂ ਬਾਰੇ ਮਾਰਗ ਦਰਸ਼ਨ ਪ੍ਰਾਪਤ ਕਰ ਸਕਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਦੀ ਤਨਖ਼ਾਹ ਨੂੰ ਲੈ ਕੇ ਵੱਡੀ ਖ਼ਬਰ! ਜਾਣੋ ਹੁਣ ਕਿੰਨੀ ਮਿਲੇਗੀ
ਵਿਦਿਆਰਥੀ ਅਤੇ ਮਾਪੇ ਇਸ ਸੇਵਾ ਦਾ ਮੁਫ਼ਤ ਲਾਭ ਲੈ ਸਕਦੇ ਹਨ। ਇਹ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9.30 ਵਜੇ ਤੋਂ ਸ਼ਾਮ 5.30 ਵਜੇ ਤੱਕ ਉਪਲੱਬਧ ਹੋਵੇਗਾ। ਬੋਰਡ ਨੇ ਟੋਲ-ਫ੍ਰੀ ਇੰਟਰਐਕਟਿਵ ਵਾਇਸ ਰਿਸਪਾਂਸ ਸਿਸਟਮ (ਆਈ. ਵੀ. ਆਰ. ਐੱਸ.) ਸੇਵਾ ਵੀ ਸ਼ੁਰੂ ਕੀਤੀ ਹੈ, ਜੋ ਦਿਨ ਦੇ 24 ਘੰਟੇ, ਹਫ਼ਤੇ ਦੇ 7 ਦਿਨ ਉਪਲੱਬਧ ਹੋਵੇਗੀ। ਕੋਈ ਵੀ ਵਿਦਿਆਰਥੀ ਜਾਂ ਮਾਪੇ 1800-11-8004 ’ਤੇ ਕਾਲ ਕਰ ਕੇ ਪ੍ਰੀਖਿਆ ਸਬੰਧੀ ਪ੍ਰਸ਼ਨਾਂ ਦੇ ਹੱਲ ਪ੍ਰਾਪਤ ਕਰ ਸਕਦੇ ਹਨ। ਇਹ ਸੇਵਾ ਹਿੰਦੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ’ਚ ਉਪਲੱਬਧ ਹੋਵੇਗੀ।
ਇਹ ਵੀ ਪੜ੍ਹੋ : ਐਤਕੀਂ ਮੌਸਮ ਨੇ ਤੋੜ ਛੱਡੇ ਸਾਰੇ ਰਿਕਾਰਡ, ਮੌਸਮ ਵਿਭਾਗ ਨੇ ਜਾਰੀ ਕਰ 'ਤੀ ਸਾਰੀ ਡਿਟੇਲ
ਮਾਰਗ ਦਰਸ਼ਨ ਕਰੇਗੀ 66 ਸਿਖਲਾਈ ਪ੍ਰਾਪਤ ਪੇਸ਼ੇਵਰਾਂ ਦੀ ਟੀਮ
ਸੀ. ਬੀ. ਐੱਸਈ ਦੀ ਇਸ ਪਹਿਲ ਕਦਮੀ ’ਚ ਕੁੱਲ 66 ਸਿਖਲਾਈ ਪ੍ਰਾਪਤ ਕੌਂਸਲਰ ਸ਼ਾਮਲ ਹੋਣਗੇ, ਜਿਨ੍ਹਾਂ ’ਚ ਪ੍ਰਿੰਸੀਪਲ, ਕੌਂਸਲਰ, ਵਿਸ਼ੇਸ਼ ਸਿੱਖਿਅਕ ਅਤੇ ਮਨੋਵਿਗਿਆਨੀ ਸ਼ਾਮਲ ਹੋਣਗੇ। ਇਨ੍ਹਾਂ ’ਚੋਂ 51 ਕੌਂਸਲਰ ਭਾਰਤ ’ਚ ਤਾਇਨਾਤ ਕੀਤੇ ਜਾਣਗੇ, ਜਦੋਂਕਿ ਨੇਪਾਲ, ਜਾਪਾਨ, ਕਤਰ, ਓਮਾਨ ਅਤੇ ਯੂ. ਏ. ਈ. ਤੋਂ 15 ਮਾਹਿਰ ਇਸ ਸੇਵਾ ’ਚ ਯੋਗਦਾਨ ਪਾਉਣਗੇ। ਸੀ. ਬੀ. ਐੱਸ. ਈ. ਨੇ ਵਿਦਿਆਰਥੀਆਂ ਦੀ ਮਾਨਸਿਕ ਤੰਦਰੁਸਤੀ ਨੂੰ ਧਿਆਨ ’ਚ ਰੱਖਦੇ ਹੋਏ ਪ੍ਰੀਖਿਆ ਤਣਾਅ ਪ੍ਰਬੰਧਨ, ਤਿਆਰੀ ਦੀਆਂ ਰਣਨੀਤੀਆਂ ਅਤੇ ਮਾਨਸਿਕ ਸਿਹਤ ਵਰਗੇ ਵਿਸ਼ਿਆਂ ’ਤੇ ਪੋਡਕਾਸਟ ਅਤੇ ਆਡੀਓ-ਵਿਜ਼ੂਅਲ ਸਮੱਗਰੀ ਵੀ ਬਣਾਈ ਹੈ। ਇਹ ਸਾਰੇ ਸਰੋਤ ਸੀ. ਬੀ. ਐੱਸ. ਈ. ਦੀ ਅਧਿਕਾਰਤ ਵੈੱਬਸਾਈਟ cbse.gov.in ’ਤੇ ਉਪਲੱਬਧ ਹੋਣਗੇ, ਤਾਂ ਜੋ ਵਿਦਿਆਰਥੀ ਕਿਸੇ ਵੀ ਸਮੇਂ ਮਹੱਤਵਪੂਰਨ ਮਾਰਗਦਰਸ਼ਨ ਪ੍ਰਾਪਤ ਕਰ ਸਕਣ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8