ਦਿੱਲੀ 'ਚ ਭਾਜਪਾ ਦੀ ਜਿੱਤ ਮਗਰੋਂ ਸੁਨੀਲ ਜਾਖੜ ਨੇ ਪੰਜਾਬ ਨੂੰ ਲੈ ਕੇ ਕਰ'ਤੀ ਵੱਡੀ ਭਵਿੱਖਬਾਣੀ

Saturday, Feb 08, 2025 - 07:11 PM (IST)

ਦਿੱਲੀ 'ਚ ਭਾਜਪਾ ਦੀ ਜਿੱਤ ਮਗਰੋਂ ਸੁਨੀਲ ਜਾਖੜ ਨੇ ਪੰਜਾਬ ਨੂੰ ਲੈ ਕੇ ਕਰ'ਤੀ ਵੱਡੀ ਭਵਿੱਖਬਾਣੀ

ਚੰਡੀਗੜ੍ਹ- 27 ਸਾਲਾਂ ਦੇ ਸੋਕੇ ਨੂੰ ਖਤਮ ਕਰਨ ਤੋਂ ਬਾਅਦ ਭਾਜਪਾ ਦਿੱਲੀ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ। ਭਾਜਪਾ ਦੀ ਜਿੱਤ 'ਤੇ ਆਗੂਆਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। 

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਇੱਕ ਮੰਗ ਰੱਖੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਮੰਗ ਕੀਤੀ ਹੈ ਕਿ ਉਹ ਪੰਜਾਬ ਨੂੰ ਵੀ 'ਆਪ' ਮੁਕਤ ਬਣਾਉਣ ਲਈ ਪਹਿਲ ਕਰਨ। ਸੁਨੀਲ ਜਾਖੜ ਨੇ ਸ਼ਨੀਵਾਰ ਨੂੰ 'X' 'ਤੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਵਧਾਈ ਦਿੱਤੀ ਅਤੇ ਲਿਖਿਆ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦਿੱਲੀ ਨੂੰ ਆਫ਼ਤ ਮੁਕਤ ਬਣਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅਤੇ ਸਾਰੇ ਭਾਜਪਾ ਵਰਕਰਾਂ ਨੂੰ ਵਧਾਈਆਂ। ਜਿਨ੍ਹਾਂ ਦੀ ਮਿਹਨਤ ਸਦਕਾ 27 ਸਾਲਾਂ ਬਾਅਦ ਦਿੱਲੀ ’ਚ ਕਮਲ ਖਿੜਿਆ ਹੈ। ਹੁਣ ਪ੍ਰਧਾਨ ਮੰਤਰੀ ਨੂੰ ਪੰਜਾਬ ਨੂੰ 'ਆਪ'-ਦਾ' ਮੁਕਤ ਬਣਾਉਣ ਦਾ ਕੰਮ ਕਰਨਾ ਪਵੇਗਾ। ਪੰਜਾਬੀ ਹੁਣ ਮੋਦੀ ਜੀ ਵੱਲ ਦੇਖ ਰਹੇ ਹਨ ਕਿ ਉਨ੍ਹਾਂ ਦੀ ਅਗਵਾਈ ’ਚ ਪੰਜਾਬ ਵਿਚ ਫੈਲਿਆ ਡਰ ਦਾ ਮਾਹੌਲ ਕਦੋਂ ਖ਼ਤਮ ਹੋਵੇਗਾ ਅਤੇ ਲੋਕ ਸ਼ਾਂਤੀ ਨਾਲ ਰਹਿ ਸਕਣਗੇ।’’

ਇਹ ਵੀ ਪੜ੍ਹੋ- ਡਿਪੋਰਟ ਹੋਣਗੇ 487 ਹੋਰ ਭਾਰਤੀ! ਅਮਰੀਕਾ ਤੋਂ ਆ ਗਈ ਪੂਰੀ LIST

ਇਹ ਵੀ ਪੜ੍ਹੋ- ਬੱਚਿਆਂ ਦੀਆਂ ਮੌਜਾਂ! 12 ਫਰਵਰੀ ਤਕ ਬੰਦ ਰਹਿਣਗੇ ਸਕੂਲ, ਹੁਕਮ ਜਾਰੀ

'ਆਪ' ਦੇ ਵੱਡੇ ਨੇਤਾਵਾਂ ਨੂੰ ਮਿਲੀ ਹਾਰ

ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਉਪਲੱਬਧ ਅੰਕੜਿਆਂ ਮੁਤਾਬਕ, ਭਾਜਪਾ ਨੇ ਦਿੱਲੀ 'ਚ 48 ਸੀਟਾਂ ਹਾਸਲ ਕਰਕੇ ਰਿਕਾਰਡਤੋੜ ਮਹੁਮਤ ਹਾਸਲ ਕੀਤਾ ਹੈ। ਉਥੇ ਹੀ 'ਆਪ' ਨੂੰ 22 ਸੀਟਾਂ 'ਤੇ ਜਿੱਤ ਮਿਲੀ ਹੈ। 'ਆਪ' ਦੇ ਵੱਡੇ ਨੇਤਾ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸੌਰਭ ਭਾਰਦਵਾਜ ਅਤੇ ਸਤਿੰਦਰ ਜੈਨ ਵੀ ਚੋਣਾਂ ਹਾਰ ਗਏ ਹਨ ਜੋ 'ਆਪ' ਲਈ ਵੱਡਾ ਝਟਕਾ ਹੈ। 

ਇਹ ਵੀ ਪੜ੍ਹੋ- ਦਿੱਲੀ ਤੋਂ ਬਾਅਦ ਹੁਣ 2027 'ਚ ਪੰਜਾਬ ਵੀ ਹੋਵੇਗਾ 'ਆਪ' ਮੁਕਤ : ਡਾ ਸੁਭਾਸ਼ ਸ਼ਰਮਾ


author

Rakesh

Content Editor

Related News